- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਸ਼ਿਕਾਇਤਕਰਤਾ ਸਿਕੰਦਰ ਸਿੰਘ ਵਾਸੀ ਪਿੰਡ ਗੂੜ੍ਹੀ ਸੰਘਰ ਨੇ ਪੁਲਿਸ ਨੂੰ ਦਿੱਤੇ ਬਿਆਨਾਂ 'ਚ ਦੱਸਿਆ ਕਿ 10 ਅਗਸਤ ਨੂੰ ਉਸਦੀ ਪਤਨੀ ਸੁਖਵਿੰਦਰ ਕੌਰ ਦੇ ਮੋਬਾਈਲ 'ਤੇ ਇੱਕ ਵਿਦੇਸ਼ੀ ਨੰਬਰ ( 447481604289) ਤੋਂ ਫੋਨ ਆਇਆ। ਫੋਨ ਕਰਨ ਵਾਲੇ ਨੇ ਖੁਦ ਨੂੰ ਸ਼ਿਕਾਇਤਕਰਤਾ ਦੇ ਸਾਲੇ ਦਾ ਪੁੱਤਰ ਗੁਰਪਿਆਰ ਸਿੰਘ ਪੁੱਤਰ ਹਰਵਿੰਦਰ ਸਿੰਘ ਦੱਸਿਆ।

ਭੰਵਰਾ\ਗਿੱਲ, ਪੰਜਾਬੀ ਜਾਗਰਣ ,ਸ੍ਰੀ ਮੁਕਤਸਰ ਸਾਹਿਬ: ਸਾਈਬਰ ਅਪਰਾਧਾਂ ਖਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਥਾਣਾ ਸਾਈਬਰ ਕ੍ਰਾਈਮ ਮੁਕਤਸਰ ਦੀ ਪੁਲਿਸ ਨੇ ਰਿਸ਼ਤੇਦਾਰ ਬਣ ਕੇ 18.20 ਲੱਖ ਰੁਪਏ ਦੀ ਧੋਖਾਧੜੀ ਕਰਨ ਵਾਲੇ ਅਣਪਛਾਤੇ ਸ਼ਾਤਰ ਠੱਗਾਂ ਖਿਲਾਫ਼ ਮਾਮਲਾ ਦਰਜ ਕੀਤਾ ਹੈ।
ਸ਼ਿਕਾਇਤਕਰਤਾ ਸਿਕੰਦਰ ਸਿੰਘ ਵਾਸੀ ਪਿੰਡ ਗੂੜ੍ਹੀ ਸੰਘਰ ਨੇ ਪੁਲਿਸ ਨੂੰ ਦਿੱਤੇ ਬਿਆਨਾਂ 'ਚ ਦੱਸਿਆ ਕਿ 10 ਅਗਸਤ ਨੂੰ ਉਸਦੀ ਪਤਨੀ ਸੁਖਵਿੰਦਰ ਕੌਰ ਦੇ ਮੋਬਾਈਲ 'ਤੇ ਇੱਕ ਵਿਦੇਸ਼ੀ ਨੰਬਰ ( 447481604289) ਤੋਂ ਫੋਨ ਆਇਆ। ਫੋਨ ਕਰਨ ਵਾਲੇ ਨੇ ਖੁਦ ਨੂੰ ਸ਼ਿਕਾਇਤਕਰਤਾ ਦੇ ਸਾਲੇ ਦਾ ਪੁੱਤਰ ਗੁਰਪਿਆਰ ਸਿੰਘ ਪੁੱਤਰ ਹਰਵਿੰਦਰ ਸਿੰਘ ਦੱਸਿਆ।
ਉਸਨੇ ਕਿਹਾ ਕਿ ਉਹ 17 ਅਗਸਤ ਨੂੰ ਪੰਜਾਬ ਆ ਰਹਾ ਹੈ ਅਤੇ ਉਨ੍ਹਾਂ ਦੇ ਖਾਤੇ 'ਚ 8 ਲੱਖ ਰੁਪਏ ਭੇਜ ਰਿਹਾ ਹੈ, ਪਰ ਇਸ ਗੱਲ ਦੀ ਜਾਣਕਾਰੀ ਉਸਦੇ ਪਿਤਾ ਨੂੰ ਨਾ ਦਿੱਤੀ ਜਾਵੇ। ਇਸਤੋਂ ਬਾਅਦ ਅਣਪਛਾਤੇ ਠੱਗ ਨੇ ਪੀੜਤ ਦੇ ਮੋਬਾਈਲ ’ਤੇ 8,45,180 ਰੁਪਏ ਦਾ ਇੱਕ ਫਰਜ਼ੀ ਮੈਸੇਜ ਭੇਜਿਆ।
ਅਗਲੇ ਦਿਨ 11 ਅਗਸਤ ਨੂੰ ਦੁਬਾਰਾ ਫੋਨ ਆਇਆ, ਜਿਸ 'ਚ ਕਿਸੇ ਹੋਰ ਵਿਅਕਤੀ ਨੇ ਗੱਲ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਭਤੀਜੇ ਗੁਰਪਿਆਰ ਸਿੰਘ ਨੂੰ ਪੁਲਿਸ ਨੇ ਕੇਸ 'ਚ ਗ੍ਰਿਫਤਾਰ ਕਰ ਲਿਆ ਹੈ। ਉਸਨੂੰ ਛਡਾਉਣ ਅਤੇ ਕਾਨੂੰਨੀ ਕਾਰਵਾਈ ਦੇ ਨਾਂ 'ਤੇ ਪੈਸਿਆਂ ਦੀ ਮੰਗ ਕੀਤੀ ਗਈ।
ਠੱਗਾਂ ਨੇ 11 ਤੋਂ 13 ਅਗਸਤ ਦੌਰਾਨ ਵੱਖ-ਵੱਖ ਖਾਤਿਆਂ 'ਚ ਪੈਸੇ ਟਰਾਂਸਫਰ ਕਰਵਾ ਕੇ ਕੁੱਲ 18 ਲੱਖ 20 ਹਜ਼ਾਰ ਰੁਪਏ ਦੀ ਠੱਗੀ ਮਾਰ ਲਈ। ਸ਼ਿਕਾਇਤ ਦੇ ਆਧਾਰ ’ਤੇ ਪੁਲਿਸ ਨੇ ਅਣਪਛਾਤੇ ਦੋਸ਼ੀਆਂ ਖਿਲਾਫ਼ ਮਾਮਲਾ ਦਰਜ ਕਰਕੇ ਅੱਗੇ ਦੀ ਜਾਚ ਸ਼ੁਰੂ ਕਰ ਦਿੱਤੀ ਹੈ।