- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹਲਕਾ ਭੋਆ ਵਿੱਚ ਆਮ ਆਦਮੀ ਪਾਰਟੀ

ਪਾਰਟੀ ਦੇ ਕਈ ਆਗੂ, ਵਰਕਰ, ਪੰਚ, ਸਰਪੰਚ ਸ਼੍ਰੋਮਣੀ ਅਕਾਲੀ ਦਲ ’ਚ ਸ਼ਾਮਲ
ਜ਼ਿਲ੍ਹਾ ਆਬਜ਼ਰਵਰ ਗੁਰਬਚਨ ਸਿੰਘ ਬੱਬੇਹਾਲੀ ਦੀ ਅਗਵਾਈ ਹੇਠ ਕੀਤਾ ਗਿਆ ਸ਼ਾਮਲ
ਆਰ ਸਿੰਘ, ਪੰਜਾਬੀ ਜਾਗਰਣ, ਪਠਾਨਕੋਟ : ਵਿਧਾਨ ਸਭਾ ਹਲਕਾ ਭੋਆ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਜਥੇਬੰਦਕ ਸਰਗਰਮੀ ਨੂੰ ਉਸ ਸਮੇਂ ਭਰਵਾਂ ਹੁੰਗਾਰਾ ਮਿਲਿਆ ਜਦੋਂ ਜ਼ਿਲ੍ਹਾ ਆਬਜ਼ਰਵਰ ਗੁਰਬਚਨ ਸਿੰਘ ਬੱਬੇਹਾਲੀ ਦੀ ਅਗਵਾਈ ਹੇਠ ਵੱਖ-ਵੱਖ ਪਿੰਡਾਂ ਨਾਲ ਸਬੰਧਤ ਸਰਪੰਚਾਂ, ਪੰਚਾਂ, ਆਪ ਪਾਰਟੀ ਅਹੁਦੇਦਾਰਾਂ ਅਤੇ ਵਰਕਰਾਂ ਨੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ। ਨਵੇਂ ਸ਼ਾਮਲ ਹੋਏ ਆਗੂਆਂ ਤੇ ਵਰਕਰਾਂ ਦਾ ਸਵਾਗਤ ਕਰਨ ਲਈ ਜ਼ਿਲ੍ਹਾ ਪ੍ਰਧਾਨ ਤੇ ਹਲਕਾ ਇੰਚਾਰਜ ਪਠਾਨਕੋਟ ਸੁਰਿੰਦਰ ਸਿੰਘ ਕਨਵਰ ਮਿੰਟਾ ਤੇ ਪੀਏਸੀ ਮੈਂਬਰ ਹਰਪ੍ਰੀਤ ਸਿੰਘ ਰਾਜਾ ਵੀ ਵਿਸ਼ੇਸ਼ ਤੌਰ ’ਤੇ ਪਹੁੰਚੇ।
ਇਥੇ ਵਰਨਣਯੋਗ ਹੈ ਕਿ ਉਕਤ ਆਗੂਆਂ, ਸਰਪੰਚਾਂ, ਪੰਚਾਂ ਤੇ ਵਰਕਰਾਂ ਨੇ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿ ਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ। ਇਨ੍ਹਾਂ ਦੇ ਪਾਰਟੀ ਨਾਲ ਜੁੜਨ ਨਾਲ ਹਲਕਾ ਭੋਆ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਪਿੰਡ ਪੱਧਰੀ ਜਥੇਬੰਦਕ ਸਰਗਰਮੀ ਨੂੰ ਹੋਰ ਬਲ ਮਿਲਣ ਦੀ ਗੱਲ ਆਗੂਆਂ ਵੱਲੋਂ ਕਹੀ ਗਈ।
