ਐਸੋਸੀਏਟ ਪ੍ਰੋਫੈਸਰ ਡਾ. ਰੇਣੂ ਕਾਰਾ ਨੂੰ ਸੇਵਾਮੁਕਤੀ 'ਤੇ ਕੀਤਾ ਸਨਮਾਨਿਤ ਰਸਾਇਣ ਵਿਗਿਆਨ ਵਿਭਾਗ ਦੀ ਐਸੋਸੀਏਟ ਪ੍ਰੋਫੈਸਰ ਡਾ. ਰੇਣੂ ਕਾਰਾ ਨੂੰ ਸੇਵਾਮੁਕਤੀ 'ਤੇ ਕੀਤਾ ਸਨਮਾਨਿਤ
Publish Date: Thu, 02 Jul 2026 05:08 PM (IST)
Updated Date: Fri, 03 Jul 2026 04:05 AM (IST)
02ਐਨਐਸਆਰ18ਪੀ ਆਰਕੇ ਆਰੀਆ ਕਾਲਜ ਅਤੇ ਕਾਲਜ ਦੀ ਪ੍ਰਬੰਧਕ ਕਮੇਟੀ ਡਾ. ਰੇਨੂੰ ਕਾਰਾ ਨੂੰ ਸਨਮਾਨਿਤ ਕਰਦੇ ਹੋਏ। ਪੰਜਾਬੀ ਜਾਗਰਣ ਪ੍ਰਦੀਪ ਭਨੋਟ, ਪੰਜਾਬੀ ਜਾਗਰਣ ਨਵਾਂਸ਼ਹਿਰ : ਆਰਕੇ ਆਰੀਆ ਕਾਲਜ ਅਤੇ ਕਾਲਜ ਦੀ ਪ੍ਰਬੰਧਕ ਕਮੇਟੀ ਵੱਲੋਂ ਰਸਾਇਣ ਵਿਗਿਆਨ ਵਿਭਾਗ ਦੀ ਐਸੋਸੀਏਟ ਪ੍ਰੋਫੈਸਰ ਡਾ. ਰੇਣੂ ਕਾਰਾ ਦੇ 24 ਸਾਲਾਂ ਦੇ ਸਮਰਪਿਤ, ਸ਼ਾਨਦਾਰ ਸੇਵਾਕਾਲ ਦੇ ਸਨਮਾਨ ’ਚ ਇਕ ਸੇਵਾਮੁਕਤੀ ਸਮਾਰੋਹ ਕਰਵਾਇਆ। ਇਸ ਸਮਾਰੋਹ ’ਚ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵਿਨੋਦ ਭਾਰਦਵਾਜ, ਮੀਤ ਪ੍ਰਧਾਨ ਐੱਸਕੇ ਬਰੂਟਾ, ਸਕੱਤਰ ਸੁਸ਼ੀਲ ਪੁਰੀ, ਜੀਆ ਲਾਲ, ਅਕਸ਼ੈ ਤੇਜਪਾਲ, ਭਾਸਕਰ ਪਾਠਕ, ਪਰਵੀਨ ਸਰੀਨ, ਡਾ. ਰਾਜਪਾਲ, ਰੀਆ ਅਰੋੜਾ, ਮੀਨਾ ਭਾਰਦਵਾਜ, ਊਸ਼ਾ ਬਰੁੱਟਾ ਤੇ ਬੀਐੱਲਐੱਮ ਗਰਲਜ਼ ਕਾਲਜ ਦੀ ਪ੍ਰਿੰਸੀਪਲ ਤਰਨਪ੍ਰੀਤ ਵਾਲੀਆ ਵੀ ਹਾਜ਼ਰ ਸਨ। ਸਮਾਰੋਹ ਦਾ ਮੰਚ ਸੰਚਾਲਨ ਡਾ. ਵਿਨੈ ਸੋਫਤ ਨੇ ਕੀਤਾ। ਉਨ੍ਹਾਂ ਡਾ. ਰੇਣੂ ਕਾਰਾ ਦੀ ਉੱਚ ਪੱਧਰੀ ਅਧਿਆਪਨ ਪ੍ਰਤੀ ਵਚਨਬੱਧਤਾ, ਵਿਦਿਆਰਥੀਆਂ ਦੀ ਮਾਰਗਦਰਸ਼ਕ ਵਜੋਂ ਭੂਮਿਕਾ ਅਤੇ ਅਕਾਦਮਿਕ ਅਤੇ ਖੋਜ ਗਤੀਵਿਧੀਆਂ ਵਿੱਚ ਉਨ੍ਹਾਂ ਦੇ ਮਹੱਤਵਪੂਰਨ ਯੋਗਦਾਨ ਨੂੰ ਯਾਦ ਕੀਤਾ। ਸਾਰੇ ਬੁਲਾਰਿਆਂ ਨੇ ਉਨ੍ਹਾਂ ਦੀ ਪੇਸ਼ੇਵਰਤਾ, ਲੀਡਰਸ਼ਿਪ ਅਤੇ ਪੂਰੇ ਸੇਵਾ-ਕਾਲ ਦੌਰਾਨ ਨਿਭਾਈ ਗਈ ਨਿਸ਼ਠਾ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਪ੍ਰਿੰਸੀਪਲ ਡਾ. ਪੁਨੀਤ ਅਨੇਜਾ ਨੇ ਡਾ. ਰੇਣੂ ਕਾਰਾ ਦੀ ਕਰਤੱਵਨਿਸ਼ਠਾ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਉਹ ਹਰ ਜ਼ਿੰਮੇਵਾਰੀ ਵਿੱਚ ਹਮੇਸ਼ਾ ਅੱਗੇ ਰਹੀਆਂ। ਚਾਹੇ ਖੇਡ ਕਮੇਟੀ ਹੋਵੇ ਜਾਂ ਸੱਭਿਆਚਾਰਕ ਕਮੇਟੀ। ਉਨ੍ਹਾਂ ਹਮੇਸ਼ਾ ਸਰਗਰਮ ਭੂਮਿਕਾ ਨਿਭਾਈ। ਸੀਨੀਅਰ ਅਧਿਆਪਕਾ ਪ੍ਰੋ. ਮ੍ਰਿਦੁਲਾ ਪੁਸ਼ਕਰਨਾ, ਡਾ. ਅੰਬਿਕਾ ਗੌਰ ਅਤੇ ਪ੍ਰੋ. ਕੇਵਲ ਕ੍ਰਿਸ਼ਨ ਨੇ ਡਾ. ਰੇਣੂ ਕਾਰਾ ਨਾਲ ਬਿਤਾਏ ਆਪਣੇ ਸੁਹਾਵਣੇ ਪਲਾਂ ਨੂੰ ਸਾਂਝਾ ਕੀਤਾ। ਡਾ. ਰੇਣੂ ਕਾਰਾ ਦੀਆਂ ਨਜ਼ਦੀਕੀ ਸਹੇਲੀਆਂ ਪ੍ਰੋ. ਮ੍ਰਿਦੁਲਾ ਪੁਸ਼ਕਰਨਾ ਤੇ ਡਾ. ਅੰਬਿਕਾ ਗੌਰ ਨੇ ਉਨ੍ਹਾਂ ਨਾਲ ਬਿਤਾਏ ਮਿੱਠੇ ਅਤੇ ਯਾਦਗਾਰ ਪਲਾਂ ਦਾ ਜ਼ਿਕਰ ਕੀਤਾ। ਉਨ੍ਹਾਂ ਡਾ. ਰੇਣੂ ਕਾਰਾ ਵੱਲੋਂ ਕੀਤੇ ਸਮਾਜ ਸੇਵਾ ਦੇ ਕੰਮਾਂ ਦੀ ਵੀ ਪ੍ਰਸ਼ੰਸਾ ਕੀਤੀ ਅਤੇ ਦੱਸਿਆ ਕਿ ਉਨ੍ਹਾਂ ਨੇ ਕਈ ਮੌਕਿਆਂ ਤੇ ਲੋੜਵੰਦ ਵਿਦਿਆਰਥੀਆਂ ਦੀ ਆਰਥਿਕ ਸਹਾਇਤਾ ਵੀ ਕੀਤੀ। ਵਿਨੋਦ ਭਾਰਦਵਾਜ, ਸੁਸ਼ੀਲ ਪੁਰੀ ਅਤੇ ਪ੍ਰਿੰਸੀਪਲ ਡਾ. ਪੁਨੀਤ ਅਨੇਜਾ ਨੇ ਡਾ. ਰੇਣੂ ਕਾਰਾ ਨੂੰ ਸ਼ਾਲ, ਫੁੱਲਾਂ ਦਾ ਗੁਲਦਸਤਾ ਅਤੇ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ। ਉਨ੍ਹਾਂ ਨੇ ਡਾ. ਰੇਣੂ ਕਾਰਾ ਨੂੰ ਸੇਵਾਮੁਕਤੀ ਤੋਂ ਬਾਅਦ ਦੇ ਜੀਵਨ ਲਈ ਚੰਗੀ ਸਿਹਤ, ਖੁਸ਼ਹਾਲੀ ਅਤੇ ਨਵੀਆਂ ਸਫਲਤਾਵਾਂ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਰਸਾਇਣ ਵਿਗਿਆਨ ਵਿਭਾਗ ਦੇ ਮੁਖੀ ਪ੍ਰੋ. ਮਨੀਸ਼ ਮਾਣਿਕ ਨੇ ਡਾ. ਰੇਣੂ ਕਾਰਾ ਦੀ ਹਰ ਕੰਮ ਲਈ ਹਮੇਸ਼ਾ ਹਾਂ ਕਹਿਣ ਵਾਲੀ ਸਕਾਰਾਤਮਕ ਸੋਚ ਦੀ ਪ੍ਰਸ਼ੰਸਾ ਕੀਤੀ। ਆਪਣੇ ਸੰਬੋਧਨ ਵਿਚ ਡਾ. ਰੇਣੂ ਕਾਰਾ ਨੇ ਪ੍ਰਬੰਧਕ ਕਮੇਟੀ, ਆਪਣੇ ਪਰਿਵਾਰ, ਸਹਿਕਰਮੀਆਂ ਅਤੇ ਗੈਰ-ਅਧਿਆਪਨ ਸਟਾਫ ਦਾ 24 ਸਾਲਾਂ ਦੌਰਾਨ ਮਿਲੇ ਸਹਿਯੋਗ ਅਤੇ ਸਾਥ ਲਈ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਡਾ. ਰੇਣੂ ਕਾਰਾ ਦੇ ਪਰਿਵਾਰਕ ਮੈਂਬਰਾਂ ਸਹੁਰਾ ਪਿਆਰਾ ਰਾਮ ਕਾਰਾ, ਪਤੀ ਡਾ. ਰਵਿੰਦਰ ਕਾਰਾ, ਪੁੱਤਰ ਡਾ. ਅਭਿਸ਼ੇਕ ਕਾਰਾ, ਪੁੱਤਰਵਧੂ ਡਾ. ਮੋਹਿਨੀ, ਪੋਤੀ ਵਾਮਿਕਾ, ਭਰਾ ਪ੍ਰਮੋਦ ਅਗਰਵਾਲ, ਨਨਾਣ ਡਾ. ਮੀਨਾ ਅਤੇ ਭਤੀਜੀ ਰਿਤਕ੍ਰਿਤੀ ਆਦਿ ਹਾਜ਼ਰ ਸਨ।