
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਹਿਰ ਦੇ ਬਾਜ਼ਾਰਾਂ ਵਿੱਚ ਇੱਕ ਵਾਰ ਸੁੰਨਸਾਨ ਦਾ ਮਾਹੌਲ ਬਣਿਆ ਹੋਇਆ ਹੈ। ਬੱਸ ਸਟੈਂਡ ਵੀ ਸਵਾਰੀਆਂ ਤੋਂ ਸਖਣਾ ਨਜ਼ਰ ਆਇਆ ਬੰਦ ਦੀ ਕਾਲ ਦੌਰਾਨ ਬੱਸ ਸਟੈਂਡ ਤੇ ਇੱਕਾ ਦੁੱਕਾ ਸਵਾਰੀਆਂ ਦੇਖਣ ਨੂੰ ਮਿਲੀਆਂ। ਸੜਕੀ ਆਵਾਜਾਈ ਬੰਦ ਦੌਰਾਨ ਰੇਲ ਆਵਾਜਾਈ ਚਲ ਰਹੀ ਹੈ।

ਭੰਵਰਾ/ ਗਿੱਲ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ: ਬੰਦੀ ਸਿੰਘਾਂ ਦੀ ਰਿਹਾਈ ਲਈ ਕੌਮੀ ਇਨਸਾਫ਼ ਮੋਰਚੇ ਨੇ 21 ਅਗਸਤ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਸੀ ਜਿਸ ਤਹਿਤ ਸ੍ਰੀ ਮੁਕਤਸਰ ਸਾਹਿਬ ਮੁਕੰਮਲ ਤੌਰ 'ਤੇ ਬੰਦ ਰਿਹਾ। ਜਦਕਿ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਸਮੇਤ ਮੈਡੀਕਲ ਖੁੱਲ੍ਹੇ ਹਨ। ਬੱਸ ਸਟੈਂਡ 'ਚੋ ਪ੍ਰਾਈਵੇਟ ਬੱਸਾਂ ਕਿਸੇ ਵੀ ਰੂਟ 'ਤੇ ਰਵਾਨਾ ਨਹੀਂ ਹੋਈਆਂ। ਇਸ ਦੌਰਾਨ ਸਕੂਲ, ਕਾਲਜ, ਬਾਜ਼ਾਰ, ਵਪਾਰਕ ਅਦਾਰੇ ਅਤੇ ਹਾਈਵੇਅ ‘ਤੇ ਆਵਾਜਾਈ ਬੰਦ ਰਹੀ ਜਦਕਿ ਐਂਬੂਲੈਂਸ, ਹਸਪਤਾਲ ਤੇ ਫਾਇਰ ਬ੍ਰਿਗੇਡ ਵਰਗੀਆਂ ਐਮਰਜੈਂਸੀ ਸੇਵਾਵਾਂ ਜਾਰੀ ਹਨ। ਸ਼ਹਿਰ ਦੇ ਬਾਜ਼ਾਰਾਂ ਵਿੱਚ ਇੱਕ ਵਾਰ ਸੁੰਨਸਾਨ ਦਾ ਮਾਹੌਲ ਬਣਿਆ ਹੋਇਆ ਹੈ। ਬੱਸ ਸਟੈਂਡ ਵੀ ਸਵਾਰੀਆਂ ਤੋਂ ਸਖਣਾ ਨਜ਼ਰ ਆਇਆ ਬੰਦ ਦੀ ਕਾਲ ਦੌਰਾਨ ਬੱਸ ਸਟੈਂਡ ਤੇ ਇੱਕਾ ਦੁੱਕਾ ਸਵਾਰੀਆਂ ਦੇਖਣ ਨੂੰ ਮਿਲੀਆਂ। ਸੜਕੀ ਆਵਾਜਾਈ ਬੰਦ ਦੌਰਾਨ ਰੇਲ ਆਵਾਜਾਈ ਚਲ ਰਹੀ ਹੈ। ਉਧਰ ਸ਼ਹਿਰ ਵਿਚ ਪੁਲਿਸ ਪ੍ਰਸ਼ਾਸ਼ਨ ਵੱਲੋਂ ਪੁਖਤਾ ਇੰਤਜ਼ਾਮ ਕੀਤਾ ਗਿਆ ਹੈ ਤਾਂ ਜੋ ਕਿਸੇ ਅਣਸੁਖਾਵੀਂ ਘਟਨਾ ਨੂੰ ਟਾਲਿਆ ਜਾ ਸਕੇ। ਕੌਮੀ ਇਨਸਾਫ ਮੋਰਚਾ ਜਗਤਾਰ ਸਿੰਘ ਹਵਾਰਾ ਨੂੰ ਪੈਰੋਲ ਦੇਣ ਸਮੇਤ ਲੰਬੇ ਸਮੇਂ ਤੋਂ ਜੇਲਾਂ ਵਿੱਚ ਬੰਦ ਸਿੰਘਾਂ ਦੀ ਰਿਹਾਈ ਦੀ ਮੰਗ ਕਰ ਰਿਹਾ ਹੈ ਇਸ ਲਈ ਕੌਮੀ ਇਨਸਾਫ ਮੋਰਚੇ ਵੱਲੋਂ 21 ਅਗਸਤ ਨੂੰ ਬੰਦ ਦੀ ਕਾਲ ਦਿੱਤੀ ਗਈ ਸੀ।