- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਐੱਸਐੱਸਪੀ ਤੁਸ਼ਾਰ ਗੁਪਤਾ ਨੇ ਦੱਸਿਆ ਕਿ ਪੁਲਿਸ ਆਮ ਲੋਕਾਂ ਦੇ ਜਾਨ-ਮਾਲ ਦੀ ਸੁਰੱਖਿਆ ਕਰਨ ਲਈ ਵਚਨਬੱਧ ਹੈ।।ਜਿਸਦੇ ਤਹਿਤ ਕਾਰਵਾਈ ਕਰਦੇ ਹੋਏ ਇੰਸਪੈਕਟਰ ਨੀਰਜ ਚੌਧਰੀ ਇੰਚਾਰਜ ਸੀਆਈਏ ਸਟਾਫ਼ ਨਵਾਂਸ਼ਹਿਰ ਨੇ ਸਮੇਤ ਪੁਲਿਸ ਪਾਰਟੀ ਮਿਤੀ 7 ਅਗਸਤ 2026 ਮੂਸਾਪੁਰ ਫਾਟਕ ਨਵਾਂਸ਼ਹਿਰ ਤੋਂ ਇੱਕ ਮੋਟਰ ਸਾਈਕਲ ਤਿੰਨ ਸ਼ੂਟਰਾਂ ਨੂੰ ਜੋ ਕਿ ਨਵਾਂਸ਼ਹਿਰ ਵਿਖੇ ਇੱਕ ਵਿਅਕਤੀ ਦਾ ਕਤਲ ਕਰਨ ਆਏ ਸੀ

ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ: ਐੱਸਐੱਸਪੀ ਤੁਸ਼ਾਰ ਗੁਪਤਾ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸਰਬਜੀਤ ਸਿੰਘ ਬਾਹੀਆ ਐੱਸਪੀ (ਜਾਂਚ) ਦੀ ਦੇਖ-ਰੇਖ ਹੇਠ ਡੀਐੱਸਪੀ (ਜਾਂਚ) ਜਤਿੰਦਰ ਚੌਹਾਨ ਦੀਆਂ ਹਦਾਇਤਾਂ ਮੁਤਾਬਕ ਜ਼ਿਲ੍ਹਾ ਪੁਲਿਸ ਵੱਲੋਂ ਮਾੜੇ ਅਨਸਰਾਂ/ਗੈਂਗਸਟਰਾਂ ਖਿਲਾਫ ਛੇੜੀ ਮੁਹਿੰਮ ਤਹਿਤ ਸੀਆਈਏ ਸਟਾਫ ਨਵਾਂਸ਼ਹਿਰ ਦੀ ਪੁਲਿਸ ਨੇ ਇਕ ਵਿਅਕਤੀ ਨੂੰ ਕਤਲ ਕਰਨ ਆਏ ਤਿੰਨ ਸ਼ੂਟਰਾਂ ਨੂੰ ਹਥਿਆਰਾਂ ਸਮੇਤ ਕਾਬੂ ਕਰਨ ਲਈ ਚਲਾਈ ਮੁਹਿੰਮ ਤਹਿਤ ਦੋ ਸ਼ੂਟਰਾਂ ਨੂੰ ਮੌਕੇ ਤੋਂ ਕਾਬੂ ਕਰ ਲਿਆ ਹੈ। ਜਦਕਿ ਇਕ ਸ਼ੂਟਰ ਮੌਕੇ ਤੋਂ ਫਰਾਰ ਹੋ ਗਿਆ ਹੈ। ਜਿਸ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਮੁਹਿੰਮ ਦੌਰਾਨ ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋ ਗਿਆ ਹੈ।
