- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੁਲਿਸ ਥਾਣਾ ਸਿਟੀ ਨਵਾਂਸ਼ਹਿਰ ਦੇ ਐੱਸਐੱਚਓ ਅਵਤਾਰ ਸਿੰਘ ਨੇ ਦੱਸਿਆ ਕਿ ਖੁਫੀਆ ਇਤਲਾਹ ਤੇ ਕਾਰਵਾਈ ਕਰਦਿਆਂ ਏਐੱਸਆਈ ਅਜੈ ਪਾਲ ਸਿੰਘ ਨੇ ਇਕ ਸਕਾਰਪਿਓ ਗੱਡੀ ਜਿਸ ਤੇ ਲਾਲ ਅਤੇ ਨੀਲੀ ਬੱਤੀ ਲੱਗੀ ਸੀ ਉਸ ਵਿਚ ਸਵਾਰ ਨੌਜਵਾਨ ਜਿਸ ਨੇ ਪੰਜਾਬ ਪੁਲਿਸ ਦੀ ਵਰਦੀ ਜਿਸ ਤੇ ਐੱਸਪੀ ਰੈਂਕ ਦੀ ਨੇਮ ਪਲੇਟ ਅਤੇ ਹੋਰ ਸਾਇਨ ਲੱਗੇ ਹੋਏ ਸਨ ਤੋਂ ਸ਼ੱਕ ਦੀ ਬਿਨ੍ਹਾਂ 'ਤੇ ਪੁੱਛਗਿੱਛ ਕੀਤੀ ਤਾਂ ਸਾਰੀ ਸੱਚਾਈ ਸਾਹਮਣੇ ਆ ਗਈ।

ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ : ਪੁਲਿਸ ਥਾਣਾ ਸਿਟੀ ਨਵਾਂਸ਼ਹਿਰ ਦੇ ਐੱਸਐੱਚਓ ਅਵਤਾਰ ਸਿੰਘ ਨੇ ਦੱਸਿਆ ਕਿ ਖੁਫੀਆ ਇਤਲਾਹ ਤੇ ਕਾਰਵਾਈ ਕਰਦਿਆਂ ਏਐੱਸਆਈ ਅਜੈ ਪਾਲ ਸਿੰਘ ਨੇ ਇਕ ਸਕਾਰਪਿਓ ਗੱਡੀ ਜਿਸ ਤੇ ਲਾਲ ਅਤੇ ਨੀਲੀ ਬੱਤੀ ਲੱਗੀ ਸੀ ਉਸ ਵਿਚ ਸਵਾਰ ਨੌਜਵਾਨ ਜਿਸ ਨੇ ਪੰਜਾਬ ਪੁਲਿਸ ਦੀ ਵਰਦੀ ਜਿਸ ਤੇ ਐੱਸਪੀ ਰੈਂਕ ਦੀ ਨੇਮ ਪਲੇਟ ਅਤੇ ਹੋਰ ਸਾਇਨ ਲੱਗੇ ਹੋਏ ਸਨ ਤੋਂ ਸ਼ੱਕ ਦੀ ਬਿਨ੍ਹਾਂ 'ਤੇ ਪੁੱਛਗਿੱਛ ਕੀਤੀ ਤਾਂ ਸਾਰੀ ਸੱਚਾਈ ਸਾਹਮਣੇ ਆ ਗਈ। ਐੱਸਐੱਚਓ ਨੇ ਦੱਸਿਆ ਕਿ ਜੀਟੀ ਰੋਡ ਨਵਾਂਸ਼ਹਿਰ ਦੇ ਪੁੱਲ ਨੇੜੇ ਕਾਬੂ ਕੀਤੇ 23 ਸਾਲਾ ਨੌਜਵਾਨ ਨੇ ਆਪਣਾ ਨਾਂਅ ਹਰਮਨਪ੍ਰੀਤ ਸਿੰਘ ਉਰਫ ਹਰਮਨ ਪੁੱਤਰ ਹਰਜੀਤ ਸਿੰਘ ਪਿੰਡ ਅਲਾਵਲਪੁਰ ਜ਼ਿਲ੍ਹਾ ਤਰਨਤਾਰਨ ਦੱਸਿਆ।
ਉਸ ਨੇ ਦੱਸਿਆ ਕਿ ਉਹ ਪੁਲਿਸ ਅਫਸਰ ਨਹੀਂ ਹੈ ਪਰ ਵਰਦੀ, ਸਟਾਰ ਲਗਾ ਕੇ ਇਲਾਕੇ ਵਿਚ ਘੁੰਮ ਰਿਹਾ ਹੈ। ਉਸ ਨੇ ਦੱਸਿਆ ਕਿ ਉਸ ਨੇ ਇੰਟਰਨੈਟ 'ਤੇ ਪੁਲਿਸ ਦੀ ਵਰਦੀ ਅਤੇ ਹੋਰਨਾਂ ਜਾਣਕਾਰੀ ਪ੍ਰਾਪਤ ਕਰਨ ਤੋਂ ਬਾਅਦ ਇਹ ਵਰਦੀ ਅਤੇ ਹੋਰ ਸਟਾਰ ਅਤੇ ਹੋਰ ਤਗਮੇ ਅਤੇ ਨੇਮ ਪਲੇਟ ਜਲੰਧਰ ਤੋਂ ਖਰੀਦੀ ਸੀ।
