- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਾਂਚ ਅਨੁਸਾਰ ਕਾਗਜ਼ਾਂ ਵਿੱਚ ਕਰੋੜਾਂ ਰੁਪਏ ਦਾ ਸੋਨਾ ਜਲੰਧਰ ਦੀ ਮੁਖੌਟਾ ਕੰਪਨੀ ‘ਮਹਾਵੀਰ ਆਭੂਸ਼ਣ’ ਨੂੰ ਵੇਚਿਆ ਗਿਆ, ਜਦਕਿ ਅਸਲ ਡਿਲੀਵਰੀ ਪੰਜਾਬ ਵਿੱਚ ਬੈਠੇ ਵਿਚੋਲੀਆਂ ਨੇ ਆਪਣੀਆਂ ਦੁਕਾਨਾਂ ’ਤੇ ਲਈ। 11 ਵੱਡੇ ਸਰਾਫਾ ਕਾਰੋਬਾਰੀਆਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਮੁੱਖ ਮੁਲਜ਼ਮ ਦੀ ਫਰਮ ਨੂੰ ਸੋਨਾ ਵੇਚਿਆ, ਪਰ ਉਹ ਉਸ ਨੂੰ ਕਦੇ ਮਿਲੇ ਨਹੀਂ ਅਤੇ ਨਾ ਹੀ ਉਨ੍ਹਾਂ ਕੋਲ ਮਾਲ ਲੈਣ ਵਾਲੇ ਵਿਅਕਤੀ ਦੀ ਪਛਾਣ ਸਬੰਧੀ ਕੋਈ ਜਾਣਕਾਰੀ ਹੈ।

ਸ਼ੁਭੇਂਦੂ ਸ਼ੁਕਲਾ, ਜਾਗਰਣ, ਨਵਾਂਸ਼ਹਿਰ : ਡੀਜੀਜੀਆਈ ਵੱਲੋਂ ਫੜੇ ਗਏ 3742 ਕਰੋੜ ਰੁਪਏ ਦੇ ਸੋਨੇ ਨਾਲ ਸਬੰਧਤ ਜੀਐੱਸਟੀ ਘੁਟਾਲੇ ਵਿੱਚ ਇੱਕ ਸੰਗਠਿਤ ‘ਪਾਰਸਲ ਅਤੇ ਓਟੀਪੀ’ ਗਠਜੋੜ ਦਾ ਪਰਦਾਫਾਸ਼ ਹੋਇਆ ਹੈ। ਜਾਂਚ ਦੌਰਾਨ ਮੁੱਖ ਮੁਲਜ਼ਮ, 11 ਵੱਡੇ ਸਰਾਫਾ ਕਾਰੋਬਾਰੀਆਂ ਅਤੇ ਪਾਰਸਲ ਕੰਪਨੀਆਂ ਦੇ ਬਿਆਨਾਂ ਵਿੱਚ ਵਿਰੋਧਾਭਾਸ ਮਿਲਿਆ ਹੈ। ਘੁਟਾਲੇ ਦੇ ਤਾਰ ਪੰਜਾਬ, ਮਹਾਰਾਸ਼ਟਰ, ਉੱਤਰ ਪ੍ਰਦੇਸ਼ ਅਤੇ ਹਿਮਾਚਲ ਪ੍ਰਦੇਸ਼ ਤੋਂ ਲੈ ਕੇ ਕੈਨੇਡਾ ਤੱਕ ਜੁੜੇ ਹੋਏ ਹਨ।
ਜਾਂਚ ਅਨੁਸਾਰ ਕਾਗਜ਼ਾਂ ਵਿੱਚ ਕਰੋੜਾਂ ਰੁਪਏ ਦਾ ਸੋਨਾ ਜਲੰਧਰ ਦੀ ਮੁਖੌਟਾ ਕੰਪਨੀ ‘ਮਹਾਵੀਰ ਆਭੂਸ਼ਣ’ ਨੂੰ ਵੇਚਿਆ ਗਿਆ, ਜਦਕਿ ਅਸਲ ਡਿਲੀਵਰੀ ਪੰਜਾਬ ਵਿੱਚ ਬੈਠੇ ਵਿਚੋਲੀਆਂ ਨੇ ਆਪਣੀਆਂ ਦੁਕਾਨਾਂ ’ਤੇ ਲਈ। 11 ਵੱਡੇ ਸਰਾਫਾ ਕਾਰੋਬਾਰੀਆਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਮੁੱਖ ਮੁਲਜ਼ਮ ਦੀ ਫਰਮ ਨੂੰ ਸੋਨਾ ਵੇਚਿਆ, ਪਰ ਉਹ ਉਸ ਨੂੰ ਕਦੇ ਮਿਲੇ ਨਹੀਂ ਅਤੇ ਨਾ ਹੀ ਉਨ੍ਹਾਂ ਕੋਲ ਮਾਲ ਲੈਣ ਵਾਲੇ ਵਿਅਕਤੀ ਦੀ ਪਛਾਣ ਸਬੰਧੀ ਕੋਈ ਜਾਣਕਾਰੀ ਹੈ।
