- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਾਂ ਭਗਵਤੀ ਦੇ ਜਾਗਰਣ

ਆਰ.ਸਿੰਘ, ਪੰਜਾਬੀ ਜਾਗਰਣ, ਪਠਾਨਕੋਟ : ਹਿੰਦੂ ਸਿੱਖ ਏਕਤਾ ਕਲੱਬ ਵੱਲੋਂ ਲਾਈਫ ਟਾਈਮ ਚੇਅਰਮੈਨ ਐਸਕੇ ਪੁੰਜ ਅਤੇ ਪ੍ਰਧਾਨ ਨਿਰਮਲ ਸਿੰਘ ਪੱਪੂ ਦੀ ਅਗਵਾਈ ਹੇਠ ਰਾਮਲੀਲਾ ਗਰਾਊਂਡ ਵਿਖੇ 36ਵਾਂ ਵਿਸ਼ਾਲ ਮਾਂ ਭਗਵਤੀ ਜਾਗਰਣ ਤੇ ਮੇਲਾ ਸ਼ਰਧਾ ਅਤੇ ਉਤਸ਼ਾਹ ਨਾਲ ਕਰਵਾਇਆ ਗਿਆ। ਜਾਗਰਣ ਦੌਰਾਨ ਮਾਂ ਜਵਾਲਾ ਜੀ ਦੀ ਜੋਤ ਦੇ ਦਰਸ਼ਨਾਂ ਲਈ ਸ਼ਰਧਾਲੂਆਂ ਦੀ ਵੱਡੀ ਭੀੜ ਲੱਗੀ ਰਹੀ ਅਤੇ ਪੂਰਾ ਪੰਡਾਲ ‘ਮਹਾਮਾਈ’ ਦੇ ਜੈਕਾਰਿਆਂ ਨਾਲ ਗੂੰਜਦਾ ਰਿਹਾ।
ਜਾਗਰਣ ਦੀ ਸ਼ੁਰੂਆਤ ਗਾਇਕ ਮਾਸਟਰ ਸਲੀਮ ਵੱਲੋਂ ਗਣੇਸ਼ ਵੰਦਨਾ ਨਾਲ ਕੀਤੀ ਗਈ। ਇਸ ਤੋਂ ਬਾਅਦ ਮਾਸਟਰ ਸਲੀਮ ਨੇ ‘ਭੋਲੇ ਦੀ ਬਾਰਾਤ ਚਲੀ ਗੱਜ ਵੱਜ ਕੇ’, ‘ਮੇਰੇ ਬਮ ਭੋਲੇ’ ਸਮੇਤ ਆਪਣੇ ਪ੍ਰਸਿੱਧ ਭਜਨਾਂ ਰਾਹੀਂ ਅਜਿਹਾ ਰੰਗ ਬੰਨ੍ਹਿਆ ਕਿ ਪੰਡਾਲ ਵਿੱਚ ਮੌਜੂਦ ਸ਼ਰਧਾਲੂ ਦੇਰ ਰਾਤ ਤੱਕ ਭਗਤੀ ਦੇ ਰੰਗ ਵਿੱਚ ਝੂਮਦੇ ਰਹੇ। ਗਾਇਕ ਦੀਪਕ ਗੋਗਣਾ ਅਤੇ ਅਭਿਸ਼ੇਕ ਸੋਨੀ ਨੇ ਵੀ ਮਹਾਮਾਈ ਦੀ ਮਹਿਮਾ ਦਾ ਗੁਣਗਾਨ ਕਰਕੇ ਸ਼ਰਧਾਲੂਆਂ ਨੂੰ ਨਿਹਾਲ ਕੀਤਾ।
ਜਾਗਰਣ ਵਿੱਚ ਵਿਧਾਇਕ ਅਸ਼ਵਨੀ ਸ਼ਰਮਾ ਦੇ ਪੁੱਤਰ ਰੋਹਿਨਤੋਸ਼ ਸ਼ਰਮਾ, ਹਿੰਦੂ ਕੋਆਪਰੇਟਿਵ ਬੈਂਕ ਦੇ ਚੇਅਰਮੈਨ ਸਤੀਸ਼ ਮਹਿੰਦਰੂ, ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਰਵਿੰਦਰ ਠਾਕੁਰ, ਟਰੱਸਟ ਚੇਅਰਮੈਨ ਸੌਰਭ ਬਹਿਲ, ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਰੋਹਿਤ ਸਿਆਲ, ਵਪਾਰ ਮੰਡਲ ਦੇ ਪ੍ਰਧਾਨ ਦਪਿੰਦਰ ਅਰੋੜਾ, ਐਲਆਰ ਸੋਢੀ, ਚਾਚਾ ਵੇਦ ਪ੍ਰਕਾਸ਼, ਪਠਾਨਕੋਟ ਵਪਾਰ ਮੰਡਲ ਦੇ ਸੰਸਥਾਪਕ ਐਸਐਸ ਬਾਵਾ, ਪ੍ਰਧਾਨ ਮਨਿੰਦਰ ਸਿੰਘ ਲੱਕੀ, ਸਾਬਕਾ ਵਿਧਾਇਕ ਅਸ਼ੋਕ ਸ਼ਰਮਾ, ਕੇਵਲ ਕ੍ਰਿਸ਼ਨ ਮਹਾਜਨ, ਕ੍ਰਾਂਤੀਕਾਰੀ ਰਾਸ਼ਟਰੀਏ ਸੰਤ ਆਚਾਰਿਆ ਡਾ. ਸੰਜੇ ਮੁਨੀ ਜੀ, ਬਾਬਾ ਬੂਟੀ ਸ਼ਾਹ, ਭਾਜਪਾ ਨਾਰਥ ਮੰਡਲ ਦੇ ਪ੍ਰਧਾਨ ਨਿਪੁਣ ਗੁਪਤਾ, ਲਵਨੀਸ਼ ਮਹਾਜਨ, ਵਿਵੇਕ ਮਡੀਆ, ਮਨੋਜ ਅਰੋੜਾ ਅਤੇ ਅਸ਼ਵਨੀ ਮੁਰਗਈ ਸਮੇਤ ਸ਼ਹਿਰ ਦੀਆਂ ਵੱਖ-ਵੱਖ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ।
ਇਸ ਮੌਕੇ ਜਾਗਰਣ ਵਿੱਚ ਪਹੁੰਚੇ ਕਲਾਕਾਰਾਂ ਅਤੇ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਕਲੱਬ ਦੇ ਜਨਰਲ ਸਕੱਤਰ ਵਿਜੇ ਚੋਪੜਾ, ਮੁੱਖ ਕੈਸ਼ੀਅਰ ਅਸ਼ਵਨੀ ਆਸ਼ੂ, ਪ੍ਰਾਜੈਕਟ ਚੇਅਰਮੈਨ ਅਭਿਨੰਦਨ ਭੰਡਾਰੀ, ਸੀਨੀਅਰ ਮੀਤ ਪ੍ਰਧਾਨ ਰਾਜੀਵ ਮਹਾਜਨ ਕਾਲਾ, ਸੁਭਾਸ਼ ਚੰਦਰ, ਕਵਲਪ੍ਰੀਤ ਸਿੰਘ, ਅਕਸ਼ੈ ਅਗਰਵਾਲ, ਸਾਹਿਲ, ਅਮਨ, ਕਾਰਤਿਕ ਵਡੇਹਰਾ, ਸੰਜੀਵ ਅਗਰਵਾਲ, ਵਿਕਾਸ ਸ਼ਰਮਾ, ਦਿਨੇਸ਼, ਸਾਂਝੇ ਕੈਸ਼ੀਅਰ ਗੁਲਸ਼ਨ ਕਲਸੀ, ਮੋਹਿੰਦਰ ਸਿੰਘ ਮਿੰਦਾ, ਸ਼ਿਵ ਕੁਮਾਰ ਗੌੜ, ਰਜਨੀਸ਼ ਮਹਾਜਨ, ਮਨੋਜ ਲੋਹੀਆ, ਮੋਖਸ਼ ਕੁਮਾਰ ਆਦਿ ਵੀ ਮੌਜੂ਼ਦ ਸਨ।