ਮਾੜੇ ਸੀਵਰੇਜ ਸਿਸਟਮ ਤੇ ਬਿਜਲੀ ਦੇ ਲੰਬੇ ਕੱਟਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਮਾੜੇ ਸੀਵਰੇਜ ਸਿਸਟਮ ਤੇ ਬਿਜਲੀ ਦੇ ਲੰਬੇ ਕੱਟਾਂ ਨੂੰ ਲੈ ਕੇ ਗੋਰਾ ਪਠੇਲਾ ਦੀ ਅਗਵਾਈ ’ਚ ਲੋਕਾਂ ਵੱਲੋਂ ਰੋਸ ਪ੍ਰਦਰਸ਼ਨ
Publish Date: Fri, 03 Jul 2026 04:30 PM (IST)
Updated Date: Fri, 03 Jul 2026 04:32 PM (IST)
ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਸ਼ਹਿਰ ਦੇ ਕੋਟਲੀ ਰੋਡ, ਬਾਗ ਵਾਲੀ ਗਲੀ, ਵੋਹਰਾ ਕਲੋਨੀ ਸਮੇਤ ਹੋਰ ਨੇੜਲੇ ਇਲਾਕਿਆਂ ਵਿੱਚ ਲੰਬੇ ਸਮੇਂ ਤੋਂ ਚਲੀ ਆ ਰਹੀ ਸੀਵਰੇਜ ਸਿਸਟਮ ਦੀ ਸਮੱਸਿਆ ਅਤੇ ਲੱਗ ਰਹੇ ਲੰਬੇ ਲੰਬੇ ਬਿਜਲੀ ਕੱਟਾਂ ਨੂੰ ਲੈ ਕੇ ਭੜਕੇ ਲੋਕਾਂ ਨੇ ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਰਾਜੇਸ਼ ਗੋਰਾ ਪਠੇਲਾ ਦੀ ਅਗਵਾਈ ਹੇਠ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਜਿੱਥੇ ਭਾਜਪਾ ਆਗੂ ਪ੍ਰਦਰਸ਼ਨ ’ਚ ਸ਼ਾਮਿਲ ਹੋਏ ਉੱਥੇ ਮਹੱਲਾ ਵਾਸੀਆਂ ਨੇ ਆਪ ਸਰਕਾਰ ਦੇ ਖਿਲਾਫ ਨਾਅਰੇਬਾਜੀ ਕਰਦਿਆਂ ਪਿਛਲੇ ਲੰਮੇ ਸਮੇਂ ਤੋਂ ਇਸ ਖੇਤਰ ਦੇ ਜਾਮ ਸੀਵਰੇਜ ਸਿਸਟਮ ਨੂੰ ਲੈ ਕੇ ਆਪਣੀ ਭੜਾਸ ਕੱਢੀ। ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਹੋਇਆ ਗੋਰਾ ਪਠੇਲਾ ਨੇ ਕਿਹਾ ਕਿ ਇਸ ਇਲਾਕੇ ਦੇ ਲੋਕ ਲੰਬੇ ਸਮੇਂ ਤੋਂ ਨਰਕ ਭੋਗ ਰਹੇ ਹਨ। ਗਲੀ ਦਾ ਸੀਵਰੇਜ ਸਿਸਟਮ ਬਿਲਕੁਲ ਹੀ ਨਕਾਰਾ ਹੋ ਚੁੱਕਿਆ ਹੈ ਅਤੇ ਹਰ ਦੂਜੇ ਤੀਜੇ ਦਿਨ ਹੀ ਇੱਥੇ ਇਸ ਤਰ੍ਹਾਂ ਪਾਣੀ ਭਰਿਆ ਰਹਿੰਦਾ ਹੈ ਜਿਵੇਂ ਮੀਂਹ ਪਿਆ ਹੋਵੇ। ਸੀਵਰੇਜ ਦੇ ਗੰਦੇ ਪਾਣੀ ਕਰਕੇ ਜਿੱਥੇ ਬਿਮਾਰੀਆਂ ਦਾ ਖਦਸ਼ਾ ਬਣਿਆ ਹੋਇਆ ਹੈ ਉਥੇ ਹੀ ਦੁਕਾਨਦਾਰਾਂ ਦੁਕਾਨਾਂ ਅਤੇ ਘਰਾਂ ’ਚ ਬਹਿਣਾ ਹੀ ਔਖਾ ਹੋ ਗਿਆ। ਭਾਜਪਾ ਵੱਲੋਂ ਅਤੇ ਲੋਕਾਂ ਵੱਲੋਂ ਇਸ ਮੁੱਦੇ ’ਤੇ ਪਹਿਲਾਂ ਵੀ ਕਈ ਵਾਰ ਰੋਸ ਪ੍ਰਦਰਸ਼ਨ ਕੀਤੇ ਜਾ ਚੁੱਕੇ ਹਨ ਪਰ ਮੌਜੂਦਾ ਆਪ ਸਰਕਾਰ ਵੱਲੋਂ ਅੱਜ ਤੱਕ ਇਸ ਸਮੱਸਿਆ ਦਾ ਕੋਈ ਪੱਕਾ ਹੱਲ ਨਹੀਂ ਕੀਤਾ ਜਾ ਸਕਿਆ। ਗੋਰਾ ਪਠੇਲਾ ਨੇ ਕਿਹਾ ਕਿ ਜਿੱਥੇ ਇੱਕ ਪਾਸੇ ਲੋਕ ਸੀਵਰੇਜ ਸਿਸਟਮ ਤੋਂ ਦੁਖੀ ਨੇ, ਉਥੇ ਦੂਜੇ ਪਾਸੇ ਗਰਮੀ ਦੇ ਸੀਜਨ ਦੌਰਾਨ ਲੰਬੇ ਲੰਬੇ ਬਿਜਲੀ ਘੱਟ ਲੱਗ ਰਹੇ ਨੇ। ਜਿਸ ਕਰਕੇ ਲੋਕਾਂ ਦਾ ਜਿਊਣਾ ਮੁਹਾਲ ਹੋ ਗਿਆ ਹੈ। ਆਪ ਸਰਕਾਰ ਹਰ ਫਰੰਟ ਤੇ ਫੇਲ ਸਾਬਤ ਹੋਈ ਹੈ। ਇਸ ਮੌਕੇ ਨੀਟਾ ਤੰਵਰ, ਰਾਹੁਲ ਕਟਾਰੀਆ, ਰਾਹੁਲ ਬਜਾਜ, ਪੂਰਨ ਚੰਦ, ਦੀਪੂ ਭਾਟੀਆ, ਰਾਕੇਸ਼ ਕੁਮਾਰ ਵਾਟਸ, ਰਮਨ, ਕ੍ਰਿਸ਼ਨ ਕੁਮਾਰ, ਲਸ਼ਮਣ ਦਾਸ, ਸੁਰਿੰਦਰ ਕੁਮਾਰ, ਸੋਨੂੰ ਕੁਮਾਰ, ਮੁਰਲੀ ਸਮੇਤ ਵੱਡੀ ਗਿਣਤੀ ਵਿੱਚ ਮਹੱਲਾ ਵਾਸੀ ਵੀ ਮੌਜੂਦ ਸਨ। ਉਧਰ ਸ਼ਹਿਰ ਦੀ ਭੱਠੇ ਵਾਲੀ ਗਲੀ ਦਾ ਵੀ ਬੁਰਾ ਹਾਲ ਹੈ। ਇਸ ਗਲੀ ਦੇ ਲੋਕ ਵੀ ਲੰਬੇ ਸਮੇਂ ਤੋਂ ਨਰਕ ਭੋਗ ਰਹੇ ਨੇ ਅਤੇ ਅਕਸਰ ਹੀ ਸੀਵਰੇਜ ਦਾ ਗੰਦਾ ਪਾਣੀ ਇਥੇ ਖੜੇ ਰਹਿੰਦਾ ਹੈ। ਇਸ ਮਹੱਲੇ ਦੇ ਲੋਕਾਂ ਨੇ ਵੀ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਤੋਂ ਸੀਵਰੇਜ ਸਿਸਟਮ ਸਹੀ ਕਰਾਉਣ ਦੀ ਮੰਗ ਕੀਤੀ ਹੈ।