ਬੂਥ ਪੱਧਰੀ ਜਥੇਬੰਦੀ ਮਜ਼ਬੂਤ ਕਰਨ ’ਤੇ ਕਾਂਗਰਸ ਐੱਸਸੀ ਵਿਭਾਗ ਦੀ ਮੀਟਿੰਗ ਬੂਥ ਪੱਧਰ ’ਤੇ ਜਥੇਬੰਦੀ ਮਜ਼ਬੂਤ ਕਰਨ ’ਤੇ ਕਾਂਗਰਸ ਐੱਸਸੀ ਵਿਭਾਗ ਦੀ ਮੀਟਿੰਗ
Publish Date: Sat, 26 Sep 2026 04:55 PM (IST)
Updated Date: Sun, 27 Sep 2026 04:03 AM (IST)
ਸੁਖਵਿੰਦਰ ਸਿੰਘ, ਪੰਜਾਬੀ ਜਾਗਰਣ, ਭੋਆ : ਕਾਂਗਰਸ ਦਫ਼ਤਰ ਮਲਿਕਪੁਰ ਵਿਖੇ ਕਾਂਗਰਸ ਐੱਸਸੀ ਵਿਭਾਗ ਦੇ ਬਲਾਕ ਸਰਨਾ ਅਤੇ ਬਲਾਕ ਤਾਰਾਗੜ੍ਹ ਦੇ ਚੁਣੇ ਹੋਏ ਕਮੇਟੀ ਮੈਂਬਰਾਂ ਦੀ ਮੀਟਿੰਗ ਜ਼ਿਲ੍ਹਾ ਚੇਅਰਮੈਨ ਕੁਮਾਰ ਜੱਟ ਪੰਮਾ ਦੀ ਅਗਵਾਈ ਹੇਠ ਹੋਈ। ਮੀਟਿੰਗ ਦੌਰਾਨ ਪਾਰਟੀ ਦੀ ਜਥੇਬੰਦੀ ਨੂੰ ਬੂਥ ਪੱਧਰ ਤੱਕ ਮਜ਼ਬੂਤ ਕਰਨ, ਵਰਕਰਾਂ ਨਾਲ ਤਾਲਮੇਲ ਵਧਾਉਣ ਅਤੇ ਲੋਕਾਂ ਨਾਲ ਸਿੱਧਾ ਸੰਪਰਕ ਬਣਾਉਣ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ਵਿੱਚ ਆਗੂਆਂ ਨੇ ਕਿਹਾ ਕਿ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪਾਰਟੀ ਵਰਕਰਾਂ ਨੂੰ ਪਿੰਡ-ਪਿੰਡ ਅਤੇ ਘਰ-ਘਰ ਪਹੁੰਚ ਕਰਕੇ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਅਤੇ ਉਨ੍ਹਾਂ ਨੂੰ ਪਾਰਟੀ ਦੇ ਮੰਚ ਤੱਕ ਪਹੁੰਚਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਵਰਕਰਾਂ ਵਿੱਚ ਆਪਸੀ ਤਾਲਮੇਲ ਅਤੇ ਜਥੇਬੰਦਕ ਸਰਗਰਮੀਆਂ ਨੂੰ ਹੋਰ ਤੇਜ਼ ਕਰਨ ਨਾਲ ਪਾਰਟੀ ਨੂੰ ਜ਼ਮੀਨੀ ਪੱਧਰ ’ਤੇ ਮਜ਼ਬੂਤ ਕੀਤਾ ਜਾ ਸਕਦਾ ਹੈ। ਇਸ ਮੌਕੇ ਕਾਂਗਰਸੀ ਆਗੂਆਂ ਵੱਲੋਂ ਕੇਂਦਰ ਦੀ ਭਾਜਪਾ ਸਰਕਾਰ ਅਤੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਨੀਤੀਆਂ ਤੇ ਕਾਰਗੁਜ਼ਾਰੀ ਬਾਰੇ ਵੀ ਵਿਚਾਰ ਸਾਂਝੇ ਕੀਤੇ ਗਏ। ਆਗੂਆਂ ਨੇ ਕਿਹਾ ਕਿ ਸਰਕਾਰਾਂ ਵੱਲੋਂ ਲੋਕਾਂ ਨਾਲ ਕੀਤੇ ਵਾਅਦਿਆਂ ਸਬੰਧੀ ਲੋਕਾਂ ਦੇ ਮੁੱਦਿਆਂ ਨੂੰ ਉਠਾਉਣਾ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਦੀ ਆਵਾਜ਼ ਬਣਨਾ ਪਾਰਟੀ ਵਰਕਰਾਂ ਦੀ ਜ਼ਿੰਮੇਵਾਰੀ ਹੈ। ਇਸ ਮੌਕੇ ਰਾਜਕੁਮਾਰ ਸਿਹੋੜਾ ਸਾਬਕਾ ਚੇਅਰਮੈਨ, ਹਰਦੀਪ ਕੁਮਾਰ ਬਲਾਕ ਪ੍ਰਧਾਨ ਐੱਸਸੀ ਵਿਭਾਗ, ਮਮਤਾ ਦੇਵੀ ਜ਼ਿਲ੍ਹਾ ਵਾਈਸ ਪ੍ਰਧਾਨ, ਸੰਤੋਖ ਰਾਜ ਸਰਨਾ ਜ਼ਿਲ੍ਹਾ ਜਨਰਲ ਸਕੱਤਰ, ਰਸਪਾਲ ਦੀਪੂ ਬਲਾਕ ਵਾਈਸ ਪ੍ਰਧਾਨ, ਸੰਨੀ ਸੈਮ ਜਨਰਲ ਸਕੱਤਰ, ਸੁਰਿੰਦਰ ਕੁਮਾਰ ਵਾਈਸ ਚੇਅਰਮੈਨ, ਪਵਨ ਕੁਮਾਰ ਮੰਗਿਆਲ ਸਕੱਤਰ, ਕੇਵਲ ਕ੍ਰਿਸ਼ਨ ਕਠਾਣਾ, ਬਲਵਿੰਦਰ ਕੁਮਾਰ ਬਾਬਾ ਕਲੇਸਰ, ਬਲਵੀਰ ਸਿੰਘ ਠਾਕੁਰਪੁਰ ਸਕੱਤਰ, ਰਮਨ ਕੁਮਾਰ ਬਕਨੋਰ ਸਕੱਤਰ, ਸੂਰਤੀ ਲਾਲ ਰੱਕਵਾਲ, ਰੋਹਿਤ ਮੈਨੀ, ਜੈਮਲ ਸਿੰਘ ਬਹਾਦਰਪੁਰ, ਭਾਰਤ ਭੂਸ਼ਣ ਬਕਨੋਰ, ਕਰਤਾਰ ਕਲੇਸਰ, ਬਾਬਾ ਪੰਜੋੜ, ਅਬੀ ਬਲਸੂਆ, ਸਤੀਸ਼ ਕੁਮਾਰ ਸਰਨਾ, ਜਗਦੀਸ਼ ਰਾਜ ਖੋਖਰ, ਬਿੱਲੂ ਬਲੂਆ, ਸੋਨੂ ਮਲਕਪੁਰ, ਵਿਵੇਕ ਬਹਾਦਰਪੁਰ, ਅਭੀ ਚੰਦਪੁਰ, ਰੋਮੀ ਚੰਦਪੁਰ, ਸੌਰਵ, ਗੌਰਵ, ਅਮਨ ਮਲਕਪੁਰ, ਵਿਜੇ ਕੁਮਾਰ, ਅਮਨਦੀਪ ਬਕਨੋਰ ਅਤੇ ਰਜਨੀਸ਼ ਕੁਮਾਰ ਬਹਿਰਾਮਪੁਰ ਸਮੇਤ ਹੋਰ ਅਹੁਦੇਦਾਰ ਤੇ ਵਰਕਰ ਹਾਜ਼ਰ ਸਨ। ਮੀਟਿੰਗ ਦੇ ਅੰਤ ਵਿੱਚ ਅਹੁਦੇਦਾਰਾਂ ਅਤੇ ਵਰਕਰਾਂ ਨੇ ਬੂਥ ਪੱਧਰ ਤੋਂ ਜਥੇਬੰਦੀ ਨੂੰ ਹੋਰ ਮਜ਼ਬੂਤ ਕਰਨ, ਵੱਧ ਤੋਂ ਵੱਧ ਲੋਕਾਂ ਨਾਲ ਸੰਪਰਕ ਬਣਾਉਣ ਅਤੇ ਪਾਰਟੀ ਦੀਆਂ ਗਤੀਵਿਧੀਆਂ ਨੂੰ ਤੇਜ਼ ਕਰਨ ਲਈ ਆਪਸੀ ਸਹਿਯੋਗ ਨਾਲ ਕੰਮ ਕਰਨ ਦਾ ਸੰਕਲਪ ਪ੍ਰਗਟ ਕੀਤਾ। ਕਾਂਗਰਸੀ ਆਗੂਆਂ ਨੇ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਬਣਨ ਦਾ ਦਾਅਵਾ ਵੀ ਕੀਤਾ।