- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪ੍ਰਾਪਤ ਜਾਣਕਾਰੀ ਅਨੁਸਾਰ ਤਿੰਨ ਸਾਲਾ ਫਤਿਹਵੀਰ ਸਿੰਘ ਘਰ ਦੇ ਨੇੜੇ ਸਥਿਤ ਛੱਪੜ ਕੋਲੋਂ ਲੰਘ ਰਿਹਾ ਸੀ। ਇਸ ਦੌਰਾਨ ਉਹ ਅਚਾਨਕ ਛੱਪੜ ਵਿੱਚ ਡਿੱਗ ਗਿਆ। ਪਰਿਵਾਰਕ ਮੈਂਬਰਾਂ ਨੇ ਕਈ ਘੰਟਿਆਂ ਤੱਕ ਉਸ ਦੀ ਭਾਲ ਕੀਤੀ। ਦੇਰ ਰਾਤ ਗੋਤਾਖੋਰਾਂ ਦੀ ਮਦਦ ਨਾਲ ਬੱਚੇ ਦੀ ਲਾਸ਼ ਛੱਪੜ ਵਿੱਚੋਂ ਬਰਾਮਦ ਕੀਤੀ ਗਈ।

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਗਿੱਦੜਬਾਹਾ: ਪਿੰਡ ਕੋਟਭਾਈ ਵਿਖੇ ਦੇਰ ਰਾਤ ਉਸ ਵੇਲੇ ਸੋਗ ਅਤੇ ਸਹਿਮ ਦਾ ਮਾਹੌਲ ਬਣ ਗਿਆ, ਜਦੋਂ ਤਿੰਨ ਸਾਲਾ ਬੱਚੇ ਦੀ ਲਾਸ਼ ਪਿੰਡ ਦੇ ਛੱਪੜ ਵਿੱਚੋਂ ਬਰਾਮਦ ਹੋਈ।
ਪ੍ਰਾਪਤ ਜਾਣਕਾਰੀ ਅਨੁਸਾਰ ਤਿੰਨ ਸਾਲਾ ਫਤਿਹਵੀਰ ਸਿੰਘ ਘਰ ਦੇ ਨੇੜੇ ਸਥਿਤ ਛੱਪੜ ਕੋਲੋਂ ਲੰਘ ਰਿਹਾ ਸੀ। ਇਸ ਦੌਰਾਨ ਉਹ ਅਚਾਨਕ ਛੱਪੜ ਵਿੱਚ ਡਿੱਗ ਗਿਆ। ਪਰਿਵਾਰਕ ਮੈਂਬਰਾਂ ਨੇ ਕਈ ਘੰਟਿਆਂ ਤੱਕ ਉਸ ਦੀ ਭਾਲ ਕੀਤੀ। ਦੇਰ ਰਾਤ ਗੋਤਾਖੋਰਾਂ ਦੀ ਮਦਦ ਨਾਲ ਬੱਚੇ ਦੀ ਲਾਸ਼ ਛੱਪੜ ਵਿੱਚੋਂ ਬਰਾਮਦ ਕੀਤੀ ਗਈ।
ਪਰਿਵਾਰ ਦਾ ਕਹਿਣਾ ਹੈ ਕਿ ਘਰਾਂ ਦੇ ਨੇੜੇ ਸਥਿਤ ਇਹ ਛੱਪੜ ਸਰਕੰਡਿਆਂ ਅਤੇ ਹੋਰ ਬੂਟੀ ਨਾਲ ਢੱਕਿਆ ਹੋਇਆ ਹੈ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਇਸ ਦੁਖਦਾਈ ਘਟਨਾ ਤੋਂ ਬਾਅਦ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਹੈ।