ਐੱਨਐੱਮਟੀਸੀ ਦੀ ਮੁੱਢਲੀ ਪ੍ਰੀਖਿਆ ’ਚ ਪ੍ਰਤਾਪ ਵਰਲਡ ਸਕੂਲ ਮੋਹਰੀ ਐੱਨਐੱਮਟੀਸੀ ਦੀ ਮੁੱਢਲੀ ਪ੍ਰੀਖਿਆ ’ਚ ਪ੍ਰਤਾਪ ਵਰਲਡ ਸਕੂਲ ਦੇ 22 ਵਿਦਿਆਰਥੀ ਸਫ਼ਲ
Publish Date: Sun, 18 Oct 2026 04:11 PM (IST)
Updated Date: Mon, 19 Oct 2026 04:00 AM (IST)
ਆਰ.ਸਿੰਘ, ਪੰਜਾਬੀ ਜਾਗਰਣ, ਪਠਾਨਕੋਟ : ਪ੍ਰਤਾਪ ਵਰਲਡ ਸਕੂਲ ਪਠਾਨਕੋਟ ਦੇ 22 ਵਿਦਿਆਰਥੀਆਂ ਨੇ 58ਵੀਂ ਕੌਮੀ ਗਣਿਤ ਪ੍ਰਤਿਭਾ ਪ੍ਰਤੀਯੋਗਤਾ (ਐੱਨਐੱਮਟੀਸੀ-2026) ਦੀ ਮੁੱਢਲੀ ਪ੍ਰੀਖਿਆ ਪਾਸ ਕਰਕੇ ਸਕੂਲ ਦਾ ਨਾਂ ਰੌਸ਼ਨ ਕੀਤਾ ਹੈ। ਇਹ ਪ੍ਰਤੀਯੋਗਤਾ ਐਸੋਸੀਏਸ਼ਨ ਆਫ਼ ਮੈਥੇਮੈਟਿਕਸ ਟੀਚਰਜ਼ ਆਫ਼ ਇੰਡੀਆ (ਏਐੱਮਟੀਆਈ) ਵੱਲੋਂ ਕਰਵਾਈ ਜਾਂਦੀ ਹੈ, ਜਿਸ ਵਿੱਚ ਵਿਦਿਆਰਥੀਆਂ ਦੀ ਤਰਕਸ਼ੀਲ ਸੋਚ ਅਤੇ ਗਣਿਤ ਦੀਆਂ ਗੁੰਝਲਦਾਰ ਸਮੱਸਿਆਵਾਂ ਹੱਲ ਕਰਨ ਦੀ ਯੋਗਤਾ ਪਰਖੀ ਜਾਂਦੀ ਹੈ। ਸਫ਼ਲ ਵਿਦਿਆਰਥੀਆਂ ਵਿੱਚ ਕਿਆਂਸ਼ ਗੁਪਤਾ, ਵਿਵੇਕ ਅੱਤਰੀ, ਗੌਰਵ ਭਗਤ, ਧਰੁਵ ਜਾਰੰਗਲ, ਮੋਕਸ਼ਿਤਾ ਮਨਹਾਸ, ਸ਼੍ਰੇਹਾਨ ਮਹਾਜਨ, ਲਾਇਬਾ ਬੱਸੀ ਜਾਰਲ, ਅਭਿਨਵ ਸਿੰਘ, ਮਾਨਿਆ ਸੰਧੂ, ਮੇਹਰਾਂਸ਼ ਕੌਰ, ਆਯੂਸ਼ ਮਰਹੂਨੀਆ, ਉਮਰ ਇਕਬਾਲ ਖ਼ਾਨ, ਰਾਜਵੀਰ ਸਿੰਘ ਰੈਨਾ, ਅਨੰਤ ਸ਼ਰਮਾ, ਅਨਵੀ ਮੌਰਿਆ, ਮੈਮੂਨਾ ਜ਼ਹੂਰ, ਰਾਘਵ ਸ਼ਰਮਾ, ਸ਼ਹਿਜ਼ਾਦਾ ਰੇਹਾਨ, ਆਸਤਿਕ ਮਹਾਜਨ, ਸਾਰਵਿਕਾ ਰਾਜਪੂਤ, ਅਰਨਿਕਾ ਗੁਪਤਾ ਅਤੇ ਗਿਆਨ ਸਤੁਤੀ ਸ਼ਾਮਲ ਹਨ। ਇਹ ਵਿਦਿਆਰਥੀ ਹੁਣ ਮੁਕਾਬਲੇ ਦੇ ਅਗਲੇ ਪੜਾਅ ਲਈ ਤਿਆਰੀ ਕਰਨਗੇ। ਪ੍ਰਤਾਪ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਡਾਇਰੈਕਟਰ ਸੰਨੀ ਮਹਾਜਨ ਨੇ ਇਸ ਪ੍ਰਾਪਤੀ ’ਤੇ ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ 22 ਵਿਦਿਆਰਥੀਆਂ ਦੀ ਸਫ਼ਲਤਾ ਸਕੂਲ ਦੇ ਅਧਿਆਪਕਾਂ ਦੀ ਮਿਹਨਤ ਅਤੇ ਵਿਦਿਆਰਥੀਆਂ ਦੀ ਯੋਗਤਾ ਦਾ ਪ੍ਰਮਾਣ ਹੈ। ਸਕੂਲ ਦੀ ਪ੍ਰਿੰਸੀਪਲ ਸ਼ੁਭਰਾ ਰਾਣੀ ਨੇ ਕਿਹਾ ਕਿ ਵਿਦਿਆਰਥੀਆਂ ਦੀ ਲਗਨ, ਅਨੁਸ਼ਾਸਨ ਅਤੇ ਅਧਿਆਪਕਾਂ ਦੀ ਅਗਵਾਈ ਸਦਕਾ ਇਹ ਪ੍ਰਾਪਤੀ ਸੰਭਵ ਹੋਈ ਹੈ। ਸਕੂਲ ਵੱਲੋਂ ਗਣਿਤ ਦੀਆਂ ਮੁੱਢਲੀਆਂ ਧਾਰਨਾਵਾਂ ਮਜ਼ਬੂਤ ਕਰਨ ਅਤੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਵਿਸ਼ੇਸ਼ ਤਿਆਰੀ ਕਰਵਾਈ ਜਾਂਦੀ ਹੈ। ਸਕੂਲ ਵਿੱਚ ਮੋਸ਼ਨ ਕੋਟਾ ਦੇ ਸਹਿਯੋਗ ਨਾਲ ਆਈਆਈਟੀ-ਜੇਈਈ ਤੇ ਨੀਟ ਦੀ ਤਿਆਰੀ ਦੇ ਨਾਲ ਐੱਨਡੀਏ ਕੋਚਿੰਗ, ਐੱਸਐੱਸਬੀ ਇੰਟਰਵਿਊ ਦੀ ਤਿਆਰੀ ਅਤੇ ਐੱਨਸੀਸੀ ਦੀ ਸਹੂਲਤ ਵੀ ਉਪਲਬਧ ਹੈ। ਜ਼ਿਕਰਯੋਗ ਹੈ ਕਿ ਸਾਲ 2006 ਵਿੱਚ ਸਥਾਪਤ ਇਹ ਸਕੂਲ ਸਾਲ 2026 ਵਿੱਚ ਆਪਣੀ ਸਥਾਪਨਾ ਦੇ 20 ਸਾਲ ਪੂਰੇ ਕਰ ਰਿਹਾ ਹੈ। ਸਕੂਲ ਪ੍ਰਬੰਧਕਾਂ, ਸਟਾਫ਼ ਅਤੇ ਮਾਪਿਆਂ ਨੇ ਸਾਰੇ ਸਫ਼ਲ ਵਿਦਿਆਰਥੀਆਂ ਨੂੰ ਅਗਲੇ ਪੜਾਅ ਲਈ ਸ਼ੁਭਕਾਮਨਾਵਾਂ ਦਿੱਤੀਆਂ।