- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਿਧਾਇਕ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਸੀਐਚਸੀ ਸੈਂਟਰ ਦੋਦਾ ਵਿਖੇ ਆਪਰੇਸ਼ਨ ਥੀਏਟਰ ਦੀ ਕੀਤੀ ਸ਼ੁਰੂਆਤ

- ਲੰਮੇ ਸਮੇਂ ਤੋਂ ਬੰਦ ਪਿਆ ਸੀ ਆਪ੍ਰੇਸ਼ਨ ਥੀਏਟਰ
- ਲੋਕਾਂ ਵੱਲੋਂ ਆਪ੍ਰੇਸ਼ਨ ਥੀਏਟਰ ਨੂੰ ਚਾਲੂ ਕਰਨ ਦੀ ਕੀਤੀ ਗਈ ਸੀ ਮੰਗ
ਦਵਿੰਦਰ ਬਾਘਲਾ/ਜਗਸੀਰ ਛੱਤਿਆਣਾ, ਪੰਜਾਬੀ ਜਾਗਰਣ
ਦੋਦਾ/ਗਿੱਦੜਬਾਹਾ : ਹਲਕਾ ਗਿੱਦੜਬਾਹਾ ਦੇ ਵਿਧਾਇਕ ਹਰਦੀਪ ਸਿੰਘ ਡਿੰਪੀ ਢਿੱਲੋਂ ਵੱਲੋਂ ਸੀਐੱਚਸੀ ਦੋਦਾ ਵਿਖੇ ਲੰਬੇ ਸਮੇਂ ਤੋਂ ਬੰਦ ਪਏ ਆਪ੍ਰੇਸ਼ਨ ਥੀਏਟਰ ਦੀ ਰਿਬਨ ਕੱਟ ਕੇ ਰਸਮੀ ਸ਼ੁਰੂਆਤ ਕੀਤੀ। ਇਸ ਮੌਕੇ ਉਨ੍ਹਾਂ ਨਾਲ ਸੰਤ ਸਿੰਘ ਬਰਾੜ, ਦੋਦਾ ਜੈਲ ਦੇ ਇੰਚਾਰਜ ਸੰਦੀਪ ਸਿੰਘ ਸਨੀ ਢਿੱਲੋ, ਡਾ. ਸੁਨੀਲ ਬਾਂਸਲ ਸਿਵਲ ਸਰਜਨ, ਡਾ. ਮਿਰਨਾਲ ਬਾਂਸਲ ਸੀਨੀਅਰ ਮੈਡੀਕਲ ਅਫ਼ਸਰ, ਡਾ. ਸਿਮਰਨਪ੍ਰੀਤ ਸਿੰਘ ਸਰਜਨ, ਡਾ.ਪੰਕਜ਼ ਕੁਮਾਰ, ਡਾ. ਹਰਪ੍ਰੀਤ ਸਿੰਘ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸ਼ਮਿੰਦਰ ਸਿੰਘ ਕੋਟਲੀ, ਬਲਾਕ ਸੰਮਤੀ ਦੇ ਚੇਅਰਮੈਨ ਅਮਰੀਕ ਸਿੰਘ, ਸਵਰਨ ਕੌਰ ਸਰਪੰਚ ਦੋਦਾ, ਚਰਨਜੀਤ ਸਿੰਘ ਲੁਹਾਰਾ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਇਸ ਮੌਕੇ ਵਿਧਾਇਕ ਡਿੰਪੀ ਢਿੱਲੋਂ ਨੇ ਦੱਸਿਆ ਕਿ ਸੀਐੱਚਸੀ ਸੈਂਟਰ ਦੋਦਾ ਵਿਖੇ ਲੋਕਾਂ ਦੀ ਸਹੂਲਤ ਨੂੰ ਮੁੱਖ ਰੱਖਦੇ ਹੋਏ ਅਤੇ ਲੋਕਾਂ ਦੀ ਮੰਗ ਨੂੰ ਪੂਰਾ ਕਰਦੇ ਹੋਏ ਲੰਮੇ ਸਮੇਂ ਤੋਂ ਬੰਦ ਪਏ ਆਪਰੇਸ਼ਨ ਥੀਏਟਰ ਦੀ ਦੁਬਾਰਾ ਸ਼ੁਰੂਆਤ ਕੀਤੀ ਹੈ ਕਿਉਂਕਿ ਏਮਜ ਤੋਂ ਆਏ ਆਪਰੇਸ਼ਨਾ ਦੇ ਮਾਹਿਰ ਡਾ. ਸਿਮਰਨਪ੍ਰੀਤ ਸਿੰਘ ਸਰਜਨ ਦੋਦਾ ਵਿਖੇ ਹੀ ਮਰੀਜ਼ਾਂ ਦੇ ਆਪਰੇਸ਼ਨ ਕਰਿਆ ਕਰਨਗੇ। ਉਨਾਂ ਕਿਹਾ ਕਿ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਪਣੇ ਸਾਰੇ ਵਾਅਦੇ ਪੂਰੇ ਕੀਤੇ ਹਨ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਿਹਤ ਸਹੂਲਤਾਂ ਤੇ ਐਜੂਕੇਸ਼ਨ ਸਬੰਧੀ ਅਹਿਮ ਫੈਸਲੇ ਕੀਤੇ ਹਨ ਜਿਸ ਦੇ ਨਤੀਜੇ ਵਜੋਂ ਪੰਜਾਬ ਅੱਜ ਸਰਕਾਰੀ ਸਕੂਲਾਂ ਦੀ ਪੜ੍ਹਾਈ ਵਿੱਚ ਇੱਕ ਨੰਬਰ ਤੇ ਆਇਆ ਹੈ ਅਤੇ ਲੋਕਾਂ ਨੂੰ ਪਹਿਲ ਦੇ ਅਧਾਰ ਤੇ ਸਿਹਤ ਸਹੂਲਤਾਂ ਮਿਲ ਰਹੀਆਂ ਹਨ ਜਿਵੇਂ 10 ਲੱਖ ਵਾਲੇ ਕਾਰਡ ਨਾਲ, ਸਰਕਾਰੀ ਹਸਪਤਾਲਾਂ ਤੋਂ ਅਤੇ ਮਹੱਲਾ ਕਲੀਨਿਕਾਂ ਤੋਂ ਲੋਕ ਲਾਭ ਪ੍ਰਾਪਤ ਕਰ ਰਹੇ ਹਨ । ਉਹਨਾਂ ਕਿਹਾ ਕਿ ਵਿਰੋਧੀਆਂ ਕੋਲ ਸਿਰਫ ਮਾਨ ਸਰਕਾਰ ਨੂੰ ਭੰਡਣ ਤੋਂ ਇਲਾਵਾ ਹੋਰ ਕੋਈ ਮੁੱਦਾ ਨਹੀਂ ਹੈ। ਇਸ ਮੌਕੇ ਸਿਵਲ ਸਰਜਨ ਡਾਕਟਰ ਸੁਨੀਲ ਬਾਂਸਲ ਨੇ ਦੱਸਿਆ ਕਿ ਸੀਐਚ ਸੀ ਦੋਦਾ ਪਹਿਲਾਂ ਸੀ ਗ੍ਰੇਡ ਵਿੱਚ ਸੀ ਜੋ ਹੁਣ ਏ ਗ੍ਰੇਡ ਵਿੱਚ ਸ਼ਾਮਿਲ ਹੋ ਗਿਆ ਹੈ ਉਨਾਂ ਲੋਕਾਂ ਨੂੰ ਸਿਹਤ ਸਹੂਲਤਾਂ ਲਈ ਆਉਣ ਵਾਲੀਆਂ ਮੁਸ਼ਕਿਲਾਂ ਤੋਂ ਵੀ ਐਮਐਲਏ ਡਿੰਪੀ ਢਿੱਲੋਂ ਨੂੰ ਜਾਣੂ ਕਰਵਾਇਆ ਅਤੇ ਉਹਨਾਂ ਭਰੋਸਾ ਦਿੱਤਾ ਕਿ ਲੋਕਾਂ ਨੂੰ ਸਿਹਤ ਸੇਵਾਵਾਂ ਦੇਣ ਲਈ ਜੋ ਵੀ ਕਮੀਆਂ ਹਨ ਉਹਨਾਂ ਨੂੰ ਜਲਦੀ ਦੂਰ ਕੀਤਾ ਜਾਵੇਗਾ । ਇਸ ਮੌਕੇ ਡਾ. ਮਿਰਨਾਲ ਬਾਂਸਲ ਐਸਐਮਓ ਦੋਦਾ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸੁਖਵਿੰਦਰ ਸਿੰਘ ਦੋਦਾ ਮਲਟੀਪਰਪਜ ਹੈਲਥ ਸੁਪਰਵਾਈਜ਼ਰ, ਕੁਲਵਿੰਦਰ ਸਿੰਘ ਸੀਨੀਅਰ ਸਹਾਇਕ, ਗਗਨਦੀਪ ਸਿੰਘ, ਜਗਮੀਤ ਸਿੰਘ ,ਕਿਰਨ ਬਾਲਾ ਨਰਸ, ਪ੍ਰਧਾਨ ਗੁਰਪ੍ਰੀਤ ਸਿੰਘ,ਜਗਮੀਤ,ਟਫੀ ਬਰਾੜ ,ਬਲਵਿੰਦਰ ਸਿੰਘ ਸਚਦੇਵਾ, ਗੁਰਮੇਲ ਸਿੰਘ ਸਰਪੰਚ ਸੂਰੇਵਾਲਾ, ਮਨਸਿੰਦਰ ਸਿੰਘ ਗੁਰਤੇਜ ਸਿੰਘ ਭਿੰਦਰ ਸਿੰਘ, ਸਰਦੂਲ ਸਿੰਘ ਮੈਂਬਰ, ਰੇਸ਼ਮ ਸਿੰਘ ਮੈਂਬਰ, ਸੁਖਦੇਵ ਸਿੰਘ ਮੈਂਬਰ,ਕਾਕਾ ਬਰਾੜ, ਹਰਜਿੰਦਰ ਸਿੰਘ, ਗੋਰਵ ਕੁਮਾਰ ਮਨੀਲਾ, ਦੀਪਕ ਕੁਮਾਰ ਵੱਡੀ ਗਿਣਤੀ ਵਿੱਚ ਆਪ ਆਗੂ ਵਰਕਰ ਅਤੇ ਸਿਹਤ ਵਿਭਾਗ ਦੇ ਸਟਾਫ ਮੈਂਬਰ ਹਾਜ਼ਰ ਸਨ।