
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਜਦੋਂ ਉਹ ਕੋਟਕਪੂਰਾ ਰੋਡ ਨੇੜੇ ਬਿਜਲੀ ਘਰ ਕੋਲ ਪਹੁੰਚੀਆਂ, ਤਾਂ ਖਰਾਬ ਰਸਤੇ ਕਾਰਨ ਸਕੂਟਰੀ ਅਚਾਨਕ ਫਿਰੋਜ਼ਪੁਰ ਜਾ ਰਹੀ ਪੰਜਾਬ ਰੋਡਵੇਜ਼ ਦੀ ਬੱਸ ਨੰਬਰ ਪੀਬੀ 30 ਆਰ 2252 ਦੇ ਪਿਛਲੇ ਟਾਇਰ ਹੇਠਾਂ ਡਿੱਗ ਪਈ। ਇਸ ਹਾਦਸੇ ’ਚ ਬੇਟੀ ਆਸੂ ਬੱਸ ਦੇ ਟਾਇਰ ਦੀ ਚਪੇਟ 'ਚ ਆ ਗਈ ਅਤੇ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਈ।

ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਸ਼ਹਿਰ ਦੇ ਕੋਟਕਪੂਰਾ ਰੋਡ ’ਤੇ ਬਿਜਲੀ ਘਰ ਨੇੜੇ ਪੰਜਾਬ ਰੋਡਵੇਜ਼ ਦੀ ਬੱਸ ਦੀ ਲਪੇਟ 'ਚ ਆਉਣ ਨਾਲ ਇੱਕ 24 ਸਾਲਾ ਲੜਕੀ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਈ। ਜ਼ਖ਼ਮੀ ਦੀ ਪਛਾਣ ਆਸੂ (24) ਵਜੋਂ ਹੋਈ ਹੈ, ਜਿਸਨੂੰ ਇਲਾਜ ਲਈ ਤੁਰੰਤ ਨਜ਼ਦੀਕੀ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ, ਜਲਾਲਬਾਦ ਰੋਡ ਸ਼ਿਵ ਚੰਦ ਪੈਟਰੋਲ ਪੰਪ ਦੇ ਨੇੜੇ ਰਹਿਣ ਵਾਲੀ ਤੁਲਸੀ ਪਤਨੀ ਸਵ: ਚੇਤਨ ਕੁਮਾਰ ਜੋ ਕਿ ਬੱਲਮਗੜ੍ਹ ਰੋਡ 'ਤੇ ਕਰਿਆਨੇ ਅਤੇ ਚਾਹ ਦੀ ਦੁਕਾਨ ਚਲਾਉਂਦੀ ਹੈ, ਰੋਜ਼ਾਨਾ ਦੀ ਤਰ੍ਹਾਂ ਆਪਣੀ ਬੇਟੀ ‘ਆਸੂ’ ਨੂੰ ਐਕਟਿਵਾ ਸਕੂਟਰੀ ਨੰਬਰ ਪੀਬੀ 30 ਏਬੀ 4187 'ਤੇ ਸਕੂਲ ਛੱਡਣ ਜਾ ਰਹੀ ਸੀ।
ਜਦੋਂ ਉਹ ਕੋਟਕਪੂਰਾ ਰੋਡ ਨੇੜੇ ਬਿਜਲੀ ਘਰ ਕੋਲ ਪਹੁੰਚੀਆਂ, ਤਾਂ ਖਰਾਬ ਰਸਤੇ ਕਾਰਨ ਸਕੂਟਰੀ ਅਚਾਨਕ ਫਿਰੋਜ਼ਪੁਰ ਜਾ ਰਹੀ ਪੰਜਾਬ ਰੋਡਵੇਜ਼ ਦੀ ਬੱਸ ਨੰਬਰ ਪੀਬੀ 30 ਆਰ 2252 ਦੇ ਪਿਛਲੇ ਟਾਇਰ ਹੇਠਾਂ ਡਿੱਗ ਪਈ। ਇਸ ਹਾਦਸੇ ’ਚ ਬੇਟੀ ਆਸੂ ਬੱਸ ਦੇ ਟਾਇਰ ਦੀ ਚਪੇਟ 'ਚ ਆ ਗਈ ਅਤੇ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਈ। ਘਟਨਾ ਤੋਂ ਤੁਰੰਤ ਬਾਅਦ ਮੌਕੇ 'ਤੇ ਮੌਜੂਦ ਲੋਕਾਂ ਦੀ ਮਦਦ ਨਾਲ ਜ਼ਖ਼ਮੀ ਆਸੂ ਨੂੰ ਊਸ਼ਾ ਬਾਂਸਲ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਵੱਲੋਂ ਉਸ ਦੀ ਹਾਲਤ ਬੇਹੱਦ ਗੰਭੀਰ ਦੱਸੀ ਜਾ ਰਹੀ ਹੈ। ਓਧਰ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।