- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਸੋਹਲੀ ਦੇ ਸੱਭਿਆਚਾਰਕ ਉਤਸਵ ’ਚ ਲੇਖਕਾ ਮੀਨਾਕਸ਼ੀ ਮਹਾਜਨ ਦਾ ਸਨਮਾਨ

ਆਰ.ਸਿੰਘ, ਪੰਜਾਬੀ ਜਾਗਰਣ, ਪਠਾਨਕੋਟ : ਜੰਮੂ-ਕਸ਼ਮੀਰ ਦੇ ਇਤਿਹਾਸਕ ਸ਼ਹਿਰ ਬਸੋਹਲੀ ਵਿਖੇ ਕਰਵਾਏ ਗਏ ਸੱਭਿਆਚਾਰਕ ਉਤਸਵ-2026 ਦੌਰਾਨ ਪਠਾਨਕੋਟ ਦੀ ਲੇਖਕਾ ਮੀਨਾਕਸ਼ੀ ਮਹਾਜਨ ਨੂੰ ਵਿਸ਼ੇਸ਼ ਤੌਰ ’ਤੇ ਸੱਦ ਕੇ ਸਨਮਾਨਿਤ ਕੀਤਾ ਗਿਆ। ਸਮਾਗਮ ਵਿੱਚ ਜੰਮੂ-ਕਸ਼ਮੀਰ ਅਤੇ ਲੱਦਾਖ ਹਾਈ ਕੋਰਟ ਦੇ ਕਾਰਜਕਾਰੀ ਮੁੱਖ ਜੱਜ ਜਸਟਿਸ ਸੰਜੀਵ ਸ਼ੁਕਲਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਨੇ ਨਦੀਆਂ ਅਤੇ ਨਾਲਿਆਂ ਨੂੰ ਸਾਫ਼ ਰੱਖਣ ਦੀ ਲੋੜ ’ਤੇ ਜ਼ੋਰ ਦਿੰਦਿਆਂ ਬਸੋਹਲੀ ਦੀ ਪਹਾੜੀ ਸੱਭਿਆਚਾਰਕ ਵਿਰਾਸਤ ਦੀ ਸ਼ਲਾਘਾ ਕੀਤੀ। ਇਸ ਮੌਕੇ ਅਟਲ ਸੇਤੂ ’ਤੇ ਪਹਿਲੀ ਵਾਰ ਸ਼ਾਨਦਾਰ ਆਰਤੀ ਵੀ ਕੀਤੀ ਗਈ। ਮੀਨਾਕਸ਼ੀ ਮਹਾਜਨ ਨੇ ਕਿਹਾ ਕਿ ਬਸੋਹਲੀ ਆਪਣੀ ਪ੍ਰਸਿੱਧ ਪਸ਼ਮੀਨਾ ਅਤੇ ਪਹਾੜੀ ਚਿੱਤਰਕਲਾ ਲਈ ਜਾਣਿਆ ਜਾਂਦਾ ਹੈ। ਉਨ੍ਹਾਂ ਦੇ ਪਿਤਾ ਮੁਲਖ ਰਾਜ ਗੁਪਤਾ ਨੇ ਵੀ ਚਿੱਤਰਕਲਾ ਅਤੇ ਰਾਮਲੀਲਾ ਦੇ ਮੰਚਾਂ ’ਤੇ ਅਹਿਮ ਯੋਗਦਾਨ ਪਾਇਆ ਹੈ। ਉਨ੍ਹਾਂ ਕਿਹਾ ਕਿ ਬਸੋਹਲੀ ਦੀ ਸਥਾਪਨਾ 1635 ਵਿੱਚ ਰਾਜਾ ਭੂਪਤਪਾਲ ਨੇ ਕੀਤੀ ਸੀ। ਭਾਵੇਂ ਇੱਥੋਂ ਦੇ ਪੁਰਾਣੇ ਮਹਿਲ ਅੱਜ ਖੰਡਰ ਬਣ ਚੁੱਕੇ ਹਨ, ਪਰ ਸ਼ਹਿਰ ਦੀ ਸੱਭਿਆਚਾਰਕ ਪਛਾਣ ਅੱਜ ਵੀ ਕਾਇਮ ਹੈ। ਉਨ੍ਹਾਂ ਸੁਝਾਅ ਦਿੱਤਾ ਕਿ ਜੇਕਰ ਸਰਕਾਰ ਇਸ ਇਤਿਹਾਸਕ ਸ਼ਹਿਰ ਵੱਲ ਵਿਸ਼ੇਸ਼ ਧਿਆਨ ਦੇਵੇ ਤਾਂ ਇਸ ਦੀ ਅਮੀਰ ਸੱਭਿਆਚਾਰਕ ਵਿਰਾਸਤ ਨੂੰ ਸੰਭਾਲ ਕੇ ਬਸੋਹਲੀ ਨੂੰ ਦੇਸ਼ ਦੇ ਪ੍ਰਮੁੱਖ ਸੈਰ-ਸਪਾਟਾ ਸਥਾਨਾਂ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ।