ਜਦੋਂ ਤੱਕ ਹਿਰਦੇ ’ਚ ਗਿਆਨ ਦਾ ਦੀਵਾ ਨਹੀ ਜਲੇਗਾ, ਉਦੋਂ ਤੱਕ ਮਨੁੱਖ ਦੁੱਖਾਂ ਦਾ ਅਧਿਕਾਰੀ ਰਹੇਗਾ : ਸਾਧਵੀ
ਜਦੋਂ ਤੱਕ ਹਿਰਦੇ ’ਚ ਗਿਆਨ ਦਾ ਦੀਵਾ ਨਹੀ ਜਲੇਗਾ, ਉਦੋਂ ਤੱਕ ਮਨੁੱਖ ਦੁਖਾਂ ਦਾ ਅਧਿਕਾਰੀ ਰਹੇਗਾ : ਸਾਧਵੀ ਸੁਨੀਤਾ ਭਾਰਤੀ
Publish Date: Sun, 14 Jun 2026 03:17 PM (IST)
Updated Date: Sun, 14 Jun 2026 03:18 PM (IST)

ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਦਿਵਯ ਜਯੋਤੀ ਜਾਗਰਤੀ ਸੰਸਥਾਨ ਵੱਲੋਂ ਨਜ਼ਦੀਕੀ ਬੱਸ ਸਟੈਂਡ ਨੇੜੇ ਸ੍ਰੀ ਮੁਕਤਸਰ ਸਾਹਿਬ ਵਿਖੇ ਸਤਸੰਗ ਸਮਾਗਮ ਕੀਤਾ ਗਿਆ। ਸਮਾਗਮ ’ਚ ਸ੍ਰੀ ਆਸ਼ੂਤੋਸ਼ ਮਹਾਰਾਜ ਦੀ ਸ਼ਿਸ਼ਯਾ ਸਾਧਵੀ ਸੁਨੀਤਾ ਭਾਰਤੀ ਨੇ ਕਿਹਾ ਕਿ ਸੁੱਖ ਨੂੰ ਪਾਉਣ ਲਈ ਜਨਮ ਤੋਂ ਮੌਤ ਤੱਕ, ਬਚਪਨ ਤੋਂ ਬੁਢੇਪੇ ਤੱਕ ਇੱਕ ਦੌਰ ਲਗਾਤਾਰ ਚੱਲਦਾ ਹੈ। ਅਗਿਆਨਤਾ ਦਾ ਸ਼ਿਕਾਰ ਵਿਅਕਤੀ ਜੀਵਨ ਭਰ ਕੀ ਕਰਦਾ ਹੈ, ਇੱਕ-ਇੱਕ ਸੁੱਖ ਦੇ ਤੀਨਕੇ ਨੂੰ ਇਕੱਠਾ ਕਰਦਾ ਹੈ, ਸੰਪੂਰਣ ਸ਼ਕਤੀ ਅਤੇ ਕੀਮਤੀ ਸਮਾਂ ਸੁਖ ਦੇ ਤੀਨਕੇ ਲਈ ਖਰਚ ਕਰਦਾ ਹੈ ਕਿ ਕਿਤੋ ਵੀ ਉਸਨੂੰ ਸੁਖ ਦਾ ਤੀਨਕਾ ਮਿਲ ਜਾਵੇ। ਸੁਖ ਦੇ ਇਸ ਤੀਨਕੇ ਦੀ ਤਲਾਸ਼ ’ਚ ਉਹ ਕਿਤੇ ਦੂਰ ਚਲਾ ਗਿਆ, ਕਿਸੇ ਅਲਗ ਹੀ ਦਿਸ਼ਾ ’ਚ ਪਹੁੰਚ ਗਿਆ। ਅਜਿਹੀ ਉਲਝਨ ਨੂੰ ਬੁਣਦਾ ਚਲਾ ਗਿਆ। ਹੌਲੀ-ਹੌਲੀ ਇਹ ਜਾਲ ਇੰਨਾ ਵਿਸ਼ਾਲ ਹੋ ਗਿਆ ਕਿ ਕਿਤੇ ਸਿਰਾ ਦਿਖਾਈ ਨਹੀਂ ਦੇ ਰਿਹਾ। ਸੁੱਖ ਦੇ ਤੀਨਕੇ ਦੀ ਲਾਲਸਾ ਉਸਦੇ ਜੀਵਨ ’ਚ ਢੇਰਾਂ ਦੁੱਖਾਂ ਨੂੰ ਸੱਦਾ ਦੇਣ ਲੱਗਦੀ ਹੈ। ਜੀਵਨ ’ਚ ਪਾਉਣ ਦੀ ਚਾਹਤ ਕੁੱਝ ਹੋਰ ਸੀ ਪ੍ਰਾਪਤੀ ਕੁੱਝ ਹੋਰ ਹੀ ਹੋ ਜਾਂਦੀ ਹੈ। ਇਸਦੇ ਪਿੱਛੇ ਕਾਰਨ ਕੀ ਹੈ ਕਾਰਨ ਨੂੰ ਜਾਣਕੇ ਸਮਝਦਾਰੀ ਨਾਲ ਕੰਮ ਲੈਣਾ ਹੋਵੇਗਾ। ਅੱਜ ਹਰ ਇੱਕ ਮਨੁੱਖ ਦੇ ਨਾਲ ਇਹੀ ਘਟਿਤ ਹੋ ਰਿਹਾ ਹੈ। ਸਾਧਵੀ ਨੇ ਕਿਹਾ ਕਿ ਜੇਕਰ ਇੱਕ ਮਨੁੱਖ ਹਨ੍ਹੇਰੇ ਕਮਰੇ ’ਚ ਇੱਕ ਗੱਠ ਨੂੰ ਸੁਲਝਾਣਾ ਚਾਹੇ ਤਾਂ ਕੀ ਹੋਵੇਗਾ, ਉਹ ਉਸ ਗੰਢ ਨੂੰ ਸੁਲਝਾਣ ਦੀ ਬਜਾਏ ਉਸਨੂੰ ਹੋਰ ਜਿਆਦਾ ਉਲਝਾ ਲਵੇਗਾ। ਗੱਠ ਉਸ ਅੰਧਕਾਰ ’ਚ ਕਦੇ ਵੀ ਸੁਲਝ ਨਾ ਪਾਏਗੀ ਪਰ ਜੇਕਰ ਉਸ ਕਮਰੇ ’ਚ ਦੀਪ ਜਲਾ ਦਿੱਤਾ ਜਾਵੇ ਤਾਂ ਉਸ ਦੀਵੇ ਦੇ ਪ੍ਰਕਾਸ਼ ’ਚ ਮਨੁੱਖ ਗੱਠ ਨੂੰ ਜਲਦੀ ਹੀ ਸੁਲਝਾ ਪਾਵੇਗਾ। ਇਸ ਪ੍ਰਕਾਰ ਮਨੁੱਖ ਵੀ ਅੱਜ ਅਗਿਆਨਤਾ ਰੂਪੀ ਅੰਧਕਾਰ ’ਚ ਵਿਚਰਨ ਕਰ ਰਿਹਾ ਹੈ, ਅੰਧਕਾਰ ’ਚ ਉਹ ਸੁਖ ਦੇ ਤੀਨਕੇ ਨੂੰ ਲੱਭਣ ਦਾ ਪਰਿਆਸ ਕਰ ਰਿਹਾ ਹੈ ,ਪਰ ਕਿਵੇਂ ਮਿਲੇਗਾ ਅਸੰਭਵ ਹੈ। ਇਸ ਲਈ ਲੋੜ ਹੈ ਦੀਪ ਜਲਾਣ ਦੀ ਅਰਥਾਤ ਪ੍ਰਕਾਸ਼ ਕਰਨ ਦੀ। ਜਦੋਂ ਤੱਕ ਉਸਦੇ ਹਿਰਦੇ ’ਚ ਗਿਆਨ ਦਾ ਦੀਵਾ ਨਹੀ ਜਲੇਗਾ, ਉਦੋਂ ਤੱਕ ਮਨੁੱਖ ਦੁਖਾਂ ਦਾ ਅਧਿਕਾਰੀ ਰਹੇਗਾ ਅਤੇ ਜਿਵੇਂ ਹੀ ਗਿਆਨ ਦਾ ਦੀਵਾ ਅੰਦਰ ਪ੍ਰਕਾਸ਼ਿਤ ਹੋਵੇਗਾ, ਤਦ ਹੀ ਸੱਚ-ਝੂਠ ਦਾ ਭੇਦ ਸਪੱਸ਼ਟ ਵਿਖਾਈ ਦੇਣ ਲੱਗੇਗਾ। ਉਸ ਸਮੇਂ ਆਪਣੇ ਆਪ ਹੀ ਇਹ ਸਪੱਸ਼ਟ ਹੋਵੇਗਾ ਕਿ ਬ੍ਰਹਮ ਸੱਚ ਅਤੇ ਜਗਤ ਝੂਠ ਹੈ ਅਤੇ ਤੱਦ ਹੀ ਉਸਨੂੰ ਸੱਚ ਦੇ ਪਿੱਛੇ ਚਲਣ ਦੀ ਉਤਸੁਕਤਾ ਵੀ ਪੈਦਾ ਹੋਵੇਗੀ। ਫਿਰ ਹੀ ਇਹ ਅਨੁਭਵ ਵੀ ਹੋਵੇਗਾ, ਕਿ ਸੱਚ ਸੁਖ ਦਾ ਮੂਲ ਹੈ ਅਤੇ ਝੂਠ ਦੁੱਖ ਦੀ ਜਡ਼। ਫਿਰ ਉਹ ਸੁਖ ਦੇ ਤੀਨਕੇ ਨੂੰ ਪਾਉਣ ਲਈ ਸੰਸਾਰ ’ਚ ਨਹੀਂ ਭੱਜੇਗਾ ਕਿਉਂਕਿ ਗਿਆਨ ਦੇ ਪ੍ਰਭਾਵ ਨਾਲ ਸੁੱਖਾਂ ਦਾ ਚਸ਼ਮਾ ਉਸਨੂੰ ਅੰਦਰ ਹੀ ਪ੍ਰਾਪਤ ਹੋ ਜਾਵੇਗਾ। ਸੁਖ ਦੇ ਮੂਲ ਵਲੋਂ ਉਸਨੂੰ ਨਿਰਮਲ ਵਰਦਾਨ ਪ੍ਰਾਪਤ ਹੋਵੇਗਾ ਤੱਦ ਸੁਖ ਦਾ ਤੀਨਕਾ ਭਰ ਨਹੀਂ ਸਾਰਾ ਸੁਖ ਪ੍ਰਾਪਤ ਹੋ ਜਾਵੇਗਾ । ਪ੍ਰੋਗਰਾਮ ਦੇ ਦੌਰਾਨ ਸਾਧਵੀ ਮਨਦੀਪ ਭਾਰਤੀ ਦੁਆਰਾ ਸੁਮਧੁਰ ਭਜਨਾਂ ਦਾ ਗਾਇਨ ਕੀਤਾ ਗਿਆ।