- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਖੱਤਰੀ ਸਭਾ ਨੇੜੇ ਦੋ ਧਿਰਾਂ ਵਿਚ ਖ਼ੂਨੀ ਝੜਪ, ਪੰਜ ਜ਼ਖ਼ਮੀ

ਆਰ.ਸਿੰਘ, ਪੰਜਾਬੀ ਜਾਗਰਣ, ਪਠਾਨਕੋਟ : ਸ਼ਹਿਰ ਦੇ ਪੁਰਾਣੇ ਸ਼ਾਹਪੁਰ ਰੋਡ ’ਤੇ ਖੱਤਰੀ ਸਭਾ ਦੇ ਸਾਹਮਣੇ ਮੋਟਰਸਾਈਕਲ ਅਤੇ ਸਕੂਟੀ ਦੀ ਟੱਕਰ ਤੋਂ ਬਾਅਦ ਦੋ ਧਿਰਾਂ ਵਿਚ ਹਿੰਸਕ ਝੜਪ ਹੋ ਗਈ। ਇਸ ਦੌਰਾਨ ਦਾਤਰਾਂ, ਇੱਟਾਂ ਅਤੇ ਪੱਥਰਾਂ ਨਾਲ ਹੋਏ ਹਮਲੇ ਵਿਚ ਦੋਵਾਂ ਧਿਰਾਂ ਦੇ ਪੰਜ ਵਿਅਕਤੀ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਵਿਚ ਵਿਨੈ ਮਹਿਰਾ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਅੰਮ੍ਰਿਤਸਰ ਲਿਜਾਣ ਦੀ ਸਲਾਹ ਦਿੱਤੀ ਗਈ, ਪਰ ਪਰਿਵਾਰ ਨੇ ਉਸ ਨੂੰ ਸ਼ਹਿਰ ਦੇ ਇਕ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ। ਝੜਪ ਵਿਚ ਰਾਜਕੁਮਾਰ ਰਾਜੂ (50), ਉਸ ਦਾ ਪੁੱਤਰ ਵਿਨੈ (31) ਅਤੇ ਦੂਜੀ ਧਿਰ ਦੇ ਲਵ (29), ਸਾਜਨ (27) ਤੇ ਜੌਲੀ (45) ਜ਼ਖ਼ਮੀ ਹੋਏ ਹਨ। ਚਸ਼ਮਦੀਦਾਂ ਅਨੁਸਾਰ, ਮਾਮੂਲੀ ਟੱਕਰ ਤੋਂ ਬਾਅਦ ਸ਼ੁਰੂ ਹੋਈ ਬਹਿਸ ਨੇ ਉਸ ਸਮੇਂ ਗੰਭੀਰ ਰੂਪ ਧਾਰ ਲਿਆ, ਜਦੋਂ ਦੋਵਾਂ ਧਿਰਾਂ ਦੇ ਹੋਰ ਵਿਅਕਤੀ ਵੀ ਮੌਕੇ ’ਤੇ ਇਕੱਠੇ ਹੋ ਗਏ। ਵਿਚ-ਬਚਾਅ ਕਰਨ ਆਏ ਲੋਕ ਵੀ ਝੜਪ ਦੀ ਲਪੇਟ ਵਿਚ ਆ ਗਏ।