ਪਰਵਾਸੀ ਲੜਕੀ ਨੇ ਸ਼ੱਕੀ ਹਾਲਾਤ 'ਚ ਲਿਆ ਫਾਹਾ, ਮੌਤ
ਪ੍ਰਵਾਸੀ ਲੜਕੀ ਨੇ ਸ਼ਕੀ ਹਾਲਤ 'ਚ ਲਿਆ ਫਾਹਾ, ਮੌਤ
Publish Date: Fri, 12 Jun 2026 07:00 PM (IST)
Updated Date: Sat, 13 Jun 2026 04:03 AM (IST)

* ਪੰਜ ਦਿਨ ਪਹਿਲਾ ਇਕ ਨੌਜਵਾਨ ਨਾਲ ਕਿਰਾਏ ’ਤੇ ਰਹਿਣ ਆਈ ਸੀ ਲੜਕੀ * ਪੁਲਿਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਅਗਲੇਰੀ ਕਾਰਵਾਈ ਕੀਤੀ ਸ਼ੁਰੂ 12ਐਨਐਸਆਰ24ਪੀ ਨਵਾਂਸ਼ਹਿਰ ਚ ਪ੍ਰਵਾਸੀ ਮਜ਼ਦੂਰਾਂ ਦੇ ਕੁਆਰਟਰਾਂ ਚ ਰਹਿੰਦੀਆਂ ਮਹਿਲਾਵਾਂ ਮਾਮਲੇ ਬਾਰੇ ਗੱਲਬਾਤ ਕਰਦੇ ਹੋਏ। ਪੰਜਾਬੀ ਜਾਗਰਣ 12ਐਨਐਸਆਰ25ਪੀ ਨਵਾਂਸ਼ਹਿਰ ਚ ਪੁਲਿਸ ਪਾਰਟੀ ਮ੍ਰਿਤਕਾ ਦੀ ਲਾਸ਼ ਨੂੰ ਕਬਜੇ ਵਿਚ ਲੈਣ ਦੀ ਕਾਰਵਾਈ ਮੁਕੰਮਲ ਕਰਦੇ ਹੋਏ। ਪੰਜਾਬੀ ਜਾਗਰਣ ਪ੍ਰਦੀਪ ਭਨੋਟ, ਪੰਜਾਬੀ ਜਾਗਰਣ ਨਵਾਂਸ਼ਹਿਰ : ਪੁਲਿਸ ਥਾਣਾ ਸਿਟੀ ਨਵਾਂਸ਼ਹਿਰ ਅਧੀਨ ਆਉਂਦੇ ਬੰਗਾ ਰੋਡ ਸਥਿਤ ਸ਼ੂਗਰ ਮਿੱਲ ਸਾਹਮਣੇ ਪਰਵਾਸੀ ਮਜ਼ਦੂਰਾਂ ਲਈ ਬਣੇ ਕੁਆਰਟਰਾਂ ਦੇ ਇਕ ਕਮਰਾ ਨੰਬਰ 4 ’ਚ ਇਕ ਪਰਵਾਸੀ ਲੜਕੀ ਵੱਲੋਂ ਸ਼ਕੀ ਹਾਲਤ ’ਚ ਫਾਹਾ ਲੈ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ ਹੈ, ਜਦਕਿ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਨੌਜਵਾਨ ਵੱਲੋਂ ਦਰਵਾਜ਼ਾ ਖੋਲ੍ਹਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਉਹ ਸਫਲ ਨਹੀਂ ਹੋਇਆ ਅਤੇ ਮੌਕੇ ਤੋਂ ਕਿਧਰੇ ਚਲਾ ਗਿਆ ਹੈ। ਉਧਰ, ਮੌਕੇ ’ਤੇ ਪੁੱਜੀ ਪੁਲਿਸ ਨੇ ਲੋਕਾਂ ਦੀ ਮਦਦ ਨਾਲ ਦਰਵਾਜ਼ਾ ਦੀ ਟੀਨ ਨੂੰ ਵੱਢ ਕੇ ਦਰਵਾਜ਼ਾ ਖੋਲ੍ਹ ਕੇ ਕਮਰੇ ’ਚ ਵੜ ਕੇ ਮ੍ਰਿਤਕਾ ਦੀ ਲਾਸ਼ ਨੂੰ ਕਬਜ਼ੇ ’ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮੌਕੇ ’ਤੇ ਹਾਜ਼ਰ ਗੁਆਂਢੀਆਂ ਨੇ ਦੱਸਿਆ ਕਿ ਪੰਜ ਦਿਨ ਪਹਿਲਾ ਇਹ ਲੜਕੀ ਤੇ ਇਕ ਨੌਜਵਾਨ ਇਥੇ ਰਹਿਣ ਆਏ ਸਨ। ਇਨ੍ਹਾਂ ਵਿਚਾਲੇ ਪਿਆਰ ਤੇ ਲੜਾਈ ਝਗੜਾ ਆਮ ਗੱਲ ਸੀ। ਉਨ੍ਹਾਂ ਦੱਸਿਆ ਕਿ ਦਿਨ ਵੇਲੇ ਇਹ ਦੋਵੇਂ ਕਮਰੇ ਦੇ ਬਾਹਰ ਤੇ ਨੇੜਲੇ ਇਲਾਕੇ ’ਚ ਘੁੰਮਦੇ-ਫਿਰਦੇ ਰਹਿੰਦੇ ਸੀ। ਪਰ ਅੱਜ ਲੜਕੀ ਨੇ ਅਚਾਨਕ ਕਮਰੇ ਦਾ ਦਰਵਾਜ਼ਾ ਅੰਦਰੋਂ ਬੰਦ ਕਰ ਕੇ ਸ਼ੱਕੀ ਹਾਲਾਤ ’ਚ ਚੁੰਨੀ ਨਾਲ ਫਾਹਾ ਲੈ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ ਹੈ। ਉਨ੍ਹਾਂ ਦੱਸਿਆ ਕਿ ਇਸ ਨੌਜਵਾਨ ਨੇ ਕਮਰੇ ਦਾ ਦਰਵਾਜ਼ਾ ਖੋਲ੍ਹਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਉਹ ਸਫਲ ਨਹੀਂ ਹੋ ਸਕਿਆ। ਇਸ ਦੌਰਾਨ ਨੌਜਵਾਨ ਇਹ ਆਖ ਰਿਹਾ ਸੀ ਕਿ ਜੇਕਰ ਲੜਕੀ ਨੇ ਜਿਉਂਦਾ ਨਹੀਂ ਰਹਿਣਾ ਤਾਂ ਉਸ ਨੇ ਵੀ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲੈਣੀ ਹੈ। ਪਰ ਜਦੋਂ ਲੜਕੀ ਨੇ ਦਰਵਾਜ਼ਾ ਨਹੀਂ ਖੋਲ੍ਹਿਆ ਤਾਂ ਉਹ ਜ਼ਖ਼ਮੀ ਹਾਲਤ ’ਚ ਮੌਕੇ ਤੋਂ ਚਲਾ ਗਿਆ ਹੈ। ਪੁਲਿਸ ਨੇ ਦੱਸਿਆ ਕਿ ਉਧਰ ਮਹਿਲਾ ਵੱਲੋਂ ਸ਼ਕੀ ਹਾਲਤ ’ਚ ਸੁਸਾਇਡ ਕਰਨ ਦਾ ਪਤਾ ਚੱਲਣ ਦੀ ਸੂਚਨਾ ਮਿਲਣ ’ਤੇ ਮੌਕੇ ’ਤੇ ਪੁੱਜੀ ਪੁਲਿਸ ਨੇ ਮ੍ਰਿਤਕਾ ਦੀ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਕਰਵਾਉਣ ਦੀ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਦੱਸਿਆ ਕਿ ਹਾਲੇ ਮ੍ਰਿਤਕਾ ਤੇ ਮੌਕੇ ਤੋਂ ਗ਼ੈਰ ਹਾਜ਼ਰ ਨੌਜਵਾਨ ਦਾ ਕੋਈ ਵੀ ਪਛਾਣ ਪੱਤਰ ਜਾਂ ਆਧਾਰ ਕਾਰਡ ਨਹੀਂ ਮਿਲਿਆ ਹੈ, ਜਿਸ ਕਾਰਨ ਦੋਹਾਂ ਦੀ ਪਛਾਣ ਬਾਰੇ ਸਹੀ ਜਾਣਕਾਰੀ ਨਹੀਂ ਮਿਲ ਸਕੀ ਹੈ, ਜਿਸ ਬਾਰੇ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਫਿਲਹਾਲ ਇਹ ਲੜਕੀ ਅੰਡਰ ਏਜ (ਨਾਬਾਲਿਗ) ਨਹੀਂ ਲੱਗ ਰਹੀ ਤੇ ਇਸ ਦੇ ਫਾਹਾ ਲੈ ਕੇ ਮੌਤ ਹੋਣ ਬਾਰੇ ਪੜਤਾਲ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਫਿਲਹਾਲ ਇਕ ਬੱਚੇ ਦਾ ਆਧਾਰ ਕਾਰਡ ਕਮਰੇ ’ਚੋਂ ਬਰਾਮਦ ਹੋਇਆ ਹੈ। ਜਿਸ ’ਤੇ ਕਰਨ ਦੇ ਜਨਮ ਦਾ ਸਾਲ 2004 ਤੇ ਪਤਾ ਨਵਾਂਸ਼ਹਿਰ ਲਿੱਖਿਆ ਹੋਇਆ ਹੈ। ਪੁਲਿਸ ਪਾਰਟੀ ਨੇ ਦੱਸਿਆ ਕਿ ਪੁਲਿਸ ਵੱਲੋਂ ਵੱਖ-ਵੱਖ ਐਂਗਲਾਂ ’ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਧਰ, ਪੁਲਿਸ ਵੱਲੋਂ ਕੁਆਰਟਰਾਂ ਦੇ ਮਾਲਕਾਂ ਤੋਂ ਮ੍ਰਿਤਕਾ ਤੇ ਨੌਜਵਾਨ ਦਾ ਪਛਾਣ ਪੱਤਰ ਲੈ ਕੇ ਪੁਲਿਸ ਵੈਰੀਫਿਕੇਸ਼ਨ ਸਬੰਧੀ ਹੋਰ ਅਹਿਮ ਜਾਣਕਾਰੀ ਪ੍ਰਾਪਤ ਕੀਤੀ ਜਾਵੇਗੀ।