ਬੀਐੱਲਓ ਘਰ-ਘਰ ਜਾ ਕੇ ਭਰਵਾ ਰਹੇ ਨੇ ਇਨਿਊਮੇਰੇਸ਼ਨ ਫਾਰਮ
ਬੀਐਲਓ ਘਰ-ਘਰ ਜਾ ਕੇ ਭਰਵਾ ਰਹੇ ਹਨ ਇਨਿਊਮੇਰੇਸ਼ਨ ਫਾਰਮ
Publish Date: Sun, 28 Jun 2026 05:00 PM (IST)
Updated Date: Sun, 28 Jun 2026 05:01 PM (IST)

ਨਰਿੰਦਰ ਮਾਹੀ, ਪੰਜਾਬੀ ਜਾਗਰਣ ਬੰਗਾ : ਭਾਰਤ ਚੋਣ ਕਮਿਸ਼ਨ ਵੱਲੋਂ ਪੰਜਾਬ ਭਰ ਵਿਚ ਵੋਟਰ ਸੂਚੀਆਂ ਦੀ ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਐੱਸਆਈਆਰ) ਮੁਹਿੰਮ 25 ਜੂਨ ਤੋਂ ਸ਼ੁਰੂ ਕਰ ਦਿੱਤੀ ਗਈ ਹੈ। ਜਿਸ ਤਹਿਤ ਬੂਥ ਲੈਵਲ ਅਫ਼ਸਰ (ਬੀਐੱਲਓ) ਘਰ-ਘਰ ਜਾ ਕੇ ਵੋਟਰਾਂ ਦੇ ਇਨਿਊਮੇਰੇਸ਼ਨ ਫਾਰਮ ਭਰਵਾ ਰਹੇ ਹਨ ਤਾਂ ਜੋ ਵੋਟਰ ਸੂਚੀਆਂ ਨੂੰ ਸਹੀ, ਪਾਰਦਰਸ਼ੀ ਅਤੇ ਅਪਡੇਟ ਬਣਾਇਆ ਜਾ ਸਕੇ। ਬੀਐੱਲਓ ਬੂਥ ਨੰਬਰ 91 ਅਤੇ 96 ਮਾਈਕਲ ਪੁੰਨ ਅਤੇ ਸੁਰਿੰਦਰ ਸਿੰਘ ਨੇ ਗੜਸ਼ੰਕਰ ਰੋਡ ਦੇ ਵੋਟਰਾਂ ਦੇ ਘਰਾਂ ’ਚ ਫਾਰਮ ਭਰਨ ਦੌਰਾਨ ਦੱਸਿਆ ਕਿ ਸਭ ਤੋਂ ਪਹਿਲਾਂ ਸਾਲ 2003 ਦੀ ਵੋਟਰ ਸੂਚੀ ਨਾਲ ਮੌਜੂਦਾ ਰਿਕਾਰਡ ਦਾ ਮਿਲਾਨ ਕੀਤਾ ਜਾ ਰਿਹਾ ਹੈ। ਜਿਨ੍ਹਾਂ ਵੋਟਰਾਂ ਨੇ ਅਜੇ ਤੱਕ 2003 ਦੇ ਰਿਕਾਰਡ ਸੰਬੰਧੀ ਜਾਣਕਾਰੀ ਨਹੀਂ ਦਿੱਤੀ। ਉਹ ਬੀਐੱਲਓ ਦੇ ਘਰ ਪਹੁੰਚਣ ਤੇ ਲੁੜੀਂਦੀ ਜਾਣਕਾਰੀ ਮੁਹੱਈਆ ਕਰਵਾ ਕੇ ਆਪਣੀ ਵੋਟ ਦਾ ਮਿਲਾਨ ਕਰਵਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਹਰ ਵੋਟਰ ਲਈ ਇਨਿਊਮੇਰੇਸ਼ਨ ਫਾਰਮ ਭਰਵਾਉਣਾ ਲਾਜ਼ਮੀ ਹੈ। ਇਸ ਲਈ ਵੋਟਰਾਂ ਨੂੰ ਦੋ ਪਾਸਪੋਰਟ ਸਾਈਜ਼ ਫੋਟੋਆਂ, ਵੋਟਰ ਪਹਿਚਾਣ ਪੱਤਰ ਅਤੇ ਜਨਮ ਤੇ ਰਿਹਾਇਸ਼ ਸਬੰਧੀ ਲੁੜੀਂਦੇ ਦਸਤਾਵੇਜ਼ ਤਿਆਰ ਰੱਖਣੇ ਚਾਹੀਦੇ ਹਨ। ਜੇ ਕਿਸੇ ਪਰਿਵਾਰ ਦਾ ਵੋਟਰ ਵਿਦੇਸ਼ ਵਿਚ ਰਹਿੰਦਾ ਹੈ ਤਾਂ ਉਸ ਦੇ ਪਰਿਵਾਰ ਦਾ ਕੋਈ ਪ੍ਰਮਾਣਿਤ ਮੈਂਬਰ ਉਸ ਦੇ ਵੈਧ ਭਾਰਤੀ ਪਾਸਪੋਰਟ ਦੀ ਕਾਪੀ ਦੇ ਕੇ ਫਾਰਮ ਭਰਵਾ ਸਕਦਾ ਹੈ। ਬੀਐੱਲਓਜ਼ ਨੇ ਦੱਸਿਆ ਕਿ 25 ਜੂਨ ਤੋਂ 24 ਜੁਲਾਈ ਤੱਕ ਚੱਲਣ ਵਾਲੀ ਇਸ ਮੁਹਿੰਮ ਦੌਰਾਨ ਉਹ ਡੋਰ-ਟੂ-ਡੋਰ ਵੋਟਰਾਂ ਨੂੰ ਮਿਲ ਕੇ ਪਹਿਲਾਂ ਇਨਿਊਮੇਰੇਸ਼ਨ ਫਾਰਮ ਦੇ ਰਹੇ ਹਨ ਅਤੇ ਬਾਅਦ ਵਿਚ ਭਰੇ ਹੋਏ ਫਾਰਮ ਪ੍ਰਾਪਤ ਕਰਕੇ ਉਨ੍ਹਾਂ ਦੀ ਆਨਲਾਈਨ ਐਂਟਰੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਬੰਗਾ ਬਲਾਕ ਵਿਚ ਪਹਿਲਾਂ ਕੀਤੀ ਗਈ ਪ੍ਰੀ-ਐੱਸਆਈਆਰ ਮੈਪਿੰਗ ਕਰ ਕੇ ਲਗਭਗ 90 ਫ਼ੀਸਦੀ ਕੰਮ ਪਹਿਲਾਂ ਹੀ ਮੁਕੰਮਲ ਹੋ ਚੁੱਕਾ ਹੈ। ਇਸ ਕਾਰਨ ਜ਼ਿਆਦਾਤਰ ਵੋਟਰਾਂ ਤੋਂ ਵਾਧੂ ਦਸਤਾਵੇਜ਼ ਮੰਗਣ ਦੀ ਲੋੜ ਨਹੀਂ ਪਵੇਗੀ। ਹਾਲਾਂਕਿ ਜੇ ਕਿਸੇ ਮਾਮਲੇ ਵਿਚ ਲੋੜ ਮਹਿਸੂਸ ਹੋਈ ਤਾਂ ਸਬੰਧਿਤ ਵੋਟਰ ਤੋਂ ਵਾਧੂ ਦਸਤਾਵੇਜ਼ ਮੰਗੇ ਜਾ ਸਕਦੇ ਹਨ। ਉਨ੍ਹਾਂ ਵੋਟਰਾਂ ਨੂੰ ਅਪੀਲ ਕੀਤੀ ਕਿ ਬੀਐੱਲਓ ਦੇ ਘਰ ਪਹੁੰਚਣ ਤੇ ਪੂਰਾ ਸਹਿਯੋਗ ਦਿੱਤਾ ਜਾਵੇ ਅਤੇ ਆਪਣੇ ਵੋਟਰ ਕਾਰਡ, ਦੋ ਪਾਸਪੋਰਟ ਸਾਈਜ਼ ਫੋਟੋਆਂ ਅਤੇ ਹੋਰ ਪਛਾਣ ਜਾਂ ਪਤੇ ਨਾਲ ਸਬੰਧਿਤ ਦਸਤਾਵੇਜ਼ ਤਿਆਰ ਰੱਖੇ ਜਾਣ ਤਾਂ ਜੋ ਫਾਰਮ ਭਰਨ ਦੀ ਪ੍ਰਕਿਰਿਆ ਬਿਨਾਂ ਕਿਸੇ ਦਿੱਕਤ ਦੇ ਪੂਰੀ ਹੋ ਸਕੇ। ਚੋਣ ਕਮਿਸ਼ਨ ਵੱਲੋਂ ਜਾਰੀ ਸਮਾਂ-ਸਾਰਨੀ ਅਨੁਸਾਰ 31 ਜੁਲਾਈ ਨੂੰ ਵੋਟਰ ਸੂਚੀ ਦਾ ਖਰੜਾ ਪ੍ਰਕਾਸ਼ਿਤ ਕੀਤਾ ਜਾਵੇਗਾ। ਇਸ ਤੋਂ ਬਾਅਦ 31 ਜੁਲਾਈ ਤੋਂ 30 ਅਗਸਤ ਤੱਕ ਵੋਟਰ ਆਪਣੇ ਦਾਅਵੇ ਅਤੇ ਇਤਰਾਜ਼ ਦਰਜ ਕਰਵਾ ਸਕਣਗੇ। ਪ੍ਰਾਪਤ ਦਾਅਵਿਆਂ ਅਤੇ ਇਤਰਾਜ਼ਾਂ ਦੇ ਨਿਪਟਾਰੇ ਤੋਂ ਬਾਅਦ 1 ਅਕਤੂਬਰ 2026 ਨੂੰ ਸੋਧੀ ਹੋਈ ਅੰਤਿਮ ਵੋਟਰ ਸੂਚੀ ਪ੍ਰਕਾਸ਼ਿਤ ਕੀਤੀ ਜਾਵੇਗੀ। ਇਸ ਮੌਕੇ ਸੁਰਿੰਦਰ ਸਿੰਘ ਬੀਐੱਲਓ ਬੂਥ ਨੰਬਰ-91 ਅਤੇ ਮਾਈਕਲ ਪੁੰਨ ਬੀਐੱਲਓ ਬੂਥ ਨੰਬਰ-96 ਤੋਂ ਇਲਾਵਾ ਅਰੁਣਾ ਰਾਣੀ, ਰਾਣੀ, ਆਸ਼ਾ ਰਾਣੀ, ਪਰਮਜੀਤ ਕੌਰ, ਪਰਮਿੰਦਰ ਕੌਰ, ਪ੍ਰੀਆ, ਗੀਤਾ ਦੇਵੀ, ਵਿਜੇ, ਸਤਪਾਲ, ਗਗਨ, ਹਰਮੇਸ਼ ਲਾਲ, ਸੋਮ ਨਾਥ ਆਦਿ ਹਾਜਰ ਸਨ।