ਜਿੱਤ ਮਗਰੋਂ ਐੱਮਸੀ ਬੱਬਲ ਨੇ ਸ਼ੁਕਰਾਨਾ ਸਮਾਗਮ ਕਰਵਾਇਆ
ਜਿੱਤ ਮਗਰੋਂ ਐਮਸੀ ਮਨਜੀਤ ਸਿੰਘ ਬੱਬਲ ਨੇ ਸ਼ੁਕਰਾਨਾ ਸਮਾਗਮ ਕਰਵਾਇਆ
Publish Date: Thu, 18 Jun 2026 08:27 PM (IST)
Updated Date: Fri, 19 Jun 2026 04:13 AM (IST)

ਨਰਿੰਦਰ ਮਾਹੀ, ਪੰਜਾਬੀ ਜਾਗਰਣ, ਬੰਗਾ : ਬੰਗਾ ਨਗਰ ਕੌਂਸਲ ਦੀਆਂ ਚੋਣਾਂ ਚ ਵਾਰਡ ਨੰਬਰ 12 ਤੋਂ ਸ਼ਾਨਦਾਰ ਜਿੱਤ ਹਾਸਲ ਕਰਨ ਵਾਲੇ ਕੌਂਸਲਰ ਮਨਜੀਤ ਸਿੰਘ ਬੱਬਲ ਵੱਲੋਂ ਆਪਣੀ ਜਿੱਤ ਦੀ ਖੁਸ਼ੀ ਅਤੇ ਗੁਰੂ ਮਹਾਰਾਜ ਜੀ ਦੀਆਂ ਬਖ਼ਸ਼ਿਸ਼ਾਂ ਲਈ ਸ਼ੁਕਰਾਨੇ ਵਜੋਂ ਗੁਰਦੁਆਰਾ ਪੰਥ ਮਾਤਾ ਸਾਹਿਬ ਕੌਰ ਬੰਗਾ ਵਿਖੇ ਧਾਰਮਿਕ ਸਮਾਗਮ ਕਰਵਾਇਆ। ਜਿੱਥੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏ। ਉਪਰੰਤ ਰਾਗੀ ਜਥੇ ਭਾਈ ਸੁਖਦੇਵ ਸਿੰਘ ਦੇ ਕੀਰਤਨੀ ਜਥੇ ਵੱਲੋਂ ਗੁਰੂ ਮਹਾਰਾਜ ਜੀ ਦੀ ਇਲਾਹੀ ਬਾਣੀ ਦਾ ਕੀਰਤਨ ਕੀਤਾ। ਇਸ ਮੌਕੇ ਵਿਸ਼ੇਸ਼ ਤੌਰ ਤੇ ਪੁੱਜੇ ਹਲਕਾ ਬੰਗਾ ਦੇ ਵਿਧਾਇਕ ਡਾ. ਸੁਖਵਿੰਦਰ ਕੁਮਾਰ ਸੁੱਖੀ ਨੇ ਗੁਰੂ ਮਹਾਰਾਜ ਦਾ ਸ਼ੁਕਰਾਨਾ ਕਰਦਿਆਂ ਕਿਹਾ ਕਿ ਜੋ ਸ਼ਹਿਰ ਵਾਸੀਆਂ ਨੇ ਵੋਟਾਂ ਰਾਹੀਂ ਉਨ੍ਹਾਂ ਤੇ ਵਿਸ਼ਵਾਸ਼ ਕੀਤਾ ਹੈ ਉਹ ਉਸ ਵਿਸ਼ਵਾਸ਼ ਤੇ ਖਰੇ ਉਤਰਦਿਆਂ ਸਮੂਹ ਕੌਂਸਲਰਾਂ ਨੂੰ ਨਾਲ ਲੈ ਕੇ ਸ਼ਹਿਰ ਦੇ ਵਿਕਾਸ ਵਿਚ ਕੋਈ ਵੀ ਕਸਰ ਬਾਕੀ ਨਹੀਂ ਛੱਡਣਗੇ। ਐੱਮਸੀ ਮਨਜੀਤ ਸਿੰਘ ਬੱਬਲ ਨੇ ਸਮੂਹ ਵੋਟਰਾਂ ਸਪੋਟਰਾਂ ਅਤੇ ਸ਼ਹਿਰ ਵਾਸੀਆਂ ਦਾ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਵਾਰਡ ਵਾਸੀਆਂ ਨੇ ਉਨ੍ਹਾਂ ਤੇ ਜੋ ਭਰੋਸਾ ਜਤਾਉਂਦਿਆਂ ਉਨ੍ਹਾਂ ਨੂੰ ਸੇਵਾ ਦਾ ਮੌਕਾ ਦਿੱਤਾ ਹੈ, ਉਹ ਉਸ ਭਰੋਸੇ ਤੇ ਪੂਰੀ ਤਰ੍ਹਾਂ ਖਰਾ ਉਤਰਣ ਲਈ ਵਚਨਬੱਧ ਹਨ। ਉਨ੍ਹਾਂ ਕਿਹਾ ਕਿ ਇਹ ਜਿੱਤ ਉਨ੍ਹਾਂ ਦੀ ਨਿੱਜੀ ਜਿੱਤ ਨਹੀਂ, ਸਗੋਂ ਸਮੂਹ ਵਾਰਡ ਵਾਸੀਆਂ ਦੀ ਜਿੱਤ ਹੈ। ਸਮਾਗਮ ਦੌਰਾਨ ਪ੍ਰਮੁੱਖ ਸਖਸ਼ੀਅਤਾਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਅਤੇ ਸੰਗਤਾਂ ਲਈ ਗੁਰੂ ਕਾ ਲੰਗਰ ਵੀ ਅਤੁੱਟ ਵਰਤਾਇਆ। ਇਸ ਮੌਕੇ ਸੋਹਣ ਲਾਲ ਢੰਡਾ, ਹਰਦੇਵ ਸਿੰਘ ਬੇਦੀ, ਜਸਵਿੰਦਰ ਸਿੰਘ ਮਾਨ ਐਮਸੀ, ਹਿੰਮਤ ਤੇਜਪਾਲ ਐਮਸੀ, ਨਰਿੰਦਰਜੀਤ ਰੱਤੂ ਐਮਸੀ, ਰਾਜਵਿੰਦਰ ਕੌਰ ਐਮਸੀ, ਮੀਨੂੰ ਅਰੋੜਾ ਐੱਮਸੀ, ਅੰਮ੍ਰਿਤਪਾਲ ਸਿੰਘ, ਅਮਰਜੀਤ ਖਟਕੜ ਸਾਬਕਾ ਜ਼ਿਲ੍ਹਾ ਸਿੱਖਿਆ ਅਫਸਰ, ਜਤਿੰਦਰ ਸਿੰਘ ਮਾਨ, ਪ੍ਰਭਜੋਤ ਸਿੰਘ, ਹਰਦੀਪ ਸਿੰਘ, ਰਾਹੁਲ ਅਰੋੜਾ, ਰਣਵੀਰ ਸਿੰਘ ਰਾਣਾ, ਪਰਮਵੀਰ ਸਿੰਘ, ਮਨਜਿੰਦਰ ਸਿੰਘ, ਸੁਖਵਿੰਦਰ ਸਿੰਘ, ਹਰਪਾਲ ਸਿੰਘ ਸਿੱਧੂ, ਅਵਤਾਰ ਸਿੰਘ ਭੋਲਾ, ਅਮਰੀਕ ਸਿੰਘ ਸੋਨੀ ਐਮਸੀ, ਸੁਰਜੀਤ ਸਿੰਘ ਸਰਪੰਚ, ਜੀਤ ਸਿੰਘ ਭਾਟੀਆ, ਮੁਕੇਸ਼ ਕੁਮਾਰ ਘਈ, ਮੋਨਿਕਾ ਵਾਲੀਆ ਐਮਸੀ, ਗੁਰਿੰਦਰਜੀਤ ਸਿੰਘ ਬਾਂਸਲ, ਹਰਭਜਨ ਸਿੰਘ, ਸਾਗਰ ਅਰੋੜਾ, ਖੁਸ਼ਵਿੰਦਰ ਸਿੰਘ, ਬਲਦੇਵ ਸਿੰਘ ਸਮੇਤ ਵੱਡੀ ਗਿਣਤੀ ਵਿਚ ਸੰਗਤ ਹਾਜ਼ਰ ਸੀ।