ਮਹਾਰਾਸ਼ਟਰ ਦੇ ਸਪਲਾਇਰਾਂ ਨੇ ਕਾਗਜ਼ਾਂ ਵਿੱਚ ‘ਮਹਾਵੀਰ ਆਭੂਸ਼ਣ’ ਦੇ ਨਾਂ ਬਿੱਲ ਕੱਟੇ, ਪਰ ਪਾਰਸਲ ਕੰਪਨੀਆਂ ਦੀਆਂ ਰਸੀਦਾਂ ਤੋਂ ਪਤਾ ਲੱਗਿਆ ਕਿ ਸੋਨਾ ਮੁੱਖ ਮੁਲਜ਼ਮ ਦੇ ਪਤੇ ’ਤੇ ਪਹੁੰਚਿਆ ਹੀ ਨਹੀਂ। ਮਾਲ ਸਿੱਧਾ ਵਿਚੋਲੀਆਂ ਨੂੰ ਦਿੱਤਾ ਗਿਆ ਅਤੇ ਡਿਲੀਵਰੀ ਲਈ ਮੋਬਾਈਲ ’ਤੇ ਆਉਣ ਵਾਲਾ ਗੁਪਤ ਪੁਸ਼ਟੀਕਰਨ ਕੋਡ ਵੀ ਉਨ੍ਹਾਂ ਦੇ ਨੰਬਰਾਂ ’ਤੇ ਭੇਜਿਆ ਗਿਆ। ਰਸੀਦਾਂ ’ਤੇ ਵਿਚੋਲੀਆਂ ਦੀਆਂ ਨਿੱਜੀ ਫਰਮਾਂ ਦੀਆਂ ਮੋਹਰਾਂ ਮਿਲਣ ’ਤੇ ਉਨ੍ਹਾਂ ਨੇ ਮੋਹਰਾਂ ਦੀ ਜਾਅਲੀ ਵਰਤੋਂ ਦਾ ਦਾਅਵਾ ਕੀਤਾ, ਪਰ ਮੋਬਾਈਲਾਂ ਦੀ ਜਾਂਚ ਵਿੱਚ ਸਬੰਧਤ ਕੋਡ ਮਿਲੇ ਹਨ।
ਜਾਂਚ ਵਿੱਚ ਮੁੱਖ ਮੁਲਜ਼ਮ ਦਿਵਿਆ ਮੋਹਿੰਦਰੂ ਵੱਲੋਂ ਜਾਅਲੀ ਬਿਲਿੰਗ ਰਾਹੀਂ ਨਕਦੀ ਨੂੰ ਬੈਂਕਿੰਗ ਪ੍ਰਣਾਲੀ ਵਿੱਚ ਜਾਇਜ਼ ਬਣਾਉਣ ਦਾ ਤੰਤਰ ਚਲਾਉਣ ਦੀ ਗੱਲ ਵੀ ਸਾਹਮਣੇ ਆਈ ਹੈ। ਮਜ਼ਦੂਰਾਂ ਕਪਿਲ ਪੁਰੀ, ਰਾਹੁਲ ਅਤੇ ਹਰਬੰਸ ਦੇ ਪਛਾਣ ਪੱਤਰਾਂ ਦੀ ਵਰਤੋਂ ਕਰ ਕੇ ਮੁਖੌਟਾ ਕੰਪਨੀਆਂ ਖੋਲ੍ਹੀਆਂ ਗਈਆਂ। ਉਨ੍ਹਾਂ ਨੂੰ ਪਛਾਣ ਪੱਤਰਾਂ ਦੇ ਬਦਲੇ ਮਹੀਨਾਵਾਰ ਪੰਜ ਤੋਂ 15 ਹਜ਼ਾਰ ਰੁਪਏ ਦੇਣ ਦਾ ਲਾਲਚ ਦਿੱਤਾ ਗਿਆ ਸੀ।
ਜਾਂਚ ਵਿੱਚ ਟੋਰਾਂਟੋ, ਕੈਨੇਡਾ ਵਿੱਚ ਰਹਿੰਦੇ ਤਰਨਪ੍ਰੀਤ ਸਿੰਘ ਦੇ ਪੈਨ ਅਤੇ ਆਧਾਰ ਕਾਰਡ ਦੀ ਕਥਿਤ ਦੁਰਵਰਤੋਂ ਕਰ ਕੇ ਦੋ ਸ਼ੈੱਲ ਕੰਪਨੀਆਂ ਖੋਲ੍ਹਣ ਦਾ ਮਾਮਲਾ ਵੀ ਸਾਹਮਣੇ ਆਇਆ ਹੈ।
ਮੁੱਖ ਸੰਚਾਲਕ ਫ਼ਰਾਰ
ਜਾਂਚ ਏਜੰਸੀ ਅਨੁਸਾਰ ਇਸ ਪੂਰੇ ਗਠਜੋੜ ਦਾ ਮੁੱਖ ਸੰਚਾਲਕ ਅਤੇ ਵਿਚੋਲੀਆ ਦੀਪਕ ਨਿਸ਼ਚਲ ਸੀ, ਜੋ ਸਪਲਾਇਰਾਂ ਦੇ ਸਿੱਧੇ ਸੰਪਰਕ ਵਿੱਚ ਸੀ। ਉਹ 9 ਸਤੰਬਰ 2025 ਨੂੰ ਜਾਂਚ ਏਜੰਸੀ ਸਾਹਮਣੇ ਪੇਸ਼ ਹੋਇਆ ਸੀ, ਪਰ ਬਾਅਦ ਵਿੱਚ ਸੰਮਨ ਭੇਜੇ ਜਾਣ ਦੇ ਬਾਵਜੂਦ ਪੇਸ਼ ਨਹੀਂ ਹੋਇਆ ਅਤੇ ਉਦੋਂ ਤੋਂ ਫ਼ਰਾਰ ਹੈ।