- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਿਸਨੇ ਆਪਣੇ ਨਾਲ ਦੇ ਸਾਥੀ 15/16 ਸਾਲ ਦੀ ਉਮਰ ਦੇ ਦੋ ਦੋਸਤਾਂ ਪਰਮਜੀਤ ਸਿੰਘ ਪੁੱਤਰ ਦਵਿੰਦਰ ਸਿੰਘ ਅਤੇ ਮਨਿੰਦਰ ਸਿੰਘ ਪੁੱਤਰ ਗੁਰਚਰਨ ਸਿੰਘ ਨੂੰ ਆਪਣੇ ਇੱਕ ਬੰਦ ਪਏ ਘਰ ਵਿਚ ਸੱਦਕੇ ਦੱਸਿਆ ਕਿ ਉਨ੍ਹਾਂ ਨੂੰ ਬਿਜ਼ਨੈੱਸ ਵਿਚ ਘਾਟਾ ਪੈ ਗਿਆ ਹੈ ਅਤੇ ਜੇਕਰ ਇਸ ਦਾ ਉਸ ਦੇ ਘਰਦਿਆਂ ਨੂੰ ਪਤਾ ਚੱਲਿਆ ਤਾਂ ਉਹ ਉਨ੍ਹਾਂ ਨੂੰ ਮਾਰਨਗੇ।

ਤਾਰੀ ਲੋਧੀਪੁਰੀਆ, ਪੰਜਾਬੀ ਜਾਗਰਣ, ਨਵਾਂਸ਼ਹਿਰ। ਔੜ ਨਜ਼ਦੀਕ ਪੈਂਦੇ ਪਿੰਡ ਗੜ੍ਹਪਧਾਣਾ ਵਿਖੇ ਉਸ ਵੇਲੇ ਕੁਹਰਾਮ ਮਚ ਗਿਆ, ਜਦੋਂ ਇੱਥੋਂ ਦੇ ਚੜ੍ਹਦੀ ਉਮਰ ਦੇ ਤਿੰਨ ਨੌਜਵਾਨਾਂ ਵੱਲੋਂ ਕੋਈ ਜ਼ਹਿਰੀਲੀ ਦਵਾਈ ਖਾ ਕੇ ਆਪਣੀ ਜੀਵਨ ਲੀਲਾ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ। ਜਿਸ ਉਪਰੰਤ ਉਨ੍ਹਾਂ ਵਿੱਚੋਂ ਇੱਕ ਨੌਜਵਾਨ ਦੀ ਮੌਤ ਹੋ ਗਈ। ਇੱਕ ਦੀ ਹਾਲਤ ਬੇਹੱਦ ਗੰਭੀਰ ਹੈ ਅਤੇ ਇੱਕ ਨੌਜਵਾਨ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।
ਜਾਣਕਾਰੀ ਦਿੰਦਿਆਂ ਪਿੰਡ ਦੇ ਪਤਵੰਤਿਆਂ ਸਰਪੰਚ ਹਰਦੀਪ ਸਿੰਘ ਤੋਂ ਇਲਾਵਾ ਬਲਬੀਰ ਸਿੰਘ ਥਾਂਦੀ, ਜੁਝਾਰ ਸਿੰਘ, ਸੋਹਣ ਸਿੰਘ ਇੰਸਪੈਕਟਰ, ਜਸਵੰਤ ਸਿੰਘ ਰੋਡਵੇਜ ,ਅਮਰ ਦਾਸ ਪੰਚ, ਦਰਸ਼ਨ ਸਿੰਘ, ਗਗਨਦੀਪ ਸਿੰਘ ਨੇ ਦੱਸਿਆ ਕਿ ਇੱਕ 22 ਸਾਲਾ ਨੌਜਵਾਨ ਦਿਲਪ੍ਰੀਤ ਪੁੱਤਰ ਜਸਵੰਤ ਸਿੰਘ ਵਾਸੀ ਗੜ੍ਹਪਧਾਣਾ, ਜਿਸ ਨੂੰ ਮੋਬਾਇਲ ਫੋਨ ਤੇ ਆਨਲਾਈਨ ਬਿਜ਼ਨੈੱਸ ਕਰਨ ਸਮੇਂ ਲੱਖਾਂ ਦਾ ਘਾਟਾ ਪੈ ਗਿਆ।
ਜਿਸਨੇ ਆਪਣੇ ਨਾਲ ਦੇ ਸਾਥੀ 15/16 ਸਾਲ ਦੀ ਉਮਰ ਦੇ ਦੋ ਦੋਸਤਾਂ ਪਰਮਜੀਤ ਸਿੰਘ ਪੁੱਤਰ ਦਵਿੰਦਰ ਸਿੰਘ ਅਤੇ ਮਨਿੰਦਰ ਸਿੰਘ ਪੁੱਤਰ ਗੁਰਚਰਨ ਸਿੰਘ ਨੂੰ ਆਪਣੇ ਇੱਕ ਬੰਦ ਪਏ ਘਰ ਵਿਚ ਸੱਦਕੇ ਦੱਸਿਆ ਕਿ ਉਨ੍ਹਾਂ ਨੂੰ ਬਿਜ਼ਨੈੱਸ ਵਿਚ ਘਾਟਾ ਪੈ ਗਿਆ ਹੈ ਅਤੇ ਜੇਕਰ ਇਸ ਦਾ ਉਸ ਦੇ ਘਰਦਿਆਂ ਨੂੰ ਪਤਾ ਚੱਲਿਆ ਤਾਂ ਉਹ ਉਨ੍ਹਾਂ ਨੂੰ ਮਾਰਨਗੇ।
ਇਸੇ ਡਰ ਤੋਂ ਉਨ੍ਹਾਂ ਤਿਨਾਂ ਨੇ ਕਥਿਤ ਤੌਰ ਤੇ ਸਲਫ਼ਾਸ ਦੀਆਂ ਗੋਲੀਆਂ ਖਾ ਲਈਆਂ। ਜਿਸ ਉਪਰੰਤ ਉਸਦੇ ਨਾਲ ਦੋਸਤੀ ਨਿਭਾਉਂਦਿਆਂ ਤਿੰਨਾ ਨੇ ਹੀ ਸਲਫਾਸ ਦੀਆਂ ਗੋਲੀਆਂ ਖਾ ਲਈਆਂ, ਜਿਨਾਂ ਚੋਂ ਇੱਕ ਨੌਜਵਾਨ ਨੇ ਇੱਕ ਜਾਣਕਾਰ ਨੂੰ ਸਲਫਾਸ ਖਾਣ ਦੀ ਵੀਡੀਓ ਬਣਾ ਕੇ ਪਾ ਦਿੱਤੀ। ਜਿਸ ਉਪਰੰਤ ਜਾਣਕਾਰ ਨੇ ਪਿੰਡ ਗੜ੍ਹਪਧਾਣਾ ਆ ਕੇ ਹਾਲ ਦੁਹਾਈ ਪਾਈ, ਜਿਸ ਉਪਰੰਤ ਪਿੰਡ ਵਾਸੀਆਂ ਨੇ ਕੰਧ ਟੱਪ ਕੇ ਤੜਫਦੇ ਹੋਏ ਨੌਜਵਾਨਾਂ ਨੂੰ ਤੁਰੰਤ ਨਵਾਂਸ਼ਹਿਰ ਦੇ ਇੱਕ ਨਿੱਜੀ ਹਸਪਤਾਲ ਇਲਾਜ ਲਈ ਲਿਆਂਦਾ।
ਜਿੱਥੇ ਨੌਜਵਾਨ ਪਰਮਜੀਤ ਸਿੰਘ ਪੁੱਤਰ ਦਵਿੰਦਰ ਸਿੰਘ ਦੀ ਮੌਤ ਹੋ ਗਈ। ਜਦੋਂ ਕਿ ਦਿਲਪ੍ਰੀਤ ਸਿੰਘ ਮੌਤ ਨਾਲ ਲੜਾਈ ਲੜ ਰਿਹਾ ਹੈ ਅਤੇ ਇਸੇ ਤਰ੍ਹਾਂ ਮਨਿੰਦਰ ਸਿੰਘ ਖਤਰੇ ਤੋਂ ਬਾਹਰ ਦੱਸਿਆ ਜਾ ਰਿਹਾ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਮ੍ਰਿਤਕ ਨੌਜਵਾਨ ਪਰਮਜੀਤ ਸਿੰਘ ਇੱਕ ਗਰੀਬ ਪਰਿਵਾਰ ਨਾਲ ਸਬੰਧਤ ਹੈ ਅਤੇ ਸਿੱਖੀ ਸਰੂਪ ਚ ਇੱਕ ਕੀਰਤਨੀ ਜਥੇ ਨਾਲ ਸੇਵਾ ਨਿਭਾ ਰਿਹਾ ਸੀ।
ਇਸ ਮੌਕੇ ਸਤਨਾਮ ਸਿੰਘ ਐੱਸਐੱਚਓ ਪੁਲਿਸ ਥਾਣਾ ਔੜ ਵੱਲੋਂ ਆਪਣੀ ਟੀਮ ਸਮੇਤ ਮੌਕੇ ਤੇ ਪਹੁੰਚ ਕੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਮੌਕੇ ਪਿੰਡ ਦੇ ਸਰਪੰਚ ਹਰਦੀਪ ਸਿੰਘ ਅਤੇ ਪਿੰਡ ਵਾਸੀਆਂ ਵੱਲੋਂ ਪਰਿਵਾਰ ਨਾਲ ਗਹਿਰਾ ਸ਼ੋਕ ਜਤਾਇਆ ਜਾ ਰਿਹਾ ਹੈ ਅਤੇ ਗੰਭੀਰ ਨੌਜਵਾਨਾਂ ਦੇ ਤੰਦਰੁਸਤੀ ਦੀ ਅਰਦਾਸ ਕੀਤੀ ਜਾ ਰਹੀ ਹੈ।