‘ਮਿਸ਼ਨ ਰੌਸ਼ਨੀ’ ਰਾਹੀਂ 12 ਹੋਰ ਲੋੜਵੰਦਾਂ ਦੀਆਂ ਅੱਖਾਂ ਦੇ ਆਪ੍ਰੇਸ਼ਨ ਕਰਵਾਏ
ਮਿਸ਼ਨ ਰੌਸ਼ਨੀ’ ਰਾਹੀਂ 12 ਹੋਰ ਲੋੜਵੰਦਾਂ ਨੂੰ ਮਿਲੀ
Publish Date: Fri, 27 Nov 2026 06:44 PM (IST)
Updated Date: Sat, 28 Nov 2026 04:08 AM (IST)
ਫੋਟੋ : ਮਨੁੱਖਤਾ ਦੀ ਸੇਵਾ ਲਈ ਚਲਾਈ ਜਾ ਰਹੀ ‘ਮਿਸ਼ਨ ਰੌਸ਼ਨੀ’ ਦੇ ਪ੍ਰੇਰਕ ਸ੍ਰਿਜਲ ਗੁਪਤਾ ਜਾਣਕਾਰੀ ਦਿੰਦੇ ਹੋਏ। ਆਰ.ਸਿੰਘ, ਪੰਜਾਬੀ ਜਾਗਰਣ, ਪਠਾਨਕੋਟ : ਯੂਥ ਆਗੂ ਸ੍ਰਿਜਲ ਗੁਪਤਾ ਵੱਲੋਂ ਚਲਾਈ ਜਾ ਰਹੀ ਸਮਾਜ ਸੇਵੀ ਮੁਹਿੰਮ ‘ਮਿਸ਼ਨ ਰੌਸ਼ਨੀ’ ਲਗਾਤਾਰ ਲੋਕਾਂ ਲਈ ਸਹਾਰਾ ਬਣ ਰਹੀ ਹੈ। ਇਸ ਮੁਹਿੰਮ ਤਹਿਤ ਗੁਰਪੁਰਬ ਦੇ ਪਵਿੱਤਰ ਮੌਕੇ 12 ਹੋਰ ਲੋੜਵੰਦ ਤੇ ਬਜ਼ੁਰਗ ਵਿਅਕਤੀਆਂ ਦੀਆਂ ਅੱਖਾਂ ਦੇ ਮੁਫ਼ਤ ਆਪ੍ਰੇਸ਼ਨ ਕਰਵਾਏ ਗਏ। ਇਸ ਨਾਲ ਹੁਣ ਤੱਕ ਮੁਹਿੰਮ ਅਧੀਨ ਮੁਫ਼ਤ ਅੱਖਾਂ ਦੇ ਆਪ੍ਰੇਸ਼ਨ ਕਰਵਾਉਣ ਵਾਲੇ ਮਰੀਜ਼ਾਂ ਦੀ ਗਿਣਤੀ 71 ਹੋ ਗਈ ਹੈ। ਜਾਣਕਾਰੀ ਦਿੰਦਿਆਂ ਸ੍ਰਿਜਲ ਗੁਪਤਾ ਨੇ ਦੱਸਿਆ ਕਿ ਪਿਛਲੇ ਦਿਨੀਂ ਵੱਖ-ਵੱਖ ਇਲਾਕਿਆਂ ਵਿੱਚ ਲਗਾਏ ਗਏ ਮੁਫ਼ਤ ਅੱਖਾਂ ਦੀ ਜਾਂਚ ਕੈਂਪਾਂ ਦੌਰਾਨ ਇਨ੍ਹਾਂ ਮਰੀਜ਼ਾਂ ਦੀ ਪਛਾਣ ਕੀਤੀ ਗਈ ਸੀ। ਗੁਰਪੁਰਬ ਦਿਹਾੜੇ ’ਤੇ ਗੁਰੂ ਮਹਾਰਾਜ ਤੇ ਭਗਵਾਨ ਭੋਲੇ ਸ਼ੰਕਰ ਜੀ ਦੇ ਆਸ਼ੀਰਵਾਦ ਨਾਲ ਡਾ. ਕੇਡੀ ਸਿੰਘ ਆਈ ਹਸਪਤਾਲ ਵਿਖੇ ਇਨ੍ਹਾਂ 12 ਮਰੀਜ਼ਾਂ ਦੇ ਆਪ੍ਰੇਸ਼ਨ ਬਿਲਕੁਲ ਮੁਫ਼ਤ ਕਰਵਾਏ ਗਏ। ਉਨ੍ਹਾਂ ਕਿਹਾ ਕਿ ਕਿਸੇ ਲੋੜਵੰਦ ਵਿਅਕਤੀ ਨੂੰ ਮੁੜ ਦੁਨੀਆ ਦੇਖਣ ਦੇ ਯੋਗ ਬਣਾਉਣਾ ਉਨ੍ਹਾਂ ਲਈ ਬਹੁਤ ਵੱਡੀ ਸੰਤੁਸ਼ਟੀ ਦੀ ਗੱਲ ਹੈ।