ਇਸ ਮੌਕੇ ਗੁਰਬਚਨ ਸਿੰਘ ਬੱਬੇਹਾਲੀ ਨੇ ਕਿਹਾ ਕਿ ਹਲਕਾ ਭੋਆ ਵਿੱਚ ਪਾਰਟੀ ਦੀ ਜਥੇਬੰਦਕ ਮਜ਼ਬੂਤੀ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਵੱਖ-ਵੱਖ ਪਿੰਡਾਂ ਦੇ ਸਰਪੰਚਾਂ, ਪੰਚਾਂ, ਆਗੂਆਂ ਤੇ ਵਰਕਰਾਂ ਦਾ ਸ਼੍ਰੋਮਣੀ ਅਕਾਲੀ ਦਲ ਨਾਲ ਜੁੜਨਾ ਪਾਰਟੀ ਦੀਆਂ ਜਥੇਬੰਦਕ ਗਤੀਵਿਧੀਆਂ ਨੂੰ ਹੋਰ ਮਜ਼ਬੂਤ ਕਰੇਗਾ। ਉਨ੍ਹਾਂ ਕਿਹਾ ਕਿ ਪਾਰਟੀ ਨਾਲ ਜੁੜਨ ਵਾਲੇ ਹਰੇਕ ਨਵੇਂ ਸਾਥੀ ਨੂੰ ਬਣਦਾ ਮਾਣ-ਸਨਮਾਨ ਦਿੱਤਾ ਜਾਵੇਗਾ ਤੇ ਉਨ੍ਹਾਂ ਦੇ ਤਜਰਬੇ ਤੇ ਸਰਗਰਮੀ ਨੂੰ ਪਿੰਡ ਪੱਧਰ ’ਤੇ ਪਾਰਟੀ ਦੀਆਂ ਗਤੀਵਿਧੀਆਂ ਨੂੰ ਮਜ਼ਬੂਤ ਕਰਨ ਲਈ ਵਰਤਿਆ ਜਾਵੇਗਾ।
ਇਸ ਮੌਕੇ ਸੁਰਿੰਦਰ ਸਿੰਘ ਕਨਵਰ ਮਿੰਟਾ ਜ਼ਿਲ੍ਹਾ ਪ੍ਰਧਾਨ ਤੇ ਹਲਕਾ ਇੰਚਾਰਜ ਪਠਾਨਕੋਟ, ਹਰਪ੍ਰੀਤ ਸਿੰਘ ਰਾਜਾ ਪੀਏਸੀ ਮੈਂਬਰ, ਸੰਜੀਵ ਸ਼ਰਮਾ ਹਲਕਾ ਇੰਚਾਰਜ ਸੁਜਾਨਪੁਰ, ਸਲਿੰਦਰ ਸੈਣੀ ਜ਼ਿਲ੍ਹਾ ਪ੍ਰਧਾਨ ਬੀਸੀ ਵਿੰਗ, ਬਲਵਿੰਦਰ ਸਿੰਘ ਖਾਲਸਾ ਜ਼ਿਲ੍ਹਾ ਪ੍ਰਧਾਨ ਟਰਾਂਸਪੋਰਟ ਵਿੰਗ, ਅਮਨ ਭਗਵਾਨਸਰ ਕਿਸਾਨ ਵਿੰਗ ਪ੍ਰਧਾਨ, ਸਾਬਕਾ ਐੱਮਸੀ ਰਿਤਿਕਾ ਸਮੇਤ ਹੋਰ ਆਗੂ ਤੇ ਵਰਕਰ ਮੌਜੂਦ ਸਨ।
ਇਹ ਆਗੂ ਤੇ ਵਰਕਰ ਹੋਏ ਸ਼ਾਮਲ
