ਸ਼ਾਹਪੁਰਕੰਡੀ 'ਚ ਖਾਕੀ 'ਤੇ ਹਮਲਾ, ਡਿਊਟੀ ਦੌਰਾਨ ASI ਨਾਲ ਕੁੱਟਮਾਰ; ਵਰਦੀ ਪਾੜਨ ਵਾਲਾ ਨਸ਼ੇੜੀ ਕਾਬੂ
ਸ਼ਾਹਪੁਰਕੰਡੀ ਥਾਣਾ ਖੇਤਰ ਅਧੀਨ ਡਿਊਟੀ ਦੌਰਾਨ ਪੁਲਿਸ ਮੁਲਾਜ਼ਮ 'ਤੇ ਹਮਲਾ ਕਰਨ ਅਤੇ ਸਰਕਾਰੀ ਕੰਮ ਵਿੱਚ ਰੁਕਾਵਟ ਪੈਦਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਜੁਗਿਆਲ ਮਾਰਕੀਟ ਨੇੜੇ ਸਥਿਤ ਪੈਸਕੋ ਬੈਰੀਅਰ 'ਤੇ ਚੈਕਿੰਗ ਡਿਊਟੀ ਨਿਭਾ ਰਹੇ ਏਐਸਆਈ ਮਨਵਿੰਦਰ ਸਿੰਘ ਨਾਲ ਨਸ਼ੇ ਦੀ ਹਾਲਤ ਵਿੱਚ ਇੱਕ ਵਿਅਕਤੀ ਵੱਲੋਂ ਕਥਿਤ ਤੌਰ 'ਤੇ ਬਦਸਲੂਕੀ ਕੀਤੀ ਗਈ।
Publish Date: Fri, 07 Aug 2026 12:02 PM (IST)
Updated Date: Fri, 07 Aug 2026 12:23 PM (IST)
ਆਰ.ਸਿੰਘ, ਪੰਜਾਬੀ ਜਾਗਰਣ, ਸ਼ਾਹਪੁਰਕੰਡੀ/ਪਠਾਨਕੋਟ- ਸ਼ਾਹਪੁਰਕੰਡੀ ਥਾਣਾ ਖੇਤਰ ਅਧੀਨ ਡਿਊਟੀ ਦੌਰਾਨ ਪੁਲਿਸ ਮੁਲਾਜ਼ਮ 'ਤੇ ਹਮਲਾ ਕਰਨ ਅਤੇ ਸਰਕਾਰੀ ਕੰਮ ਵਿੱਚ ਰੁਕਾਵਟ ਪੈਦਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਜੁਗਿਆਲ ਮਾਰਕੀਟ ਨੇੜੇ ਸਥਿਤ ਪੈਸਕੋ ਬੈਰੀਅਰ 'ਤੇ ਚੈਕਿੰਗ ਡਿਊਟੀ ਨਿਭਾ ਰਹੇ ਏਐਸਆਈ ਮਨਵਿੰਦਰ ਸਿੰਘ ਨਾਲ ਨਸ਼ੇ ਦੀ ਹਾਲਤ ਵਿੱਚ ਇੱਕ ਵਿਅਕਤੀ ਵੱਲੋਂ ਕਥਿਤ ਤੌਰ 'ਤੇ ਬਦਸਲੂਕੀ ਕੀਤੀ ਗਈ।
ਪੁਲਿਸ ਮੁਤਾਬਕ ਮੰਗਲ ਸਿੰਘ, ਵਾਸੀ ਛੰਨੀ ਮੂਆਲਾ, ਨਸ਼ੇ ਦੀ ਹਾਲਤ ਵਿੱਚ ਬੈਰੀਅਰ 'ਤੇ ਪਹੁੰਚਿਆ ਅਤੇ ਏਐਸਆਈ ਮਨਵਿੰਦਰ ਸਿੰਘ ਨਾਲ ਬਹਿਸ ਕਰਨ ਲੱਗ ਪਿਆ। ਦੋਸ਼ ਹੈ ਕਿ ਉਸ ਨੇ ਏਐਸਆਈ ਦੀ ਵਰਦੀ ਦੀ ਕਮੀਜ਼ ਦੇ ਅੱਗੇ ਲੱਗੇ ਦੋ ਬਟਨ ਤੋੜ ਦਿੱਤੇ ਅਤੇ ਖੱਬੇ ਮੋਢੇ ਵਾਲਾ ਹਿੱਸਾ ਪਾੜ ਦਿੱਤਾ।
ਇਸ ਤੋਂ ਬਾਅਦ ਮੁਲਜ਼ਮ ਨੇ ਏਐਸਆਈ ਮਨਵਿੰਦਰ ਸਿੰਘ ਦੀ ਛਾਤੀ 'ਤੇ ਤਿੰਨ ਤੋਂ ਚਾਰ ਮੁੱਕੇ ਵੀ ਮਾਰੇ, ਜਿਸ ਕਾਰਨ ਸਰਕਾਰੀ ਡਿਊਟੀ ਵਿੱਚ ਵਿਘਨ ਪਿਆ। ਮੌਕੇ 'ਤੇ ਮੌਜੂਦ ਪੁਲਿਸ ਕਰਮਚਾਰੀਆਂ ਨੇ ਤੁਰੰਤ ਦਖ਼ਲ ਦੇ ਕੇ ਮੰਗਲ ਸਿੰਘ ਨੂੰ ਕਾਬੂ ਕਰ ਲਿਆ। ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਸਰਕਾਰੀ ਡਿਊਟੀ ਵਿੱਚ ਰੁਕਾਵਟ ਪੈਦਾ ਕਰਨ, ਸਰਕਾਰੀ ਮੁਲਾਜ਼ਮ ਨਾਲ ਹੱਥੋਪਾਈ ਕਰਨ ਅਤੇ ਹੋਰ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।