‘ਆਪ’ 'ਚ ਵੱਡੀ ਫੇਰਬਦਲ ਦੀ ਤਿਆਰੀ! ਬ੍ਰਿਗੇਡੀਅਰ ਰਾਜ ਕੁਮਾਰ ਦਾ ਦਾਅਵਾ- ਬੇਈਮਾਨਾਂ ਨੂੰ ਬਦਲ ਕੇ ਇਮਾਨਦਾਰਾਂ ਨੂੰ ਮਿਲੇਗਾ ਮੌਕਾ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਪਾਰਟੀ ਬੇਈਮਾਨੀ ਦੇ ਭਰਿਸ਼ਟਾਚਾਰੀ ਨਾਲ ਲਿਪਤ ਲੀਡਰਾ ਨੂੰ ਬਦਲ ਕੇ ਇਮਾਨਦਾਰ ਚਿਹਰੇ ਲਿਆਏਗੀ ਅੱਗੇ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਆਗੂ ਸਾਬਕਾ ਬ੍ਰਿਗੇਡੀਅਰ ਰਾਜ ਕੁਮਾਰ ਵੱਲੋਂ ਇੱਕ ਵਿਸ਼ੇਸ਼ ਇੰਟਰਵਿਊ ਦੌਰਾਨ ਕੀਤਾ। ਉਨ੍ਹਾਂ ਸਪੱਸ਼ਟ ਕੀਤਾ ਕਿ ਸਰਕਾਰ ਵੱਡੇ ਪੱਧਰ 'ਤੇ ਟਿਕਟਾਂ ਬਦਲ ਰਹੀ ਹੈ ਕਿਉਂਕਿ ਪਾਰਟੀ ਇਮਾਨਦਾਰੀ ਦੇ ਨਾਂ 'ਤੇ ਸੱਤਾ ਵਿੱਚ ਆਈ ਸੀ। ਇਸ ਲਈ ਜਿਹੜੇ ਚੁਣੇ ਹੋਏ ਨੁਮਾਇੰਦੇ ਜ਼ਿਆਦਾ ਖਰਾਬ ਜਾਂ ਬੇਈਮਾਨ ਨਿਕਲੇ, ਉਨ੍ਹਾਂ ਦੀ ਥਾਂ ਨਵੇਂ ਅਤੇ ਇਮਾਨਦਾਰ ਚਿਹਰਿਆਂ ਨੂੰ ਮੌਕਾ ਦਿੱਤਾ ਜਾਵੇਗਾ। ਉਨ੍ਹਾਂ ਨੇ ਦੱਸਿਆ ਕਿ 2027 ਦੀਆਂ ਵਿਧਾਨ ਸ
Publish Date: Thu, 09 Jul 2026 11:28 AM (IST)
Updated Date: Thu, 09 Jul 2026 11:30 AM (IST)
ਜਗਤਾਰ ਮਹਿੰਦੀਪੁਰੀਆ, ਪੰਜਾਬੀ ਜਾਗਰਣ, ਬਲਾਚੌਰ - ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਪਾਰਟੀ ਬੇਈਮਾਨੀ ਦੇ ਭਰਿਸ਼ਟਾਚਾਰੀ ਨਾਲ ਲਿਪਤ ਲੀਡਰਾ ਨੂੰ ਬਦਲ ਕੇ ਇਮਾਨਦਾਰ ਚਿਹਰੇ ਲਿਆਏਗੀ ਅੱਗੇ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਆਗੂ ਸਾਬਕਾ ਬ੍ਰਿਗੇਡੀਅਰ ਰਾਜ ਕੁਮਾਰ ਵੱਲੋਂ ਇੱਕ ਵਿਸ਼ੇਸ਼ ਇੰਟਰਵਿਊ ਦੌਰਾਨ ਕੀਤਾ। ਉਨ੍ਹਾਂ ਸਪੱਸ਼ਟ ਕੀਤਾ ਕਿ ਸਰਕਾਰ ਵੱਡੇ ਪੱਧਰ 'ਤੇ ਟਿਕਟਾਂ ਬਦਲ ਰਹੀ ਹੈ ਕਿਉਂਕਿ ਪਾਰਟੀ ਇਮਾਨਦਾਰੀ ਦੇ ਨਾਂ 'ਤੇ ਸੱਤਾ ਵਿੱਚ ਆਈ ਸੀ। ਇਸ ਲਈ ਜਿਹੜੇ ਚੁਣੇ ਹੋਏ ਨੁਮਾਇੰਦੇ ਜ਼ਿਆਦਾ ਖਰਾਬ ਜਾਂ ਬੇਈਮਾਨ ਨਿਕਲੇ, ਉਨ੍ਹਾਂ ਦੀ ਥਾਂ ਨਵੇਂ ਅਤੇ ਇਮਾਨਦਾਰ ਚਿਹਰਿਆਂ ਨੂੰ ਮੌਕਾ ਦਿੱਤਾ ਜਾਵੇਗਾ। ਉਨ੍ਹਾਂ ਨੇ ਦੱਸਿਆ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਵਿਧਾਨ ਸਭਾ ਚੋਣ ਮੈਦਾਨ ਪੂਰੀ ਤਰ੍ਹਾਂ ਭਖ ਚੁੱਕਾ ਹੈ ਅਤੇ ਪਾਰਟੀ ਗਰਾਊਂਡ ਲੈਵਲ 'ਤੇ ਤਿਆਰੀਆਂ ਕਰ ਰਹੀ ਹੈ। ਉਨ੍ਹਾਂ ਵੱਲੋਂ ਇਹ ਵੀ ਸਪੱਸ਼ਟ ਕੀਤਾ ਕਿ ਵਿਧਾਨ ਸਭਾ ਹਲਕਾ ਬਲਾਚੌਰ ਤੋਂ ਪਾਰਟੀ ਦੇ ਹੁਕਮ ਮੁਤਾਬਕ ਚੋਣ ਲੜਨ ਲਈ ਪੂਰੀ ਤਰ੍ਹਾਂ ਤਿਆਰ ਹਨ।
ਪੰਜਾਬ ਸਰਕਾਰ ਵੱਲੋਂ ਚੋਣਾਂ ਤੋਂ ਪਹਿਲਾਂ ਦਿੱਤੀਆਂ ਗਾਰੰਟੀਆਂ ਨੂੰ ਇੱਕ ਇੱਕ ਕਰਕੇ ਪੂਰਾ ਕੀਤੇ ਜਾਣ ਦੀ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਆਖਿਆ ਕਿ ਅੱਜ ਪੰਜਾਬ ਅੰਦਰ ਜਿੱਥੇ ਕਰੀਬ 80 ਫੀਸਦੀ ਲੋਕਾਂ ਦੇ ਘਰੇਲੂ ਬਿਜਲੀ ਬਿੱਲ ਮੁਆਫ ਹਨ ਉੱਥੇ ਹੀ ਸਿਹਤ ਬੀਮਾ, ਸਰਕਾਰੀ ਸਕੂਲਾਂ ਨੂੰ ਆਧੁਨਿਕ ਸਹੂਲਤਾਂ ਨਾਲ ਲੈਸ ਕਰਨ।
ਸਰਪੰਚਾਂ ਨੂੰ ਭੱਤਾ 10,000 ਰੁਪਏ ਮਹੀਨਾ, ਔਰਤਾਂ ਨੂੰ 1000/1500 ਮਾਸਿਕ ਸਹਾਇਤਾ, ਸਰਕਾਰੀ ਦਫਤਰਾਂ ਵਿੱਚੋਂ ਭਰਿਸ਼ਟਾਚਾਰ ਦਾ ਖਾਤਮਾ, ਨਸ਼ਿਆਂ ਦਾ ਖਾਤਮਾ ਅਤੇ ਮੈਰਿਟ ਦੇ ਅਧਾਰ 'ਤੇ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਹਨ। ਵਿਧਾਨ ਸਭਾ ਹਲਕਾ ਬਲਾਚੌਰ ਦੀ ਗੱਲ ਕਰਦਿਆ ਉਨ੍ਹਾਂ ਆਖਿਆ ਕਿ ਲਿਫਟ ਇਰੀਗੇਸ਼ਨ ਨਾਲ ਕੰਢੀ ਅਤੇ ਬੰਜਰ ਇਲਾਕਿਆਂ ਵਿੱਚ ਖੇਤੀ ਲਈ ਪਾਣੀ ਪਹੁੰਚਾਉਣ ਵਾਸਤੇ ਲਿਫਟ ਇਰੀਗੇਸ਼ਨ ਪ੍ਰੋਜੈਕਟਾਂ 'ਤੇ ਤੇਜ਼ੀ ਨਾਲ ਕੰਮ ਚੱਲ ਰਿਹਾ ਹੈ, ਜਿਸ ਨਾਲ ਕੰਢੀ ਅਤੇ ਬੰਜਰ ਇਲਾਕਿਆਂ ਦੀਆਂ ਬੇਆਬਾਦ ਜ਼ਮੀਨਾਂ ਫਸਲਾ ਦੀ ਪੈਦਾਵਾਰ ਨਾਲ ਜਲਦੀ ਹੀ ਹਰੀਆਂ ਭਰੀਆਂ ਹੋਣਗੀਆਂ। ਇਸ ਮੌਕੇ ਉਨ੍ਹਾਂ ਇਹ ਵੀ ਆਖਿਆ ਜੋ ਮਾਈਨਿੰਗ ਮਾਫੀਆ ਇਲਾਕੇ ਦੇ ਵਾਤਾਵਰਨ ਨੂੰ ਨੁਕਸਾਨ ਪਹੁੰਚਾ ਰਿਹਾ ਹੈ, ਨੂੰ ਰੋਕਣ ਲਈ ਸਖਤ ਕਾਨੂੰਨ ਵੀ ਬਣਾਇਆ ਜਾਵੇਗਾ। ਉਨ੍ਹਾਂ ਆਖਿਆ ਕਿ ਇਲਾਕੇ ਅੰਦਰ ਕਿਸਾਨਾਂ ਵੱਲੋਂ ਪਾਪੂਲਰ ਵੱਡੀ ਗਿਣਤੀ ਵਿੱਚ ਲਗਾਇਆ ਜਾ ਰਿਹਾ ਹੈ, ਇਸ ਲਈ ਕਿਸਾਨਾਂ ਨੂੰ ਇਸ ਦਾ ਚੰਗਾ ਮੁੱਲ ਦਵਾਏ ਜਾਣ ਲਈ ਸੂਬਾ ਜਾਂ ਦੇਸ਼ ਪੱਧਰੀ ਲੱਕੜ ਮੰਡੀ ਅਪਗਰੇਟ ਕਰਨ ਦੇ ਨਾਲ ਨਾਲ ਪਲਾਈਵੁੱਡ ਫੈਕਟਰੀਆਂ ਲਗਾਉਣ ਦਾ ਵਿਸ਼ੇਸ਼ ਪ੍ਰਬੰਧ ਕੀਤਾ ਜਾਵੇਗਾ। ਇਸ ਮੌਕੇ ਉਨ੍ਹਾਂ ਆਖਿਆ ਕਿ ਸਰਕਾਰੀ ਸਕੂਲਾਂ ਵਿੱਚ ਸਾਇੰਸ ਸਟਰੀਮ ਸ਼ੁਰੂ ਕੀਤੀ ਜਾਵੇਗੀ ਅਤੇ ਗਰੀਬ ਬੱਚਿਆਂ ਲਈ ਕੋਚਿੰਗ ਸੈਂਟਰ ਖੋਲ੍ਹਣਾ ਉਨ੍ਹਾਂ ਦਾ ਮੁੱਖ ਟੀਚਾ ਹੋਵੇਗਾ। ਅਖੀਰ ਵਿੱਚ ਉਨ੍ਹਾਂ ਆਖਿਆ ਕਿ ਬਲਾਚੌਰ ਨੂੰ ਰੇਲਵੇ ਨੈੱਟਵਰਕ ਨਾਲ ਜੋੜਨ ਅਤੇ ਨੈਸ਼ਨਲ ਹਾਈਵੇ 'ਤੇ ਹੁੰਦੇ ਹਾਦਸਿਆਂ ਨੂੰ ਰੋਕਣ ਲਈ ਫਲਾਈਓਵਰ ਬਣਾਉਣ ਵਾਸਤੇ ਕੇਂਦਰ ਸਰਕਾਰ ਨੂੰ ਪੱਤਰ ਲਿਖਿਆ ਗਿਆ।