ਐੱਸਐੱਸਪੀ ਤੁਸ਼ਾਰ ਗੁਪਤਾ ਨੇ ਦੱਸਿਆ ਕਿ ਪੁਲਿਸ ਆਮ ਲੋਕਾਂ ਦੇ ਜਾਨ-ਮਾਲ ਦੀ ਸੁਰੱਖਿਆ ਕਰਨ ਲਈ ਵਚਨਬੱਧ ਹੈ।।ਜਿਸਦੇ ਤਹਿਤ ਕਾਰਵਾਈ ਕਰਦੇ ਹੋਏ ਇੰਸਪੈਕਟਰ ਨੀਰਜ ਚੌਧਰੀ ਇੰਚਾਰਜ ਸੀਆਈਏ ਸਟਾਫ਼ ਨਵਾਂਸ਼ਹਿਰ ਨੇ ਸਮੇਤ ਪੁਲਿਸ ਪਾਰਟੀ ਮਿਤੀ 7 ਅਗਸਤ 2026 ਮੂਸਾਪੁਰ ਫਾਟਕ ਨਵਾਂਸ਼ਹਿਰ ਤੋਂ ਇੱਕ ਮੋਟਰ ਸਾਈਕਲ ਤਿੰਨ ਸ਼ੂਟਰਾਂ ਨੂੰ ਜੋ ਕਿ ਨਵਾਂਸ਼ਹਿਰ ਵਿਖੇ ਇੱਕ ਵਿਅਕਤੀ ਦਾ ਕਤਲ ਕਰਨ ਆਏ ਸੀ, ਜਿਨ੍ਹਾਂ ਨੂੰ ਸ਼ੱਕ ਦੀ ਬਿਨ੍ਹਾਂ 'ਤੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਪੁਲਿਸ ਨੂੰ ਜਾਨੋਂ ਮਾਰਨ ਦੀ ਨੀਅਤ ਨਾਲ ਫਾਇਰਿੰਗ ਕੀਤੀ ਤੇ ਜਵਾਬੀ ਕਾਰਵਾਈ ਵਿਚ ਦੋਵੇਂ ਸ਼ੂਟਰ ਜ਼ਖ਼ਮੀ ਹੋ ਗਏ ਅਤੇ ਸੂਟਰਾਂ ਵੱਲੋਂ ਚਲਾਈ ਗੋਲੀ ਨਾਲ ਇੱਕ ਪੁਲਿਸ ਮੁਲਾਜ਼ਮ ਵੀ ਜ਼ਖ਼ਮੀ ਹੋ ਗਿਆ।। ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਨਵਾਂਸ਼ਹਿਰ ਦਾਖਲ ਕਰਵਾਇਆ। ਪੁਲਿਸ ਵੱਲੋਂ ਕਾਬੂ ਕੀਤੇ ਸ਼ੂਟਰਾਂ ਦੀ ਪਛਾਣ ਅਜੇਵੀਰ ਸਿੰਘ ਪੁੱਤਰ ਗੁਰਮੁੱਖ ਸਿੰਘ ਵਾਸੀ ਉੜਾਪੜ, ਅਜੇ ਪੁੱਤਰ ਬਿਹਾਰੀ ਵਾਸੀ ਵਾਰਡ ਨੰਬਰ 6 ਜਲੰਧਰ ਅਤੇ ਤੀਜੇ ਸ਼ੂਟਰ ਜੋ ਮੋਟਰ ਸਾਈਕਲ 'ਤੇ ਮੌਕੇ ਤੋਂ ਫਰਾਰ ਹੋ ਗਿਆ ਉਸਦੀ ਪਛਾਣ ਦਵਿੰਦਰ ਵਾਸੀ ਸਲੋਹ ਰੋਡ ਨਵਾਂਸ਼ਹਿਰ ਵਜੋਂ ਹੋਈ ਹੈ। ਪੁੱਛਗਿੱਛ ਦੌਰਾਨ ਪਤਾ ਚੱਲਿਆ ਕਿ ਇਨ੍ਹਾਂ ਨੇ ਇੱਕ ਵਿਅਕਤੀ ਨੂੰ ਕਤਲ ਕਰਨਾ ਸੀ, ਉਸ ਵਿਅਕਤੀ ਨੂੰ ਕਤਲ ਕਰਨ ਦੀ ਸਾਜਿਸ਼ ਵਿਦੇਸ਼ ਵਿਚ ਬੈਠੇ ਖੱਤਰੀ ਗੈਂਗ ਦੇ ਮੈਂਬਰ ਸਾਬੀ ਮੀਰਪੁਰ, ਪੂਨਵ ਸਹਿਗਲ ਉਰਫ ਪਾਰੂ ਵਾਸੀ ਨਵਾਂਸ਼ਹਿਰ ਅਤੇ ਗੱਗੀ ਨੇ ਰਚੀ ਸੀ। ਸੀਆਈਏ ਸਟਾਫ ਦੀ ਟੀਮ ਨੇ ਬੜੀ ਨਿਡਰਤਾ ਅਤੇ ਦਲੇਰੀ ਨਾਲ ਆਪਣੀ ਡਿਊਟੀ ਨਿਭਾਉਂਦੇ ਹੋਏ ਸ਼ੂਟਰਾਂ ਵਲੋਂ ਜਿਸ ਵਿਅਕਤੀ ਨੂੰ ਕਤਲ ਕਰਨਾ ਸੀ, ਜਾਨ-ਮਾਲ ਦੀ ਰੱਖਿਆ ਕੀਤੀ। ਇਸ ਦੇ ਨਾਲ-ਨਾਲ ਵੱਡੀ ਵਾਰਦਾਤ ਹੋਣ ਤੋਂ ਵੀ ਟਾਲਿਆ ਗਿਆ ਹੈ। ਇਸ ਐਨਕਾਊਂਟਰ 'ਚ ਕਾਬੂ ਕੀਤੋ ਸ਼ੂਟਰਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਨਵਾਂਸ਼ਹਿਰ ਦਾਖਲ ਕਰਾਇਆ ਹੈ।। ਜਿਨ੍ਹਾਂ ਨੂੰ ਹਸਪਤਾਲ ਤੋਂ ਡਿਸਚਾਰਜ ਹੋਣ ਉਪਰੰਤ ਮੁਕੱਦਮਾ ਵਿਚ ਗ੍ਰਿਫਤਾਰ ਕਰਕੇ ਅਗਲੀ ਪੁੱਛ ਸਿੱਖ ਅਮਲ ਵਿੱਚ ਲਿਆਂਦੀ ਜਾਵੇਗੀ। ਉਨ੍ਹਾਂ ਦੱਸਿਆ ਕਿ ਮੌਕੇ ਤੋਂ ਫਰਾਰ ਹੋਏ ਸ਼ੂਟਰ ਦਵਿੰਦਰ ਦੀ ਗ੍ਰਿਫ਼ਤਾਰੀ ਸਬੰਧੀ ਛਾਪੇਮਾਰੀ ਕੀਤੀ ਜਾ ਰਹੀ ਹੈ।।ਇਸ ਵਾਰਦਾਰ ਸਬੰਧੀ ਕਥਿਤ ਮੁਲਜ਼ਮਾਂ ਖਿਲਾਫ਼ ਮੁਕੰਦਮਾ ਨੰਬਰ 179 ਮਿਤੀ 8 ਅਗਸਤ 2026 ਅਧੀਨ ਧਾਰਾ 109, 221, 132, 3(5), 61(2) ਬੀਐਨਐੱਸ 25-54-1959 ਅਸਲਾ ਐਕਟ ਪੁਲਿਸ ਥਾਣਾ ਸਿਟੀ ਨਵਾਂਸ਼ਹਿਰ ਵਿਖੇ ਦਰਜ ਰਜਿਸਟਰ ਕੀਤਾ ਹੈ।।
ਐੱਸਐੱਸਪੀ ਨੇ ਦੱਸਿਆ ਕਿ ਸ਼ੂਟਰਾਂ ਪਾਸੋਂ ਦੋ ਪਿਸਤੌਲ 30 ਬੋਰ ਸਮੇਤ ਦੋ ਮੈਗਜ਼ੀਨ 05 ਰੌਂਦ ਜਿੰਦਾ, 03 ਚੱਲੇ ਹੋਏ ਖੋਲ, ਇਕ ਗਲੋਕ 9 ਐਮਐਮ ਸਮੇਤ ਇਕ ਮੈਗਜੀਨ 05 ਰੌਂਦ ਜਿੰਦਾ, 03 ਚੱਲੇ ਹੋਏ ਖੋਲ ਬ੍ਰਾਮਦ ਹੋਏ ਹਨ। ਐੱਸਐੱਸਪੀ ਨੇ ਦੱਸਿਆ ਕਿ ਕਥਿਤ ਮੁਲਜ਼ਮਾਂ ਖਿਲਾਫ ਪਹਿਲਾ ਦਰਜ ਮੁਕੱਦਮਿਆਂ ਅਨੁਸਾਰ ਅਜੇਵੀਰ ਸਿੰਘ ਪੁੱਤਰ ਗੁਰਮੁੱਖ ਸਿੰਘ 'ਤੇ ਕੋਈ ਮਾਮਲਾ ਦਰਜ਼ ਨਹੀਂ ਹੈ। ਜਦਕਿ ਅਜੇ ਪੁੱਤਰ ਬਿਹਾਰੀ 'ਤੇ 5 ਮੁਕੱਦਮੇ ਦਰਜ ਹਨ (ਐਨਡੀਪੀਐੱਸ ਐਕਟ ਅਤੇ ਲੜਾਈ ਝਗੜੇ) ਜਦਕਿ ਫਰਾਰ ਦਵਿੰਦਰ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਅੱਜ ਐੱਸਐੱਸਪੀ ਦਫਤਰ ਵਿਖੇ ਕੀਤੀ ਪ੍ਰੈੱਸ ਕਾਨਫਰੰਸ ਵਿਚ ਪੁਲਿਸ ਥਾਣਾ ਸਿਟੀ ਨਵਾਂਸ਼ਹਿਰ ਦੇ ਐੱਸਐੱਚਓ ਅਵਤਾਰ ਸਿੰਘ ਸਮੇਤ ਪੁਲਿਸ ਪਾਰਟੀ ਮੁਲਾਜ਼ਮ ਹਾਜ਼ਰ ਸਨ।