- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼੍ਰੀ ਧਰਣੇਂਦਰ ਪਦਮਾਵਤੀ ਜਾਗ੍ਰਿਤ ਮੰਡਲ ਵੱਲੋਂ

ਆਰ.ਸਿੰਘ, ਪੰਜਾਬੀ ਜਾਗਰਣ, ਪਠਾਨਕੋਟ : ਸ਼੍ਰੀ ਧਰਣੇਂਦਰ ਪਦਮਾਵਤੀ ਜਾਗ੍ਰਿਤ ਮੰਡਲ ਫਰਵਾਲ ਸਰਨਾ ਵੱਲੋਂ ਪਾਵਰ ਹਾਊਸ ਨੰਬਰ-3 ਪਲੇ ਗਰਾਊਂਡ ਸਕੂਲ ਵਿਖੇ 32ਵਾਂ ਸਾਲਾਨਾ ਮਾਂ ਭਗਵਤੀ ਜਾਗਰਣ ਤੇ ਮੇਲਾ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ ਗਿਆ। ਸੰਸਥਾਪਕ ਰਾਸ਼ਟਰੀ ਸੰਤ ਆਚਾਰਿਆ ਡਾ. ਸੰਜੈ ਮੁਨੀ ਤੇ ਚੇਅਰਮੈਨ ਐੱਸਕੇ ਪੁੰਜ ਦੀ ਪ੍ਰਧਾਨਗੀ ਹੇਠ ਹੋਏ ਸਮਾਗਮ ਦੌਰਾਨ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਸ਼ਮੂਲੀਅਤ ਕੀਤੀ।
ਸਮਾਗਮ ਵਿੱਚ 1008 ਸਵਾਮੀ ਸ਼ਰਨਾਨੰਦ ਜੀ ਮਹਾਰਾਜ, ਫੁੱਲਾਂ ਵਾਲੀ ਮਾਤਾ ਜੀ, ਬਾਬਾ ਬਿਸ਼ਨ ਦਾਸ ਜੀ, ਬਾਬਾ ਰਤਨ ਦਾਸ ਜੀ ਅਤੇ ਬਾਬਾ ਬੂਟੀ ਸ਼ਾਹ ਜੀ ਵਿਸ਼ੇਸ਼ ਤੌਰ ’ਤੇ ਪਹੁੰਚੇ। ਇਸ ਮੌਕੇ ਮੁੱਖ ਮਹਿਮਾਨ ਸਾਬਕਾ ਮੰਤਰੀ ਮਾਸਟਰ ਮੋਹਨ ਲਾਲ, ਸਾਬਕਾ ਵਿਧਾਇਕ ਜੋਗਿੰਦਰ ਪਾਲ ਦੇ ਪੁੱਤਰ ਗੌਰਵ ਆਰੀਆ, ਕਾਂਗਰਸੀ ਆਗੂ ਆਸ਼ੀਸ਼ ਵਿਜ, ਸਾਬਕਾ ਮੰਤਰੀ ਰਮਨ ਭੱਲਾ, ਸਾਬਕਾ ਮੇਅਰ ਅਨਿਲ ਵਾਸੂਦੇਵਾ, ਹਿੰਦੂ ਸਿੱਖ ਏਕਤਾ ਕਲੱਬ ਦੇ ਪ੍ਰਧਾਨ ਨਿਰਮਲ ਸਿੰਘ ਪੱਪੂ, ਡਾ. ਬੀਐੱਸ ਕੰਵਰ, ਡਾ. ਐੱਮਐੱਲ ਅੱਤਰੀ, ਸਤੀਸ਼ ਜੱਟ ਪੰਮਾ, ਸਾਬਕਾ ਮੇਅਰ ਪੰਨਾ ਲਾਲ ਭਾਟੀਆ, ਐਡਵੋਕੇਟ ਰਵਿੰਦਰ ਠਾਕੁਰ, ਵਿਜੈ ਪਾਸੀ, ਕਾਰਤਿਕ ਵਡੈਹਰਾ, ਰਾਜਕੁਮਾਰ ਗੁਪਤਾ ਨੇ ਰਿਬਨ ਕੱਟ ਕੇ ਜਾਗਰਣ ਦੀ ਸ਼ੁਰੂਆਤ ਕਰਵਾਈ।
ਜਾਗਰਣ ਦੌਰਾਨ ਗਾਇਕ ਰਵੀ ਲਾਡਲਾ ਨੇ ਗਣੇਸ਼ ਵੰਦਨਾ ਨਾਲ ਭਜਨ ਗਾਇਨ ਦੀ ਸ਼ੁਰੂਆਤ ਕੀਤੀ। ਇਸ ਉਪਰੰਤ ਮਾਸਟਰ ਸਲੀਮ ਨੇ ਆਪਣੀ ਗਾਇਕੀ ਰਾਹੀਂ ਸ਼ਰਧਾਲੂਆਂ ਨੂੰ ਭਗਤੀ ਰੰਗ ਵਿੱਚ ਰੰਗਿਆ, ਜਦਕਿ ਮਹੰਤ ਅਮਿਤ ਕੁਮਾਰ ਐਂਡ ਪਾਰਟੀ ਨੇ ਵੀ ਮਾਤਾ ਰਾਣੀ ਦੀ ਮਹਿਮਾ ਦਾ ਗੁਣਗਾਨ ਕੀਤਾ।
ਇਸ ਮੌਕੇ ਹੈਪੀ, ਮਾਨਵ ਜੰਜੂਆ, ਮੰਨੂ, ਕਾਰਤਿਕ ਜੰਜੂਆ, ਲਵਿਸ਼, ਸੁਮਿਤ, ਸ਼ਿਵਮ, ਰੌਕੀ, ਕੇਸ਼ਵ, ਨਿਸ਼ੀ, ਜਤਿਨ ਜੰਜੂਆ, ਅੱਬੂ, ਹੈਰੀ, ਪੁੰਨੂ, ਅਜੀਤ, ਕੇਸ਼ਵ, ਮੋਨੂ, ਕੁਲਦੀਪ ਸ਼ਰਮਾ, ਪੰਕਜ, ਸੈਣੀ, ਦੌਲਤ ਰਾਮ, ਤਨੁਜ, ਸਾਹਿਲ, ਬਲਦੇਵ ਰਾਜ, ਲੇਖਰਾਜ, ਵਿਜੈ ਕੁਮਾਰ, ਦੀਪਕ ਕੁਮਾਰ ਸ਼ਰਮਾ, ਸੰਤੋਸ਼ ਕੁਮਾਰ ਆਦਿ ਹਾਜ਼ਰ ਸਨ।