ਡੀਪੂ ਹੋਲਡਰਾਂ ਨੇ ਵੰਡੀਆਂ ਰਾਸ਼ਨ ਕਿੱਟਾਂ
ਡੀਪੂ ਹੋਲਡਰਾਂ ਵੰਡੀਆਂ ਰਾਸ਼ਨ ਕਿੱਟਾਂ
Publish Date: Thu, 18 Jun 2026 05:36 PM (IST)
Updated Date: Fri, 19 Jun 2026 04:07 AM (IST)

ਲੋਕਾਂ ਕੀਤੀ ਭਗਵੰਤ ਮਾਨ ਦੇ ਕੰਮਾਂ ਦੀ ਸ਼ਲਾਘਾ ਬਲਵਿੰਦਰ ਸਿੰਘ, ਪੰਜਾਬੀ ਜਾਗਰਣ, ਰਾਹੋਂ : ਰਾਹੋਂ ਨੇੜੇ ਜਾਡਲਾ ਟੀ-ਪੁਆਇੰਟ ਖੰਨਾ ਡੀਪੂ ਹੋਲਡਰ ਵੱਲੋਂ ਰਾਸ਼ਨ ਕਾਰਡ ਧਾਰਕਾਂ ਨੂੰ ਰਾਸ਼ਨ ਕਿੱਟਾਂ ਵੰਡੀਆਂ ਗਈਆਂ। ਜਿਨ੍ਹਾਂ ਵਿਚ ਦੋ ਕਿਲੋ ਖੰਡ, ਦੋ ਕਿਲੋ ਚਨਾ ਦਾਲ, ਇਕ ਲੀਟਰ ਸਰੋਂ ਦਾ ਤੇਲ, 200 ਗ੍ਰਾਮ ਹਲਦੀ ਅਤੇ ਇੱਕ ਕਿਲੋ ਨਮਕ ਸੀ। ਹਾਜ਼ਰ ਲੋਕਾਂ ਵੱਲੋਂ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਕੀਤੇ ਗਏ ਕੰਮਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਰਾਸ਼ਨ ਕਾਰਡ ਹੋਲਡਰ ਮਨਪ੍ਰੀਤ ਕੌਰ ਅਤੇ ਰਕੇਸ਼ ਕੁਮਾਰ ਨੇ ਦੱਸਿਆ ਕਿ ਉਹ ਭਗਵੰਤ ਮਾਨ ਵੱਲੋਂ ਪਿਛਲੇ ਸਾਢੇ ਚਾਰ ਸਾਲਾਂ ਵਿਚ ਕੀਤੇ ਗਏ ਕੰਮਾਂ ਤੋਂ ਬਹੁਤ ਖੁਸ਼ ਹਨ ਅਤੇ ਉਨ੍ਹਾਂ ਨੂੰ ਕਦੀ ਬਿਜਲੀ ਦਾ ਬਿੱਲ ਨਹੀਂ ਆਇਆ ਤੇ ਉਨ੍ਹਾਂ ਦੇ ਬੱਚੇ ਸਰਕਾਰੀ ਸਕੂਲਾਂ ਵਿਚ ਬਿਲਕੁਲ ਮੁਫ਼ਤ ਪੜ੍ਹਾਈ ਕਰ ਰਹੇ ਹਨ। ਇਸੇ ਤਰ੍ਹਾਂ ਰੇਸ਼ਮੂ ਰਾਣੀ ਅਤੇ ਬਿੱਟੂ ਸਿੰਘ ਨੇ ਦੱਸਿਆ ਕਿ ਪਹਿਲਾਂ ਹਸਪਤਾਲਾਂ ਵਿਚ ਦਵਾਈ ਨਹੀਂ ਸੀ ਮਿਲਦੀ, ਲੇਕਿਨ ਹੁਣ ਸਾਰੀ ਦਵਾਈ ਹਸਪਤਾਲ ਵਿਚੋਂ ਮਿਲ ਰਹੀ ਹੈ ਅਤੇ ਟੈਸਟ ਵੀ ਬਿਲਕੁਲ ਮੁਫਤ ਹੋ ਰਹੇ ਹਨ। ਇਸ ਕਰਕੇ ਉਹ ਆਮ ਆਦਮੀ ਪਾਰਟੀ ਵੱਲੋਂ ਕੀਤੇ ਗਏ ਸਾਢੇ ਚਾਰ ਸਾਲ ਦੇ ਕੰਮਾਂ ਤੋਂ ਬਹੁਤ ਖੁਸ਼ ਹਨ। ਇਸੇ ਤਰ੍ਹਾਂ ਚਰਨਜੀਤ ਕੌਰ, ਵਿਜੇ ਕੁਮਾਰ ਤੇ ਰੇਸ਼ਮੂ ਨੇ ਕਿਹਾ ਕਿ ਪਿਛਲੀਆਂ ਸਰਕਾਰਾ ਵੱਲੋਂ ਸਾਨੂੰ ਕਦੀ ਇੰਨੀਆਂ ਸਹੂਲਤਾਂ ਨਹੀਂ ਦਿੱਤੀਆਂ ਜਿੰਨੀਆਂ ਆਮ ਆਦਮੀ ਪਾਰਟੀ ਵੱਲੋਂ ਦਿੱਤੀਆਂ ਗਈਆਂ ਹਨ। ਸੋ ਇਸ ਮੌਕੇ ਰਾਸ਼ਨ ਕਿੱਟਾਂ ਲੈਣ ਵਾਲਿਆਂ ਦਾ ਭਾਰੀ ਰਸ਼ ਦੇਖਣ ਨੂੰ ਮਿਲਿਆ। ਜਦੋਂ ਇਸ ਸੰਬੰਧੀ ਡੀਪੂ ਹੋਲਡਰ ਅਭਿਸ਼ੇਕ ਕੁਮਾਰ ਖੰਨਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਹੁਕਮ ਹੈ ਕਿ ਲੋਕਾਂ ਨੂੰ ਰਾਸ਼ਨ ਕਿੱਟਾਂ ਪਹਿਲਾਂ ਵੰਡੀਆਂ ਜਾਣ, ਉਸ ਤੋਂ ਬਾਅਦ ਕਣਕ ਵੰਡੀ ਜਾਵੇ। ਉਸਨੇ ਦੱਸਿਆ ਕਿ ਉਹ ਹੁਣ ਤੱਕ 500 ਤੋਂ ਵੱਧ ਰਾਸ਼ਨ ਕਿੱਟਾਂ ਵੰਡ ਚੁੱਕੇ ਹਨ ਤੇ ਕਿੱਟਾਂ ਦੇ ਵਿਚ ਵੀ ਵਧੀਆ ਸਮਾਨ ਲੋਕਾਂ ਨੂੰ ਮਿਲ ਰਿਹਾ ਹੈ। ਇਸ ਮੌਕੇ ਚਰਨਜੀਤ ਕੌਰ, ਵਿਜੇ ਕੁਮਾਰ, ਰੇਸ਼ਮੋ ਰਾਣੀ, ਬਿੱਟੂ ਸਿੰਘ, ਮਨਜੀਤ ਕੌਰ, ਜੋਤੀ, ਬਿਮਲਾ ਦੇਵੀ, ਕਸ਼ਮੀਰ ਸਿੰਘ, ਪੱਪੂ, ਚਮਨ ਲਾਲ, ਲਾਡੀ, ਸਿਮਰਨ ਕੌਰ, ਸੁਖਵਿੰਦਰ ਕੌਰ, ਗੁਰਵਿੰਦਰ ਕੌਰ, ਮਨਪ੍ਰੀਤ ਕੌਰ, ਪਰਮਿੰਦਰ, ਰਕੇਸ਼ ਕੁਮਾਰ, ਕਿਰਨ ਬਾਲਾ, ਰਮਨ ਕੁਮਾਰ ਅਤੇ ਹੋਰ ਰਾਸ਼ਨ ਲੈਣ ਆਏ ਲੋਕਾਂ ਨੇ ਵੀ ਆਮ ਆਦਮੀ ਪਾਰਟੀ ਦੇ ਕੰਮਾਂ ਦੀ ਤਰੀਫ ਕੀਤੀ ਅਤੇ ਕਿਹਾ ਕਿ 2027 ਵਿਚ ਆਉਣ ਵਾਲੀਆਂ ਚੋਣਾਂ ਵਿਚ ਵੀ ਅਸੀਂ ਵੱਧ ਤੋਂ ਵੱਧ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਵਾਂਗੇ।