- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਮੂਹਿਕ ਹਨੂੰਮਾਨ ਚਾਲਿਸਾ ਪਾਠਾਂ ਦੇ 51 ਮੰਗਲਵਾਰ ਸੰਪੂਰਨ ਹੋਣ ਤੇ ਸਤਿਸੰਗ ਆਯੋਜਿਤ

ਜਗਸੀਰ ਸਿੰਘ ਛੱਤਿਆਣਾ, ਪੰਜਾਬੀ ਜਾਗਰਣ
ਗਿੱਦੜਬਾਹਾ : ਸ਼੍ਰੀ ਸਨਾਤਨ ਧਰਮ ਦੇ ਪ੍ਰਚਾਰ ਅਤੇ ਪ੍ਰਸਾਰ ਦੇ ਉਦੇਸ਼ ਨਾਲ ਸ਼੍ਰੀ ਹਨੂੰਮਾਨ ਚਾਲੀਸਾ ਪਰਿਵਾਰ ਗਿੱਦੜਬਾਹਾ ਵੱਲੋਂ ਸ਼ੁਰੂ ਕੀਤੀ ਗਏ ਹਫਤਾਵਾਰੀ ਸਮੂਹਿਕ ਹਨੂੰਮਾਨ ਚਾਲੀਸਾ ਪਾਠਾਂ ਦੇ 51 ਮੰਗਲਵਾਰ ਸੰਪੂਰਨ ਹੋਣ ਦੀ ਖੁਸ਼ੀ ’ਚ ਬੀਤੀ ਰਾਤ ਪ੍ਰਾਚੀਨ ਸ਼੍ਰੀ ਦੁਰਗਾ ਮੰਦਰ ਗਿੱਦੜਬਾਹਾ ਵਿਖੇ ਸ਼੍ਰੀ ਹਨੂੰਮਾਨ ਜੀ ਦਾ ਸਤਿਸੰਗ ਕਰਵਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਦੀਪ ਗੋਇਲ ਨੇ ਦੱਸਿਆ ਕਿ ਸ਼੍ਰੀ ਹਨੂੰਮਾਨ ਚਾਲੀਸਾ ਪਰਿਵਾਰ, ਪ੍ਰਾਚੀਨ ਸ਼੍ਰੀ ਦੁਰਗਾ ਮੰਦਰ ਕਮੇਟੀ ਅਤੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਮੰਦਰ ਵਿਖੇ ਕਰਵਾਏ ਸਤਿਸੰਗ ਦੌਰਾਨ ਸ਼੍ਰੀ ਸ਼ਿਆਮ ਸੇਵਾ ਮੰਡਲ ਗਿੱਦੜਬਾਹਾ ਦੇ ਭਜਨ ਗਾਇਕਾਂ ਵੱਲੋਂ ਸ਼੍ਰੀ ਬਾਲਾ ਜੀ ਮਹਾਰਾਜ ਅਤੇ ਸ਼ਿਆਮ ਪ੍ਰਭੂ ਖਾਟੂ ਵਾਲਿਆਂ ਦੇ ਸੁੰਦਰ ਭਜਨਾ ਦੀ ਬੰਦਗੀ ਕੀਤੀ ਗਈ। ਸਤਿਸੰਗ ਦੀ ਸ਼ੁਰੂਆਤ ਮੰਦਰ ਦੇ ਮੁੱਖ ਪੁਜਾਰੀ ਮੁਕੇਸ਼ ਸ਼ਾਸ਼ਤਰੀ ਵੱਲੋਂ ਪੂਜਨ ਨਾਲ ਕੀਤਾ ਗਿਆ। ਉਪਰੰਤ ਨੀਰਜ ਸ਼ਰਮਾਂ ਅਤੇ ਮੌਜੂਦ ਸ਼ਰਧਾਲੂਆਂ ਵੱਲੋਂ ਹਨੂੰਮਾਨ ਚਾਲੀਸਾ ਦੇ ਸਮੂਹਿਕ ਪਾਠ ਕੀਤੇ ਗਏ। ਸਤਿਸੰਗ ਤੋਂ ਬਾਅਦ ਆਰਤੀ ਦੀ ਰਸਮ ਅਦਾ ਕੀਤੀ ਗਈ ਅਤੇ ਬਾਲਾ ਜੀ ਮਹਾਰਾਜ ਨੂੰ 51 ਕਿੱਲੋਂ ਲੱਡੂਆਂ, ਕੇਲਿਆਂ, ਕੜੀ ਚਾਵਲ ਦਾ ਭੋਗ ਲਗਾਉਣ ਤੋਂ ਬਾਅਦ 11 ਕਿਲੋ ਵਜਨੀ ਇਕ ਲੱਡੂ ਦਾ ਭੋਗ ਲਗਾਇਆ ਗਿਆ ਅਤੇ ਉਪਰੰਤ ਪ੍ਰਸਾਦ ਹਾਜਰ ਸ਼ਰਧਾਲੂਆਂ ਵਿਚ ਵੰਡਿਆ ਗਿਆ। ਧਾਰਮਿਕ ਸਮਾਰੋਹ ਦੌਰਾਨ ਹਜਾਰਾਂ ਦੀ ਗਿਣਤੀ ’ਚ ਸ਼ਰਧਾਲੂਆਂ ਨੇ ਸ਼੍ਰੀ ਹਨੂੰਮਾਨ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਠੰਡੇ ਮਿੱਠੇ ਪਾਣੀ ਦੀ ਸੇਵਾ ਕਨਵ ਸਿੰਗਲਾ, ਜੈਵਿਸ਼, ਦੁਸ਼ਿਅੰਤ, ਅਭੈ, ਹਰਸ਼ਿਤ, ਕਾਰਤਿਕ, ਦੀਪਾਂਸ਼ੂ, ਫੈਰਿਸ਼, ਦਿਵਿਅਮ ਅਤੇ ਵੈਅਭ ਆਦਿ ਛੋਟੇ ਬੱਚਿਆਂ ਵੱਲੋਂ ਨਿਭਾਈ ਗਈ। ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਐਡਵੋਕੇਟ ਗੌਰਵ ਜੈਨ ਚੀਨੂੰ, ਪ੍ਰਦੀਪ ਗੋਇਲ, ਲੋਕੇਸ਼ ਬਾਂਸਲ, ਪ੍ਰਦੀਪ ਬਾਂਸਲ, ਵਨੀਤ ਬਾਂਸਲ, ਪਵਨ ਗੋਇਲ, ਦੇਵਾਸ਼ੀਸ਼ ਗੋਇਲ, ਸ਼ੰਟੀ ਧੀਰ, ਸਮਰ ਧੀਰ, ਮੋਨੂੰ ਗੋਇਲ, ਵਨੀਤ ਜਿੰਦਲ ਮੋਂਟੀ, ਮੁਕੇਸ਼ ਕੁਮਾਰ ਪਿੰਟੂ ਭੱਠੇ ਵਾਲਾ, ਸੰਦੀਪ ਤਾਇਲ, ਸੋਨੀ ਰੋਇਲ, ਅਨੇਕ ਸਿੰਘ ਬਰਾੜ, ਸ਼ਿਵ ਗਰਗ, ਡਾ. ਅਨਿਲ ਗਰਗ, ਮਹੇਸ਼ ਬਾਂਸਲ, ਮੁਕੇਸ਼ ਗੋਇਲ, ਕਨਵ ਸਿੰਗਲਾ, ਵਿਜੇ ਬਾਂਸਲ, ਤਰਸੇਮ ਲੋਹਾਕਾਰ, ਅਨੁਜ ਨਾਰੰਗ, ਕਿ੍ਰਸ਼ਨ ਖੁਰਾਣਾ, ਰਮਨ ਖੱਤਰੀ, ਮਨੀਸ਼ ਜੈਨ, ਟੋਨੀ ਗਰਗ, ਰਮੇਸ਼ ਮੋਂਗਾ, ਘਨਸ਼ਾਮ ਦਾਸ ਗੁਪਤਾ, ਹਰੀਸ਼ ਬਾਂਸਲ, ਬਲਵਿੰਦਰ ਗਰਗ, ਰਾਕੇਸ਼ ਕਾਲਾ, ਹਰੀਸ਼ ਸਿੰਗਲਾ, ਮਹਿੰਦਰ ਸਿੰਗਲਾ, ਪਵਨ ਗੁਪਤਾ ਅਤੇ ਪ੍ਰਦੀਪ ਸਾਂਵਰੀਆ ਆਦਿ ਵੀ ਮੌਜੂਦ ਸਨ।