- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮ੍ਰਿਤਕਾਂ ਦੀ ਪਛਾਣ ਵੀਰਪਾਲ ਸਿੰਘ ਅਤੇ ਉਨ੍ਹਾਂ ਦੀ ਪਤਨੀ ਰਜਨੀ ਰਾਣੀ ਵਾਸੀ ਗੋਨੇਆਣਾ ਰੋਡ, ਸ੍ਰੀ ਮੁਕਤਸਰ ਸਾਹਿਬ ਵਜੋਂ ਹੋਈ ਹੈ। ਹਾਦਸਾ ਮਾਰੂਤੀ ਸੁਜ਼ੂਕੀ ਐਸਟੀਲੋ ਕਾਰ (ਪੀਬੀ 53 ਈ 3184) ਅਤੇ ਪਲਟੀਨਾ ਮੋਟਰਸਾਈਕਲ (ਪੀਬੀ 30 ਏਬੀ 3110) ਵਿਚਾਲੇ ਹੋਇਆ।

ਭੰਵਰਾ ਗਿੱਲ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ: ਪਿੰਡ ਭੂੰਦੜ ਤੇ ਮਹਿਰਾਜ ਵਾਲਾ ਦੀ ਦਾਣਾ ਮੰਡੀ ਨੇੜੇ ਕਾਰ ਅਤੇ ਮੋਟਰਸਾਈਕਲ ਦੀ ਟੱਕਰ ’ਚ ਪਤੀ-ਪਤਨੀ ਦੀ ਮੌਕੇ ’ਤੇ ਮੌਤ ਹੋ ਗਈ, ਜਦਕਿ ਕਾਰ ਸਵਾਰ ਇੱਕੋ ਪਰਿਵਾਰ ਦੇ ਤਿੰਨ ਜੀਅ ਜ਼ਖ਼ਮੀ ਹੋ ਗਏ।
ਮ੍ਰਿਤਕਾਂ ਦੀ ਪਛਾਣ ਵੀਰਪਾਲ ਸਿੰਘ ਅਤੇ ਉਨ੍ਹਾਂ ਦੀ ਪਤਨੀ ਰਜਨੀ ਰਾਣੀ ਵਾਸੀ ਗੋਨੇਆਣਾ ਰੋਡ, ਸ੍ਰੀ ਮੁਕਤਸਰ ਸਾਹਿਬ ਵਜੋਂ ਹੋਈ ਹੈ। ਹਾਦਸਾ ਮਾਰੂਤੀ ਸੁਜ਼ੂਕੀ ਐਸਟੀਲੋ ਕਾਰ (ਪੀਬੀ 53 ਈ 3184) ਅਤੇ ਪਲਟੀਨਾ ਮੋਟਰਸਾਈਕਲ (ਪੀਬੀ 30 ਏਬੀ 3110) ਵਿਚਾਲੇ ਹੋਇਆ। ਮ੍ਰਿਤਕ ਆਪਣੇ ਪਿੱਛੇ ਦੋ ਧੀਆਂ ਤੇ ਇਕ ਪੁੱਤਰ ਛੱਡ ਗਏ ਹਨ।
ਕਾਰ ਸਵਾਰ ਤਰੁਣ ਪੋਪਲੀ, ਉਨ੍ਹਾਂ ਦੀ ਮਾਤਾ ਰਾਜ ਰਾਣੀ ਅਤੇ ਪੁੱਤਰ ਅਭਿਗਿਆਨ ਵਾਸੀ ਮਹਾਂਵੀਰ ਨਗਰ, ਮਲੋਟ ਜ਼ਖ਼ਮੀ ਹੋ ਗਏ। ਸੂਚਨਾ ਮਿਲਣ ’ਤੇ ਸੜਕ ਸੁਰੱਖਿਆ ਫੋਰਸ ਦੇ ਏਐੱਸਆਈ ਪਰਗਟ ਸਿੰਘ ਨੇ ਟੀਮ ਮੈਂਬਰਾਂ ਦਵਿੰਦਰ ਸਿੰਘ ਤੇ ਅਮਨਦੀਪ ਸਿੰਘ ਨਾਲ ਮੌਕੇ ’ਤੇ ਪਹੁੰਚ ਕੇ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ, ਸ੍ਰੀ ਮੁਕਤਸਰ ਸਾਹਿਬ ਪਹੁੰਚਾਇਆ।
ਪੁਲਿਸ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਸੂਚਿਤ ਕਰ ਦਿੱਤਾ ਹੈ। ਥਾਣਾ ਕੋਟਭਾਈ ਦੇ ਐੱਸਆਈ ਜਗਦੀਸ਼ ਸਿੰਘ ਵੱਲੋਂ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।