- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਾਰਡ ਨੰਬਰ 5 ਵਿੱਚ ਭਗਤ ਬਿਰਾਦਰੀ ਦੀ ਚੋਣ ’ਚ ਦੇਵਰਾਜ ਭਗਤ ਨੇ ਮਾਰੀ ਬਾਜ਼ੀ

ਆਰ.ਸਿੰਘ, ਪੰਜਾਬੀ ਜਾਗਰਣ
ਪਠਾਨਕੋਟ : ਵਾਰਡ ਨੰਬਰ 5 ਦੇ ਕਬੀਰ ਨਗਰ ਸਥਿਤ ਕਬੀਰ ਮੰਦਰ ਵਿਖੇ ਭਗਤ ਬਿਰਾਦਰੀ ਦੀ ਚੋਣ ਅਮਨ-ਅਮਾਨ ਅਤੇ ਸ਼ਾਂਤੀਪੂਰਨ ਢੰਗ ਨਾਲ ਨੇਪਰੇ ਚੜ੍ਹੀ। ਇਸ ਚੋਣ ਵਿੱਚ ਦੇਵਰਾਜ ਭਗਤ ਅਤੇ ਵਿਜੇ ਕੁਮਾਰ ਭਗਤ ਵਿਚਕਾਰ ਸਿੱਧਾ ਮੁਕਾਬਲਾ ਹੋਇਆ, ਜਿਸ ਵਿੱਚ ਦੇਵਰਾਜ ਭਗਤ ਨੇ ਬਹੁਮਤ ਹਾਸਲ ਕਰਦਿਆਂ ਸ਼ਾਨਦਾਰ ਜਿੱਤ ਦਰਜ ਕੀਤੀ। ਚੋਣ ਨਤੀਜਿਆਂ ਅਨੁਸਾਰ ਦੇਵਰਾਜ ਭਗਤ ਨੂੰ ਕੁੱਲ 87 ਵੋਟਾਂ ਪ੍ਰਾਪਤ ਹੋਈਆਂ, ਜਦਕਿ ਵਿਜੇ ਕੁਮਾਰ ਭਗਤ ਦੇ ਹਿੱਸੇ ਸਿਰਫ਼ 7 ਵੋਟਾਂ ਆਈਆਂ। ਇਸ ਤੋਂ ਇਲਾਵਾ 2 ਵੋਟਾਂ ਰੱਦ ਕਰਾਰ ਦਿੱਤੀਆਂ ਗਈਆਂ। ਇਸ ਤਰ੍ਹਾਂ ਦੇਵਰਾਜ ਭਗਤ ਨੇ 80 ਵੋਟਾਂ ਦੇ ਵੱਡੇ ਫ਼ਰਕ ਨਾਲ ਜਿੱਤ ਪ੍ਰਾਪਤ ਕਰਕੇ ਆਪਣੀ ਸਰਦਾਰੀ ਸਾਬਤ ਕੀਤੀ। ਚੋਣ ਪ੍ਰਕਿਰਿਆ ਨੂੰ ਨਿਰਪੱਖ, ਪਾਰਦਰਸ਼ੀ ਅਤੇ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਲਈ ਪ੍ਰਸ਼ਾਸਨ ਵੱਲੋਂ ਤਹਿਸੀਲਦਾਰ ਦੀ ਡਿਊਟੀ ਲਗਾਈ ਗਈ ਸੀ। ਤਹਿਸੀਲਦਾਰ ਵੱਲੋਂ ਪਟਵਾਰੀ ਅਤੇ ਕਾਨੂੰਗੋ ਦੀਆਂ ਵੀ ਚੋਣ ਡਿਊਟੀਆਂ ਲਗਾਈਆਂ ਗਈਆਂ ਸਨ, ਜਿਨ੍ਹਾਂ ਦੀ ਨਿਗਰਾਨੀ ਹੇਠ ਸਮੁੱਚੀ ਚੋਣ ਪ੍ਰਕਿਰਿਆ ਮੁਕੰਮਲ ਹੋਈ। ਇਸ ਮੌਕੇ ਭਗਤ ਬਿਰਾਦਰੀ ਦੇ ਲੋਕਾਂ ਨੇ ਉਤਸ਼ਾਹ ਨਾਲ ਸ਼ਮੂਲੀਅਤ ਕਰਦਿਆਂ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ। ਇਸ ਮੌਕੇ ਆਲ ਇੰਡੀਆ ਭਗਤ ਮਹਾਸਭਾ ਦੇ ਸਟੇਟ ਕੋਆਰਡੀਨੇਟਰ ਰੋਸ਼ਨ ਲਾਲ ਭਗਤ, ਸਭਾ ਦੇ ਸਿੰਧ ਸ਼ਾਖਾ ਦੇ ਪ੍ਰਧਾਨ ਤਰਨਬੀਰ, ਬਲਬੀਰ ਕੁਮਾਰ, ਰਘੁਬੀਰ, ਪੰਕਜ, ਹਰੀਸ਼, ਤਰਸੇਮ ਲਾਲ, ਸੁਨੀਤਾ ਦੇਵੀ, ਵਿਕਾਸ ਕੁਮਾਰ, ਤਾਰਾ ਚੰਦ, ਟਿੰਕੂ, ਸੁਰੇਸ਼ ਕੁਮਾਰ, ਵਿਨੋਦ, ਰਮਨ, ਬਿਮਲਾ ਦੇਵੀ, ਰੇਖਾ, ਨੀਤੂ, ਵਿਜੇ ਕੁਮਾਰ, ਯੋਗੇਸ਼ ਰਾਜ, ਰਾਮੂ, ਯੋਗਰਾਜ, ਤਾਰਾ ਰਾਣੀ, ਮਨੀਸ਼ਾ, ਸੰਤੋਸ਼ ਅਤੇ ਸਨੇਲਤਾ ਸਮੇਤ ਬਿਰਾਦਰੀ ਦੇ ਕਈ ਪਤਵੰਤੇ ਹਾਜ਼ਰ ਸਨ।