- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਧਿਆਪਕ ਜੱਥੇਬੰਦੀਆਂ ਨੇ ਛੁੱਟੀ ਵਾਲੇ ਦਿਨਾਂ ’ਚ ਸਕੂਲ ਖੋਲ੍ਹੇ ਜਾਣ ਵਾਲੇ ਹੁਕਮਾਂ ਦੀਆਂ ਕਾਪੀਆਂ ਸਾੜੀਆਂ

ਪੰਜਾਬੀ ਜਾਗਰਣ ਟੀਮ, ਸ੍ਰੀ ਮੁਕਤਸਰ ਸਾਹਿਬ : ਪੰਜਾਬ ਦੀਆਂ ਅਧਿਆਪਕ ਜੱਥੇਬੰਦੀਆਂ ਦੇ ਸੱਦੇ ’ਤੇ ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ (ਵਿਕਰਮ ਦੇਵ ਸਿੰਘ) ਅਤੇ ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ (ਦਿੱਗਵਿਜੇ ਪਾਲ ਸ਼ਰਮਾ) ਦੀਆਂ ਜ਼ਿਲ੍ਹਾ ਇਕਾਈਆਂ ਨੇ ਸ੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨਾਂ ਪਵਨ ਕੁਮਾਰ ਅਤੇ ਲਖਵੀਰ ਸਿੰਘ ਹਰੀਕੇ ਦੀ ਅਗਵਾਈ ਹੇਠ ਸਥਾਨਕ ਗੁਰੂ ਗੋਬਿੰਦ ਸਿੰਘ ਪਾਰਕ ’ਚ ਇਕੱਤਰਤਾ ਕਰਨ ਉਪਰੰਤ ਜ਼ਿਲ੍ਹਾ ਸਿੱਖਿਆ ਦਫ਼ਤਰ ਅੱਗੇ ਅਧਿਆਪਕਾਂ ਨੇ ਸਿੱਖਿਆ ਵਿਭਾਗ ਵੱਲੋਂ ਛੁੱਟੀ ਵਾਲੇ ਦਿਨਾਂ ’ਚ ਸਕੂਲ ਖੋਲ੍ਹੇ ਜਾਣ ਦੇ ਹੁਕਮਾਂ ਦੀਆਂ ਕਾਪੀਆਂ ਸਾੜੀਆਂ। ਇਸਤੋਂ ਪਹਿਲਾਂ ਛੁੱਟੀ ਵਾਲੇ ਦਿਨ ਦੂਜੇ ਸ਼ਨੀਵਾਰ ਅਤੇ ਐਤਵਾਰ ਨੂੰ ਸਕੂਲਾਂ ’ਚ ਪਹੁੰਚੇ ਅਧਿਆਪਕਾਂ ਨੇ ਸਕੂਲਾਂ ਅੰਦਰ ਪੰਜਾਬ ਸਰਕਾਰ ਦੇ ਸਕੂਲ ਖੋਲ੍ਹਣ ਦੇ ਹੁਕਮਾਂ ਦੀਆਂ ਕਾਪੀਆਂ ਸਾੜ ਕੇ ਵਿਰੋਧ ਦਰਜ਼ ਕਰਾਇਆ। ਸਕੂਲਾਂ ਅੰਦਰ ਕਾਪੀਆਂ ਸਾੜ ਕੇ ਵਿਰੋਧ ਦਰਜ਼ ਕਰਾਉਣ ’ਚ ਸਹਸ ਖੁੰਡੇ ਹਲਾਲ, ਸਸਸਸ ਚੱਕ ਸ਼ੇਰੇਵਾਲਾ, ਸਹਸ ਭੰਗਚੜੀ, ਸਸਸਸ ਝਬੇਲਵਾਲੀ, ਸਮਿਸ ਕੋਟਲੀ ਸੰਘਰ, ਸਹਸ ਚਿੱਬੜਾਂਵਾਲੀ, ਸਪਸ ਸਿਟੀ ਸਵੇਰ, ਸੀਸ ਧੂਲਕੋਟ, ਸਪਸ ਸਿਟੀ ਸ਼ਾਮ, ਸਪਸ ਖਾਰਾ ਖੂਹ, ਸਪਸ ਸ਼ੇਖ ਫਰੀਦ, ਸਹਸ ਭੰਗੇਵਾਲਾ, ਸਹਸ ਦੂਹੇਵਾਲਾ, ਸਪਸ ਗਿੱਦੜਬਾਹਾ-3, ਸਪਸ ਚੰਨੂੰ ਆਦਿ ਸਮੇਤ 50 ਦੇ ਕਰੀਬ ਸਕੂਲਾਂ ਸ਼ਮੂਲੀਅਤ ਕੀਤੀ। ਇਨ੍ਹਾਂ ਹੁਕਮਾਂ ਸਬੰਧੀ ਵਿਸਤ੍ਰਿਤ ਜਾਣਕਾਰੀ ਦਿੰਦਿਆਂ ਆਗੂਆਂ ਨੇ ਦੱਸਿਆ ਕਿ ਐੱਸ ਆਈ ਆਰ ਦੇ ਨਾਂ ਹੇਠ 11 ਅਤੇ 12 ਜੁਲਾਈ ਛੁੱਟੀ ਵਾਲੇ ਦਿਨ (ਦੂਜਾ ਸ਼ਨੀਵਾਰ ਅਤੇ ਐਤਵਾਰ) ਪੂਰੇ ਦੇ ਪੂਰੇ ਸਕੂਲ ਸਟਾਫ ਨੂੰ ਸਕੂਲ ਸੱਦਿਆ ਗਿਆ ਜੋ ਕਿ ਪੂਰਨ ਗੈਰ ਤਾਰਕਿਕ ਹੈ। ਇਸ ਪੱਤਰ ਰਾਹੀਂ ਉਨ੍ਹਾਂ ਸਕੂਲਾਂ ਦੇ ਸਟਾਫ ਨੂੰ ਵੀ ਸਕੂਲਾਂ ਵਿੱਚ ਹਾਜ਼ਰ ਰਹਿਣ ਲਈ ਕਿਹਾ ਗਿਆ ਜਿੰਨ੍ਹਾਂ ਵਿੱਚ ਬੂਥ ਨਹੀਂ ਬਣਦੇ। ਇੰਨ੍ਹਾਂ ਸਕੂਲਾਂ ਦੇ ਅਧਿਆਪਕਾਂ ਨੂੰ ਆਪਣੇ ਛੁੱਟੀ ਵਾਲੇ ਦਿਨ ਪਹਿਲਾਂ ਤੋਂ ਯੋਜਨਾ ਬੱਧ ਕੀਤੇ ਕੰਮਾਂ ਨੂੰ ਛੱਡਦੇ ਹੋਏ ਪੂਰੇ ਦੋ ਦਿਨ ਵਿਹਲੇ ਬੈਠ ਕੇ ਸਕੂਲੋਂ ਘਰ ਪਰਤਣਾ ਪਿਆ। ਆਗੂਆਂ ਨੇ ਦੱਸਿਆ ਕਿ ਐੱਸ ਆਈ ਆਰ ਦੇ ਕੰਮ ਨੂੰ ਨੇਪਰੇ ਚਾੜ੍ਹਨ ਲਈ ਪਹਿਲਾਂ ਹੀ ਸਕੂਲ ਵਿੱਚੋਂ ਵੱਡੀ ਗਿਣਤੀ ਵਿੱਚ ਬੀ ਐੱਲ ਓ ਅਤੇ ਸੁਪਰਵਾਈਜ਼ਰ ਇਸ ਡਿਊਟੀ ਨੂੰ ਨੇਪਰੇ ਚਾੜ੍ਹਨ ਲਈ ਲਗਾਏ ਹੋਏ ਹਨ, ਪਿਛਲੇ ਦਿਨੀਂ ਬੀ ਐੱਲ ਓ ਦੀ ਸਹਾਇਤਾ ਕਰਨ ਲਈ ਸਹਾਇਕ ਬੀ ਐੱਲ ਓ ਵੀ ਅਧਿਆਪਕ ਹੀ ਲਗਾਏ ਗਏ ਹਨ। ਇਸ ਨਾਲ ਸਕੂਲਾਂ ਵਿੱਚ ਸਟਾਫ ਦੀ ਉਪਲਬਧਤਾ