ਵਾਰਡ ਨੰਬਰ 13 ਵਿਖੇ ਸਿਆਣ ਪਰਿਵਾਰ ਵੱਲੋਂ ਛਬੀਲ ਲਾਈ
ਵਾਰਡ ਨੰਬਰ 13 ਵਿਖੇ ਸਿਆਣ ਪਰਿਵਾਰ ਵੱਲੋਂ ਛਬੀਲ ਲਗਾਈ
Publish Date: Thu, 18 Jun 2026 05:04 PM (IST)
Updated Date: Fri, 19 Jun 2026 04:04 AM (IST)

ਜਗਤਾਰ ਮਹਿੰਦੀਪੁਰੀਆ, ਪੰਜਾਬੀ ਜਾਗਰਣ, ਬਲਾਚੌਰ : ਵਾਰਡ ਨੰਬਰ 13 ਦੇ ਸਿਆਣ ਪਰਿਵਾਰ ਵੱਲੋਂ ਮੁੱਖ ਰੂਪ ਵਿਚ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਮਿੱਠੇ ਜਲ ਦੀ ਛਬੀਲ ਅਤੇ ਗੁਰੂ ਕੇ ਪ੍ਰਸ਼ਾਦ ਦੇ ਲੰਗਰ ਦੀ ਸੇਵਾ ਬੜੀ ਸ਼ਰਧਾ ਨਾਲ ਕੀਤੀ। ਇਸ ਧਾਰਮਿਕ ਸਮਾਗਮ ਦੀ ਸ਼ੁਰੂਆਤ ਮੌਕੇ ਗੁਰਦੁਆਰਾ ਨਾਨਕ ਨਿਰਵੈਰ ਸੱਚਖੰਡ ਧਾਮ ਰੋਲੂ ਕਲੋਨੀ ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ ਬਾਬਾ ਹਰਜਿੰਦਰ ਸਿੰਘ ਬਰਾੜ ਵੱਲੋਂ ਇਲਾਹੀ ਬਾਣੀ ਦਾ ਜਾਪ ਕੀਤਾ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਬਾਬਾ ਹਰਜਿੰਦਰ ਸਿੰਘ ਬਰਾੜ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਮਹਾਨ ਸ਼ਹਾਦਤ ਬਾਰੇ ਚਾਨਣਾ ਪਾਉਂਦਿਆਂ ਦੱਸਿਆ ਕਿ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਸਿੱਖ ਇਤਿਹਾਸ ਦੇ ਪਹਿਲੇ ਸ਼ਹੀਦ ਹਨ, ਜਿਨ੍ਹਾਂ ਨੇ ਹੱਕ, ਸੱਚ ਅਤੇ ਧਰਮ ਦੀ ਰੱਖਿਆ ਲਈ ਤੱਤੀ ਤਵੀ ਤੇ ਬੈਠ ਕੇ ਅਤੇ ਸੀਸ ਤੇ ਉਬਲਦੀ ਰੇਤ ਪਵਾ ਕੇ ਤੇਰਾ ਕੀਆ ਮੀਠਾ ਲਾਗੈ ਦਾ ਮਹਾਨ ਉਪਦੇਸ਼ ਦੁਨੀਆ ਨੂੰ ਦਿੱਤਾ। ਅਜਿਹੀ ਲਾਸਾਨੀ ਸ਼ਹਾਦਤ ਦੀ ਮਿਸਾਲ ਪੂਰੀ ਦੁਨੀਆ ਵਿਚ ਕਿਧਰੇ ਨਹੀਂ ਮਿਲਦੀ। ਉਨ੍ਹਾਂ ਦੀ ਯਾਦ ਵਿੱਚ ਲਗਾਈਆਂ ਜਾਂਦੀਆਂ ਛਬੀਲਾਂ ਸਾਨੂੰ ਨਿਮਰਤਾ, ਸੇਵਾ ਅਤੇ ਸ਼ਾਂਤੀ ਦਾ ਸੰਦੇਸ਼ ਦੇਂਦੀਆਂ ਹਨ।? ਇਸ ਸੇਵਾ ਕਾਰਜ ਵਿਚ ਨਗਰ ਕੌਂਸਲ ਦੇ ਉਪ ਪ੍ਰਧਾਨ ਹਰਵਿੰਦਰ ਕੌਰ ਸਿਆਣ, ਜਸਵਿੰਦਰ ਸਿੰਘ ਸਿਆਣ, ਸੋਨੂੰ ਸਿਆਣ ਆਸਟਰੇਲੀਆ, ਤਰਨਪ੍ਰੀਤ ਸਿਆਣ ਕੈਨੇਡਾ, ਸਿਮਰਨਜੀਤ ਕੌਰ ਸਿਆਣ, ਸੰਦੀਪ ਕੌਰ ਸਿਆਣ ਅਤੇ ਕੁਲਵਿੰਦਰ ਸਿੰਘ ਸਿਆਣ ਨੇ ਪਰਿਵਾਰ ਸਮੇਤ ਵਿਸ਼ੇਸ਼ ਤੌਰ ’ਤੇ ਇਸ ਧਾਰਮਿਕ ਕਾਰਜ ਵਿਚ ਸਿਆਸੀ, ਸਮਾਜਿਕ ਅਤੇ ਇਲਾਕੇ ਦੀਆਂ ਕਈ ਪ੍ਰਮੁੱਖ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ। ਇਨ੍ਹਾਂ ’ਚ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਸ਼ੋਕ ਕਟਾਰੀਆ, ਕਰਨ ਕਟਾਰੀਆ, ਰਾਜਵਿੰਦਰ ਸਿੰਘ ਲੱਕੀ ਪ੍ਰਧਾਨ ਬੀਜੇਪੀ, ਪਰਮਿੰਦਰ ਕੁਮਾਰ ਪੰਮਾ ਕੌਂਸਲਰ, ਪਰਮਿੰਦਰ ਮੇਨਕਾ ਕੌਂਸਲਰ, ਬਲਵੀਰ ਸਿੰਘ ਰੇਅਤ, ਸਰਵਨ ਸਿੰਘ ਵਾਲੀਆ, ਪ੍ਰਿੰਸੀਪਲ ਹਰੀਪਾਲ ਕਲਸੀ, ਸਭ ਇੰਸਪੈਕਟਰ ਸੁਖਦੇਵ ਸਿੰਘ, ਸਬ ਇੰਸਪੈਕਟਰ ਲੈਂਬਰ ਸਿੰਘ, ਸਬ ਇੰਸਪੈਕਟਰ ਬਲਵਿੰਦਰ ਸਿੰਘ, ਡਾ. ਪ੍ਰੇਮ ਚੋਪੜਾ, ਜਸਬੀਰ ਸਿੰਘ ਔਲੀਆਪੁਰ, ਮਦਨ ਲਾਲ ਖੇਪੜ, ਮਨੀ ਘਮੌਰ, ਨਿਮਾ, ਇੰਦਰਜੀਤ ਪਾਲੀ , ਹਰਬੰਸ ਲਾਲ ਤਾਇਆ, ਕਾਲੂ, ਸ਼ੰਮੀ, ਲੱਕੀ, ਡਾਇਮੰਡ, ਗੌਰਵ, ਬਬਲੂ, ਕੇ.ਐਸ. ਫਿਨਚਰ ਹਾਊਸ ਤੋਂ ਸੰਦੀਪ, ਜਗਵਿੰਦਰ ਕੌਰ, ਐਮਪੀ ਸਿੰਘ ਅਤੇ ਸਥਾਨਕ ਫੁੱਟਬਾਲ ਟੀਮ ਦੇ ਖਿਡਾਰੀ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ।