ਪਿੰਡ ਪਰਮਾਨੰਦ ’ਚ ਲੋਕਾਂ ਨੂੰ ਮਿਲੇ ਅੰਕੁਸ਼ ਕੁੰਡਾ, ਵਿਕਾਸ ਕਾਰਜਾਂ ਸਬੰਧੀ ਹੋਈ ਚਰਚਾ ਪਿੰਡ ਪਰਮਾਨੰਦ ਵਿਖੇ ਅੰਕੁਸ਼ ਕੁੰਡਾ ਨੇ ਲੋਕਾਂ ਨਾਲ ਕੀਤੀ ਮੁਲਾਕਾਤ, ਵਿਕਾਸ ਕਾਰਜਾਂ ਸਬੰਧੀ ਹੋਈ ਚਰਚਾ
Publish Date: Fri, 13 Nov 2026 05:14 PM (IST)
Updated Date: Sat, 14 Nov 2026 04:01 AM (IST)
ਫੋਟੋ : ਪਿੰਡ ਪਰਮਾਨੰਦ ਵਿਖੇ ਪਿੰਡ ਵਾਸੀਆਂ ਨਾਲ ਗੱਲਬਾਤ ਕਰਦੇ ਹੋਏ ਭਾਜਪਾ ਆਗੂ ਅੰਕੁਸ਼ ਕੁੰਡਾ। ਨਰਿੰਦਰ ਨਿੰਦੀ, ਪੰਜਾਬੀ ਜਾਗਰਣ ਪਠਾਨਕੋਟ : ਭਾਰਤੀ ਜਨਤਾ ਪਾਰਟੀ ਦੇ ਸਮਾਜ ਸੇਵਕ ਤੇ ਹਲਕਾ ਭੋਆ ਨਾਲ ਸਬੰਧਤ ਆਗੂ ਅੰਕੁਸ਼ ਕੁੰਡਾ ਵੱਲੋਂ ਪਿੰਡ ਪਰਮਾਨੰਦ ਵਿਖੇ ਲੋਕ ਮਿਲਣੀ ਕਰ ਕੇ ਪਿੰਡ ਵਾਸੀਆਂ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਪਿੰਡ ਦੇ ਲੋਕਾਂ ਨਾਲ ਮੁਲਾਕਾਤ ਕਰਦਿਆਂ ਉਨ੍ਹਾਂ ਦੀਆਂ ਸਮੱਸਿਆਵਾਂ ਤੇ ਇਲਾਕੇ ਦੀਆਂ ਲੋੜਾਂ ਬਾਰੇ ਜਾਣਕਾਰੀ ਹਾਸਲ ਕੀਤੀ। ਇਸ ਮੌਕੇ ਪਿੰਡ ਵਾਸੀਆਂ ਨੇ ਇਲਾਕੇ ਨਾਲ ਸਬੰਧਤ ਵੱਖ-ਵੱਖ ਮਸਲੇ ਅੰਕੁਸ਼ ਕੁੰਡਾ ਦੇ ਧਿਆਨ ’ਚ ਲਿਆਂਦੇ। ਇਸ ਦੌਰਾਨ ਪਿੰਡ ਦੇ ਵਿਕਾਸ, ਰੋਜ਼ਾਨਾ ਜੀਵਨ ’ਚ ਲੋਕਾਂ ਨੂੰ ਦਰਪੇਸ਼ ਮੁਸ਼ਕਲਾਂ ਤੇ ਹੋਰ ਜਨਤਕ ਮਾਮਲਿਆਂ ਬਾਰੇ ਖੁੱਲ੍ਹ ਕੇ ਚਰਚਾ ਹੋਈ। ਅੰਕੁਸ਼ ਕੁੰਡਾ ਨੇ ਪਿੰਡ ਵਾਸੀਆਂ ਦੀਆਂ ਗੱਲਾਂ ਨੂੰ ਗੰਭੀਰਤਾ ਨਾਲ ਸੁਣਦਿਆਂ ਕਿਹਾ ਕਿ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਮਝਣ ਲਈ ਉਨ੍ਹਾਂ ਵਿਚਕਾਰ ਪਹੁੰਚਣਾ ਬੇਹੱਦ ਜ਼ਰੂਰੀ ਹੈ। ਲੋਕਾਂ ਨਾਲ ਸਿੱਧੀ ਗੱਲਬਾਤ ਕਰ ਕੇ ਹੀ ਉਨ੍ਹਾਂ ਦੀਆਂ ਅਸਲ ਲੋੜਾਂ ਤੇ ਜ਼ਮੀਨੀ ਪੱਧਰ ਦੀਆਂ ਮੁਸ਼ਕਲਾਂ ਬਾਰੇ ਜਾਣਕਾਰੀ ਮਿਲਦੀ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਲੋਕ ਮਿਲਣੀਆਂ ਨਾਲ ਲੋਕਾਂ ਦੀਆਂ ਸਮੱਸਿਆਵਾਂ ਜਾਣਨ ਦੇ ਨਾਲ-ਨਾਲ ਆਪਸੀ ਭਾਈਚਾਰਕ ਸਾਂਝ ਵੀ ਮਜ਼ਬੂਤ ਹੁੰਦੀ ਹੈ। ਇਸ ਮੌਕੇ ਵਿਨੈ, ਰੋਹਿਤ, ਰਾਹੁਲ, ਅੰਕੂ, ਬੰਟੀ, ਅੰਕੁਰ, ਜੰਨੂ, ਸ਼ਿੰਦੋ, ਕਾਲੂ, ਨੋਨੂ ਸਮੇਤ ਹੋਰ ਪਿੰਡ ਵਾਸੀ ਤੇ ਪਤਵੰਤੇ ਹਾਜ਼ਰ ਸਨ।