ਉਸ ਨੇ ਆਪਣੇ ਪਰਿਵਾਰਿਕ ਮੈਂਬਰਾਂ ਅਤੇ ਯਾਰਾਂ ਦੋਸਤਾਂ ਨੂੰ ਦੱਸਿਆ ਸੀ ਕਿ ਉਹ ਪੰਜਾਬ ਪੁਲਿਸ ਵਿਚ ਬਤੌਰ ਐੱਸਪੀ ਭਰਤੀ ਹੋ ਗਿਆ ਹੈ ਅਤੇ ਟ੍ਰੇਨਿੰਗ ਲਈ ਹੈਦਰਾਬਾਦ ਜਾ ਰਿਹਾ ਹੈ। ਉਸ ਨੇ ਇਕ ਸਕਾਰਪਿਓ ਗੱਡੀ ਵੀ ਕਿਰਾਏ ਤੇ ਲਈ ਸੀ। ਜਿਸਤੇ ਨੀਲੀ ਤੇ ਲਾਲ ਲਾਈਟਾਂ ਲਗਾਈਆਂ ਸਨ। ਐੱਸਐੱਚਓ ਨੇ ਦੱਸਿਆ ਕਿ ਪੁਲਿਸ ਨੇ ਥਾਣਾ ਸਿਟੀ ਨਵਾਂਸ਼ਹਿਰ ਵਿਖੇ ਕਥਿਤ ਮੁਲਜ਼ਮ ਦੇ ਖਿਲਾਫ ਮੁਕਦਮਾ ਨੰਬਰ 130 ਤਹਿਤ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਉਨ੍ਹਾਂ ਦੱਸਿਆ ਕਿ ਕਥਿਤ ਮੁਲਜ਼ਮ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰ ਕੇ ਇਕ ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ। ਜਿਸ ਤੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਕਥਿਤ ਮੁਲਜ਼ਮ ਤੋਂ ਵਰਦੀ ਪਾ ਕੇ ਕੀਤੀ ਗਈ ਧੋਖਾਧੜੀ ਅਤੇ ਹੋਰਨਾਂ ਵਾਰਦਾਤਾਂ ਬਾਰੇ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਫਿਲਹਾਲ ਪੁਲਿਸ ਨੇ ਪੰਜਾਬ ਪੁਲਿਸ ਦੀ ਵਰਦੀ ਪਾਉਣ ਦੇ ਮਾਮਲੇ ਵਿਚ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ਼ ਕੀਤਾ ਗਿਆ ਹੈ। ਕਥਿਤ ਮੁਲਜ਼ਮ ਪਾਸੋਂ ਕੋਈ ਵੀ ਅਸਲਾਹ ਬ੍ਰਾਮਦ ਨਹੀਂ ਹੋਇਆ ਹੈ।
ਝੂਠੀ ਸ਼ਾਨੌ ਸ਼ੌਕਤ ਦੀ ਥਾਂ ਪੜ੍ਹ ਲਿਖ ਕੇ ਕਾਬਲ ਬਣ ਕੇ ਨੌਜਵਾਨ ਹੋਣ ਪੰਜਾਬ ਪੁਲਿਸ 'ਚ ਭਰਤੀ
ਐੱਸਐੱਚਓ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਝੂਠੀ ਸ਼ਾਨੋ ਸ਼ੌਕਤ ਦਾ ਇਜਹਾਰ ਕਰਨ ਦੀ ਥਾਂ ਨੌਜਵਾਨ ਕਾਬਲ ਬਣ ਕੇ ਪੰਜਾਬ ਪੁਲਿਸ ਵਿਚ ਭਰਤੀ ਹੋਣ ਤਾਂ ਜੋ ਬਣਦੀਆਂ ਸੇਵਾਵਾਂ ਨੂੰ ਨਿਭਾ ਸਕਣ। ਜਦਕਿ ਗਲਤ ਰਸਤੇ ਤੋਂ ਜਾਂ ਜਾਅਲੀ ਅਫ਼ਸਰ ਬਣਨ ਵਾਲਿਆਂ ਨੂੰ ਬਣਦੀਆਂ ਧਾਰਾਵਾਂ ਤਹਿਤ ਸਜ਼ਾਵਾਂ ਵੀ ਭੁਗਤਣੀਆਂ ਪੈ ਸਕਦੀਆਂ ਹਨ। ਇਸ ਨਾਲ ਨੌਜਵਾਨਾਂ ਦੇ ਨਾਲ ਨਾਲ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਵੀ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਪੜ੍ਹ ਲਿਖ ਕੇ ਅਤੇ ਖੁਦ ਨੂੰ ਕਾਬਲ ਬਣਾ ਕੇ ਪੰਜਾਬ ਪੁਲਿਸ ਜਾਂ ਹੋਰਨਾਂ ਸੇਨਾਵਾਂ ਵਿਚ ਭਰਤੀ ਹੋ ਕੇ ਪੰਜਾਬ ਅਤੇ ਦੇਸ਼ ਦੀ ਸੇਵਾ ਕਰਨ ਦੇ ਯੋਗ ਬਣ ਸਕਦੇ ਹਨ।