- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਾਬਾ ਪਲਾਹ ਵਾਲਾ ਜੀ ਦਾ ਸਾਲਾਨਾ ਜੋੜ ਮੇਲਾ ਪਿੰਡ ਸੱਲ੍ਹਾ ਵਿਖੇ ਦਰਬਾਰ ਬਾਬਾ ਪਲਾਹ ਵਾਲਾ ਜੀ ਪ੍ਰਬਾਬਾ ਪਲਾਹ ਵਾਲਾ ਜੀ ਦਾ ਸਾਲਾਨਾ ਜੋੜ ਮੇਲਾ ਪਿੰਡ ਸੱਲ੍ਹਾ ਵਿਖੇ ਦਰਬਾਰ ਬਾਬਾ ਪਲਾਹ ਵਾਲਾ ਜੀ ਪ੍ਰਬੰਧਕ ਕਮੇਟੀ, ਗ੍ਰਾਮ ਪੰਚਾਇਤ ਤੇ ਸਮੂਹ ਨਗਰ ਵਾਸੀਆਂ ਦੇ ਸਹਿਯੋਗ ਨਾਲ 19 ਤੇ 20 ਜੂਨ ਨੂੰ ਬੜੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਪ੍ਰਬੰਧਕਾਂ ਨ

ਰੇਸ਼ਮ ਕਲੇਰ, ਕਟਾਰੀਆਂ : ਬਾਬਾ ਪਲਾਹ ਵਾਲਾ ਜੀ ਦਾ ਸਾਲਾਨਾ ਜੋੜ ਮੇਲਾ ਪਿੰਡ ਸੱਲ੍ਹਾ ਵਿਖੇ ਦਰਬਾਰ ਬਾਬਾ ਪਲਾਹ ਵਾਲਾ ਜੀ ਪ੍ਰਬੰਧਕ ਕਮੇਟੀ, ਗ੍ਰਾਮ ਪੰਚਾਇਤ ਤੇ ਸਮੂਹ ਨਗਰ ਵਾਸੀਆਂ ਦੇ ਸਹਿਯੋਗ ਨਾਲ 19 ਤੇ 20 ਜੂਨ ਨੂੰ ਬੜੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਪ੍ਰਬੰਧਕਾਂ ਨੇ ਦੱਸਿਆ ਕਿ 18 ਜੂਨ ਨੂੰ ਮਹਿੰਦੀ ਦੀ ਰਸਮ ਹੋਵੇਗੀ। 19 ਜੂਨ ਨੂੰ ਝੰਡੇ ਦੀ ਰਸਮ ਤੇ ਚਿਰਾਗ ਰੋਸ਼ਨ ਕੀਤੇ ਜਾਣਗੇ ਉਪਰੰਤ ਕੱਵਾਲੀਆਂ ਦੀ ਮਹਿਫਲ ਹੋਵੇਗੀ। ਇਸ ਮੌਕੇ ਬੀਬੀ ਸਕੀਨਾ ਕਵਾਲ ਐਂਡ ਪਾਰਟੀ ਅਤੇ ਸੁਨੈਨਾ ਨਕਾਲ ਐਂਡ ਪਾਰਟੀ ਕਵਾਲੀਆਂ ਪੇਸ਼ ਕਰਨਗੇ। 20 ਜੂਨ ਨੂੰ ਚਾਦਰ ਦੀ ਰਸਮ ਉਪਰੰਤ ਪ੍ਰਵੇਜ ਖਾਨ ਸੂਫੀ ਨਕਾਲ ਐਂਡ ਪਾਰਟੀ, ਪੇ੍ਮ ਸੋਨੂੰ ਕਵਾਲ ਐਂਡ ਪਾਰਟੀ, ਲੱਖਾ ਨਾਜ ਜੋੜੀ ਨੰਬਰ 1, ਮੋਹਣ ਮਾਹੀ ਅਤੇ ਈਸ਼ੂ ਮਾਹੀ ਨਕਾਲ ਐਂਡ ਪਾਰਟੀ ਪੋ੍ਗਰਾਮ ਪੇਸ਼ ਕਰਨਗੇ। ਲੰਗਰ ਅਤੁੱਟ ਵਰਤਾਇਆ ਜਾਵੇਗਾ।