- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਿੱਖਿਆ ਤੇ ਸਮਾਜ ਸੇਵਾ ਨੂੰ ਸਮਰਪਿਤ ਸੁਸਾਇਟੀ

ਸੁਖਵਿੰਦਰ ਸਿੰਘ, ਪੰਜਾਬੀ ਜਾਗਰਣ
ਭੋਆ : ਮਾਤਾ ਸਵਿੱਤਰੀ ਬਾਈ ਫੂਲੇ ਐਜੂਕੇਸ਼ਨ ਸੋਸ਼ਲ ਵੈਲਫੇਅਰ ਸੁਸਾਇਟੀ ਪਠਾਨਕੋਟ ਵੱਲੋਂ ਸਿੱਖਿਆ ਤੇ ਸਮਾਜ ਸੇਵਾ ਦੇ ਖੇਤਰ ਵਿਚ ਕੀਤੇ ਜਾ ਰਹੇ ਕਾਰਜਾਂ ਨੂੰ ਉਜਾਗਰ ਕਰਦਿਆਂ ਸੁਸਾਇਟੀ ਦਾ ਛੇਵਾਂ ਸਥਾਪਨਾ ਦਿਵਸ ਧੂਮਧਾਮ ਮਨਾਇਆ ਗਿਆ। ਸਮਾਗਮ ਪ੍ਰਧਾਨ ਰਾਣੀ ਦੇਵੀ, ਚੇਅਰਮੈਨ ਦਰਸ਼ਨ ਲਾਲ ਪਾਠੀ ਤੇ ਬਿਰਧ ਆਸ਼ਰਮ ਝਾਖੋਲਾਹੜੀ ਦੇ ਚੇਅਰਮੈਨ ਸਤਨਾਮ ਸਿੰਘ ਦੀ ਅਗਵਾਈ ਹੇਠ ਕਰਵਾਇਆ ਗਿਆ।
ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਸੁਰਿੰਦਰ ਬੈਂਸ ਚੀਫ਼ ਇੰਜੀਨੀਅਰ ਪੀਐੱਸਪੀਸੀਐੱਲ ਬਾਰਡਰ ਜ਼ੋਨ ਅਤੇ ਜਗਦੀਸ਼ ਰਾਜ ਅੱਤਰੀ ਐੱਸਪੀ ਨੇ ਸ਼ਿਰਕਤ ਕੀਤੀ। ਬੁਲਾਰਿਆਂ ਨੇ ਮਾਤਾ ਸਵਿੱਤਰੀ ਬਾਈ ਫੂਲੇ ਵੱਲੋਂ ਸਿੱਖਿਆ ਦੇ ਖੇਤਰ ਵਿਚ ਪਾਏ ਬੇਮਿਸਾਲ ਯੋਗਦਾਨ ਅਤੇ ਇਸਤਰੀ ਸਿੱਖਿਆ ਲਈ ਕੀਤੇ ਸੰਘਰਸ਼ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ।
ਸਮਾਗਮ ਦੌਰਾਨ ਬਾਬਾ ਸ੍ਰੀ ਚੰਦ ਮਾਡਲ ਸਕੂਲ ਚੱਕ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਠਾਕੁਰਪੁਰ ਦੇ ਵਿਦਿਆਰਥੀਆਂ ਨੇ ਭੰਗੜੇ ਅਤੇ ਗਿੱਧੇ ਦੀਆਂ ਪੇਸ਼ਕਾਰੀਆਂ ਰਾਹੀਂ ਖੂਬ ਰੰਗ ਬੰਨ੍ਹਿਆ। ਸਕੂਲ ਦੀ ਪ੍ਰਿੰਸੀਪਲ ਰੀਨਾ ਸ਼ਰਮਾਲ ਨੇ ਸੁਸਾਇਟੀ ਵੱਲੋਂ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕੀਤੀ।
ਇਸ ਮੌਕੇ ਵੱਖ-ਵੱਖ ਸ਼ਹਿਰਾਂ ਤੋਂ ਪਹੁੰਚੇ 25 ਅਧਿਆਪਕਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵਿਜੈ ਕੁਮਾਰ ਲੈਕਚਰਾਰ, ਸੁਰਜੀਤ ਪਾਲ ਡੀਈਓ, ਸਤਨਾਮ ਸਿੰਘ, ਲਵਪ੍ਰੀਤ, ਪੂਜਾ ਦੇਵੀ ਦੀਨਾਨਗਰ, ਸੁਦੇਸ਼ ਕਾਂਤਾ, ਮਾਸਟਰ ਦਰਸ਼ਨ ਕੁਮਾਰ, ਸਿਵ ਕੁਮਾਰ, ਸਰਦਾਰੀ ਲਾਲ, ਰਾਜ ਕੁਮਾਰ ਅਤੇ ਜੀਤ ਰਾਜ ਸਮੇਤ ਹੋਰ ਪਤਵੰਤੇ ਹਾਜ਼ਰ ਸਨ।