ਕਾਲਾ ਰਾਮ ਸਰਪੰਚ ਬਨੀ ਲੋਧੀ ਤੇ ਐੱਸਸੀ ਬਲਾਕ ਪ੍ਰਧਾਨ, ਮਮਤਾ ਦੇਵੀ ਪੰਚ, ਦਰਸ਼ਣਾ ਦੇਵੀ ਪੰਚ, ਵਿਜੈ ਕੁਮਾਰ ਪੰਚ, ਵੀਕੇ ਜੰਗਲਾ ਉਪ ਪ੍ਰਧਾਨ ਬਨੀ ਲੋਧੀ, ਰਮੇਸ਼ ਲਾਲ ‘ਆਪ’ ਪ੍ਰਧਾਨ ਬਨੀ ਲੋਧੀ, ਰਮਨ ਕੁਮਾਰ ਪ੍ਰਧਾਨ ਬ੍ਰਾਹਮਣ ਸਭਾ ਬਨੀ ਲੋਧੀ, ਸੰਜੀਵ ਕੁਮਾਰ ਯੂਥ ਪ੍ਰਧਾਨ ‘ਆਪ’ ਸ਼ੇਰਾਂ ਕਾਲੋਨੀ, ਰਵੀ ਕੁਮਾਰ ਸਰਪੰਚ, ਰਮੇਸ਼ ਕੁਮਾਰ ਪੰਚ ਨਰੋਟ ਮਹਿਰਾ, ਜੀਐੱਸ ਭਗਤ ਮੀਡੀਆ ਇੰਚਾਰਜ ‘ਆਪ’, ਦੇਵ ਰਾਜ ਸਾਬਕਾ ਸਰਪੰਚ ਜਨਿਆਲ, ਦਰਪਣ ਪਟਿਆਲ ਐੱਸਸੀ ਪ੍ਰਧਾਨ ਸ਼ੇਰਪੁਰ, ਵਿਕਾਸ ਕੁਮਾਰ ਬੀਸੀ ਪ੍ਰਧਾਨ ਭੋਆ, ਗੌਤਮ ਕੁਮਾਰ ਐੱਸਸੀ ਵਿੰਗ ਨਰੋਟ ਮਹਿਰਾ, ਸੁਨੀਲ ਕੁਮਾਰ ਪੰਚ ਮਾਖਨਪੁਰ, ਵਿਕਰਾਂਤ ਠਾਕੁਰ ਕਾਂਗਰਸ ਯੂਥ ਪ੍ਰਧਾਨ, ਰਾਜਿੰਦਰ ਕੁਮਾਰ ਮੌਜੂਦਾ ਸਰਪੰਚ ਕਾਲੇਸਰ, ਰਵੀ ਕੁਮਾਰ ਪੰਚ, ਰਮੇਸ਼ ਕੁਮਾਰ ਸਾਬਕਾ ਸਰਪੰਚ ਸਿੰਬਲੀ ਤੇ ਗੁਲਜ਼ਾਰ ਸੈਣੀ ਮੈਂਬਰ ਪੰਚਾਇਤ ਕਾਲੇਸਰ ਸ਼ਾਮਲ ਹੋਏ। ਇਸ ਤੋਂ ਇਲਾਵਾ ਮਿੰਟੂ ਸ਼ਰਮਾ, ਤਾਰਾ ਚੰਦ, ਸ਼ਮਸ਼ੇਰ ਸਿੰਘ, ਵਿਸ਼ੇਸ਼, ਵਿਜੇ ਕੁਮਾਰ, ਨੀਰਜ ਕੁਮਾਰ, ਸੁਰਿੰਦਰ ਕੁਮਾਰ, ਜਗਮੋਹਨ, ਲੱਕੀ ਕੁਮਾਰ, ਪ੍ਰੇਮ ਲਾਲ, ਸਤਪਾਲ, ਸੁਭਾਸ਼ ਚੰਦਰ, ਕੇਵਲ ਕ੍ਰਿਸ਼ਨ, ਵਰਿੰਦਰ ਕੁਮਾਰ, ਅਜੇ ਕੁਮਾਰ, ਵਿਕਾਸ ਕੁਮਾਰ, ਮਨਮੋਹਨ ਸਿੰਘ ਤੇ ਗੁਲਜ਼ਾਰ ਸੈਣੀ ਵੀ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਏ।