ਗੋਪਾਲ ਅਸ਼ਟਮੀ ’ਤੇ ਭਗਤਾਂ ਨੇ ਗਊਸੇਵਾ ਦਾ ਲਿਆ ਸੰਕਲਪ ਗੋਪਾਲ ਅਸ਼ਟਮੀ ਮੌਕੇ ਗੋਪਾਲ ਧਾਮ ਗਊਸ਼ਾਲਾ ਵਿਖੇ ਸ਼ਰਧਾਲੂਆਂ ਦਾ ਲੱਗਿਆ ਤਾਂਤਾ
Publish Date: Tue, 17 Nov 2026 05:30 PM (IST)
Updated Date: Tue, 17 Nov 2026 05:33 PM (IST)
ਆਰ.ਸਿੰਘ, ਪੰਜਾਬੀ ਜਾਗਰਣ, ਪਠਾਨਕੋਟ : ਗੋਪਾਲ ਅਸ਼ਟਮੀ ਦੇ ਪਾਵਨ ਮੌਕੇ ਗੋਪਾਲ ਧਾਮ ਗਊਸ਼ਾਲਾ ਵਿਖੇ ਕਰਵਾਏ ਵਿਸ਼ੇਸ਼ ਧਾਰਮਿਕ ਸਮਾਗਮ ਦੌਰਾਨ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਸ਼ਮੂਲੀਅਤ ਕਰਕੇ ਗਊਮਾਤਾ ਦੀ ਪੂਜਾ-ਅਰਚਨਾ ਕੀਤੀ ਅਤੇ ਗਊਸੇਵਾ ਦਾ ਸੰਕਲਪ ਲਿਆ। ਪ੍ਰਧਾਨ ਵਿਜੇ ਪਾਸੀ ਦੀ ਦੇਖ-ਰੇਖ ਹੇਠ ਕਰਵਾਏ ਇਸ ਸਮਾਗਮ ਵਿੱਚ ਸਵੇਰ ਤੋਂ ਹੀ ਗਊਭਗਤਾਂ ਦੀ ਆਮਦ ਸ਼ੁਰੂ ਹੋ ਗਈ, ਜੋ ਦਿਨ ਭਰ ਜਾਰੀ ਰਹੀ। ਇਸ ਮੌਕੇ ਹਿੰਦੂ ਕੋਆਪਰੇਟਿਵ ਬੈਂਕ ਦੇ ਚੇਅਰਮੈਨ ਸਤੀਸ਼ ਮਹਿੰਦਰੂ ਤੇ ਰੇਨੂ ਮਹਿੰਦਰੂ, ਵਪਾਰ ਮੰਡਲ ਦੇ ਪ੍ਰਧਾਨ ਦਪਿੰਦਰ ਅਰੋੜਾ, ਪੰਜਾਬ ਸਕੱਤਰ ਸੁਨੀਲ ਮਹਾਜਨ, ਕਰਨ ਕੁੰਦਰਾ, ਡਿਪਟੀ ਡਾਇਰੈਕਟਰ ਡਾ. ਵਿਜੇ, ਗੁਲਸ਼ਨ ਕੁਮਾਰ, ਸਚਿਨ ਖੋਸਲਾ, ਪ੍ਰਤਿਭਾ ਖੋਸਲਾ ਅਤੇ ਊਸ਼ਾ ਪਾਸੀ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਗਊਸ਼ਾਲਾ ਪ੍ਰਬੰਧਕ ਵਿਜੇ ਪਾਸੀ, ਮਨਮੋਹਨ ਕਾਲਾ, ਪ੍ਰੇਮ ਗਰਗ ਅਤੇ ਓਮ ਪ੍ਰਕਾਸ਼ ਵੱਲੋਂ ਮਹਿਮਾਨਾਂ ਦਾ ਸਵਾਗਤ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵਿਜੇ ਪਾਸੀ ਨੇ ਕਿਹਾ ਕਿ ਗਊਮਾਤਾ ਦੀ ਸੇਵਾ ਸਾਡੀ ਧਾਰਮਿਕ ਤੇ ਸੱਭਿਆਚਾਰਕ ਪਰੰਪਰਾ ਦਾ ਅਹਿਮ ਹਿੱਸਾ ਹੈ ਅਤੇ ਹਰ ਵਿਅਕਤੀ ਨੂੰ ਆਪਣੀ ਸਮਰੱਥਾ ਅਨੁਸਾਰ ਇਸ ਕਾਰਜ ਵਿੱਚ ਯੋਗਦਾਨ ਪਾਉਣਾ ਚਾਹੀਦਾ ਹੈ। ਮਨਮੋਹਨ ਕਾਲਾ ਨੇ ਕਿਹਾ ਕਿ ਅਜਿਹੇ ਧਾਰਮਿਕ ਸਮਾਗਮ ਨੌਜਵਾਨ ਪੀੜ੍ਹੀ ਨੂੰ ਆਪਣੇ ਸੰਸਕਾਰਾਂ ਨਾਲ ਜੋੜਦੇ ਹਨ। ਪ੍ਰੇਮ ਗਰਗ ਨੇ ਗਊਸ਼ਾਲਾ ਨੂੰ ਧਾਰਮਿਕ ਆਸਥਾ ਅਤੇ ਸਮਾਜ ਸੇਵਾ ਦਾ ਕੇਂਦਰ ਦੱਸਿਆ। ਸਤੀਸ਼ ਮਹਿੰਦਰੂ, ਦਪਿੰਦਰ ਅਰੋੜਾ, ਸੁਨੀਲ ਮਹਾਜਨ ਅਤੇ ਕਰਨ ਕੁੰਦਰਾ ਨੇ ਪ੍ਰਬੰਧਕਾਂ ਦੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਧੰਨਵਾਦ ਕੀਤਾ। ਇਸ ਮੌਕੇ ਨੀਲਮ ਸੈਣੀ, ਸੁਰਿੰਦਰ ਬਿੱਲਾ, ਰਾਜਨ ਸੂਦ, ਵਰੁਣ ਮਹਾਜਨ, ਗਰੀਬ ਦਾਸ, ਪੰਕਜ ਮਹਾਜਨ, ਸ਼ੀਤਲ, ਸੰਜੀਵ ਮਹਾਜਨ, ਸੰਜੂ, ਰੋਹਿਤ, ਸੁਸ਼ੀਲ ਸ਼ਰਮਾ, ਸ਼ਸ਼ੀ ਸ਼ਰਮਾ, ਆਨੰਦ ਬਾਬਾ, ਪਵਨ ਅਗਰਵਾਲ, ਸੋਹਣ ਲਾਲ, ਪੰਡਿਤ ਬ੍ਰਿਜੇਸ਼, ਮਨੋਜ ਰੈਣਾ, ਲਵਜੀਤ, ਡਾ. ਜੰਡਿਆਲ, ਸੁਰਿੰਦਰ ਮਹਾਜਨ, ਨਰੇਸ਼ ਮਹਾਜਨ, ਲਾਓ ਸਿੰਘ, ਮਨੋਜ, ਵਰਿੰਦਰ ਮਹਾਜਨ, ਰਾਮੀ ਅਗਰਵਾਲ, ਸੁਨੀਤਾ ਸ਼ਰਮਾ, ਰਚਨਾ ਸ਼ਰਮਾ, ਕੁਲਦੀਪ ਮਹਾਜਨ, ਸੁਸ਼ੀਲ ਨੰਦਾ, ਪੰਕਜ, ਮੋਨੂੰ, ਹੈਪੀ ਵੀ ਸਮੇਤ ਵੱਡੀ ਗਿਣਤੀ ਵਿੱਚ ਗਊਭਗਤ ਹਾਜ਼ਰ ਸਨ।