ਸਬਜੀ ਮੰਡੀ ’ਚ ਚੱਲਦੀ ਗੁੰਡਾਗਰਦੀ ਤੇ ਪਾਈ ਜਾਵੇਗੀ ਠੱਲ੍ਹ : ਵਿਧਾਇਕ ਕਾਕਾ ਬਰਾੜ
ਸਬਜੀ ਮੰਡੀ ’ਚ ਚੱਲਦੀ ਗੁੰਡਾਗਰਦੀ ਤੇ ਪਾਈ ਜਾਵੇਗੀ ਠੱਲ : ਵਿਧਾਇਕ ਕਾਕਾ ਬਰਾੜ
Publish Date: Sat, 27 Jun 2026 05:31 PM (IST)
Updated Date: Sat, 27 Jun 2026 05:31 PM (IST)

ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਸ਼ਹਿਰ ਦੀ ਮੇਨ ਸ਼ਬਜੀ ਮੰਡੀ ਯੂਨੀਅਨ ਦੀ ਚੋਣ ਸਰਵਸੰਮਤੀ ਨਾਲ ਹੋਈ ਜਿਸ ’ਚ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਮੁੱਖ ਮਹਿਮਾਨ ਵਜੋਂ ਪਹੁੰਚੇ। ਇਸ ਮੌਕੇ ਆਪਣੇ ਸੰਬੋਧਨ ਦੌਰਾਨ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੇ ਆਖਿਆ ਕਿ ਪਿਛਲੇ ਦਿਨਾਂ ਤੋਂ ਸ਼ਬਜੀ ਮੰਡੀ ਦਾ ਬਹੁਤ ਬੁਰਾ ਹਾਲ ਹੈ ਕਿਉ਼ਕਿ ਕੁਝ ਬਦਮਾਸ਼ਾਂ ਨੇ ਕਬਜ਼ਾ ਕਰ ਲਿਆ ਸੀ। ਪਿਛਲੇ ਦਿਨੀਂ ਸਾਰੇ ਯੂਨੀਅਨ ਦੇ ਨੁਮਾਇੰਦਿਆਂ ਨੇ ਉਨ੍ਹਾਂ ਨਾਲ ਮੀਟਿੰਗ ਕੀਤੀ ਅਤੇ ਸਾਰੀ ਗੱਲਬਾਤ ਤੋਂ ਜਾਣੂ ਕਰਵਾਇਆ। ਇਸਤੋਂ ਬਾਅਦ ਸਾਰਿਆਂ ਦੀ ਸਹਿਮਤੀ ਨਾਲ ਆਮ ਆਦਮੀ ਪਾਰਟੀ ਦੀ ਨਵੀਂ ਟੀਮ ਦਾ ਗਠਨ ਕੀਤਾ ਗਿਆ ਜਿਸ ਵਿੱਚ ਮੋਹਨ ਲਾਲ ਨੂੰ ਪ੍ਰਧਾਨ ਬਣਾਇਆ ਗਿਆ ਜਦਕਿ ਨਰੇਸ਼ ਗਿਰਧਰ ਨੂੰ ਵਾਈਸ ਪ੍ਰਧਾਨ ਤੇ ਦੀਪਕ ਕੁਮਾਰ ਨੂੰ ਸੈਕਟਰੀ ਬਣਾਇਆ ਗਿਆ। ਇਸਤੋਂ ਇਲਾਵਾ ਬਾਕੀ ਰਹਿੰਦੀ ਟੀਮ ਜਲਦ ਬਣਾਈ ਜਾਵੇਗੀ। ਵਿਧਾਇਕ ਕਾਕਾ ਬਰਾੜ ਨੇ ਸਮੂਹ ਸਬਜੀ ਮੰਡੀ ਨੂੰ ਵਿਸ਼ਵਾਸ ਦੁਆਇਆ ਕਿ ਉਨ੍ਹਾਂ ਨੂੰ ਕਿਸੇ ਵੀ ਕਿਸਮ ਦੀ ਕੋਈ ਦਿੱਕਤ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਜੋ ਗੁੰਡਾ ਅਨਸਰਾਂ ਵੱਲੋਂ ਬਦਮਾਸੀ ਕੀਤੀ ਜਾਂਦੀ ਹੈ ਉਸਤੇ ਠੱਲ ਪਾਈ ਜਾਵੇਗੀ। ਕਾਕਾ ਬਰਾੜ ਨੇ ਚੋਣ ਪ੍ਰਕਿਰਿਆ ਦੀ ਨਿਗਰਾਨੀ ਕੀਤੀ ਅਤੇ ਨਵੀਂ ਟੀਮ ਨੂੰ ਵਧਾਈ ਦਿੱਤੀ। ਇਸ ਮੌਕੇ ਉਨ੍ਹਾਂ ਨੇ ਸਬਜ਼ੀ ਮੰਡੀ ਦੇ ਵਿਕਾਸ ਅਤੇ ਕਿਸਾਨਾਂ ਤੇ ਵਪਾਰੀਆਂ ਦੀਆਂ ਮੁਸ਼ਕਲਾਂ ਹੱਲ ਕਰਨ ਦਾ ਭਰੋਸਾ ਦਿੱਤਾ। ਨਵੀਂ ਚੁਣੀ ਗਈ ਯੂਨੀਅਨ ਦੇ ਪ੍ਰਧਾਨ ਮੋਹਨ ਲਾਲ ਤੇ ਬਾਕੀ ਮੈਂਬਰਾਂ ਨੇ ਵਿਧਾਇਕ ਦਾ ਧੰਨਵਾਦ ਕੀਤਾ ਅਤੇ ਸਬਜ਼ੀ ਮੰਡੀ ਨੂੰ ਹੋਰ ਬਿਹਤਰ ਬਣਾਉਣ ਦਾ ਪ੍ਰਣ ਲਿਆ। ਇਸ ਚੋਣ ਨਾਲ ਸਬਜ਼ੀ ਮੰਡੀ ’ਚ ਖੁਸ਼ੀ ਦਾ ਮਾਹੌਲ ਹੈ। ਇਸ ਮੌਕੇ ਮਾਰਕਿਟ ਕਮੇਟੀ ਚੇਅਰਮੈਨ ਸੁਰਜੀਤ ਸਿੰਘ ਸੰਧੂ, ਕੱਚਾ ਆੜਤੀਆ ਐਸੋਸੀਏਸ਼ਨ ਦੇ ਪ੍ਰਧਾਨ ਇਕਬਾਲ ਸਿੰਘ ਵੜਿੰਗ, ਪੈਸਟੀਸਾਈਡ ਯੂਨੀਅਨ ਦੇ ਪ੍ਰਧਾਨ ਅਜਵਿੰਦਰ ਸਿੰਘ ਰਾਜੂ ਪੂਣੀਆਂ, ਨਿਸ਼ਚੈ ਫਾਊਂਡੇਸ਼ਨ ਦੇ ਪ੍ਰਧਾਨ ਉਪਕਾਰ ਸਿੰਘ, ਸੈਕਟਰੀ ਗੁਰਮੀਤ ਸਿੰਘ, ਕੌਂਸਲਰ ਰਮਨਦੀਪ ਬਰਾੜ, ਕੌਂਸਲਰ ਜ਼ਸਪਾਲ ਸ਼ਰਮਾ, ਕੌਂਸਲਰ ਵਿੱਕੀ ਕੁਮਾਰ, ਕੈਂਟਰ ਯੂਨੀਅਨ ਦੇ ਪ੍ਰਧਾਨ ਮਾਣਾ ਬੱਲਮਗੜ੍ਹ, ਬੰਟੀ ਕੁਮਾਰ, ਕ੍ਰਿਸ਼ਨ ਲਾਲ, ਦੀਪਕ ਕੁਮਾਰ, ਸੁਨੀਲ ਕੁਮਾਰ, ਛਿੰਦਾ ਸਿੰਘ, ਪ੍ਰਦੀਪ ਕੁਮਾਰ, ਲਾਡੀ, ਸੁਧੀਰ ਸਿੰਘ, ਨਰੇ਼ਸ ਕੁਮਾਰ, ਸਰਪੰਚ ਲਛਮਣ ਸਿੰਘ, ਇੰਦਰਜੀਤ ਸਿੰਘ, ਅਸ਼ੋਕ ਨਰੂਲਾ, ਐਸਐਚਓ ਸਿਟੀ ਰਵਿੰਦਰ ਕੌਰ ਬਰਾੜ ਆਦਿ ਹਾਜ਼ਰ ਸਨ।