- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਉਨ੍ਹਾਂ ਦੇ ਰਿਕਾਰਡ ’ਚ ਔਰਤ ਦੀ ਕੋਈ ਐਂਟਰੀ ਨਹੀਂ ਸੀ ਅਤੇ ਨਾ ਹੀ ਉਨ੍ਹਾਂ ਨੂੰ ਪਤਾ ਸੀ ਕਿ ਉਹ ਕਦੋਂ ਅੰਦਰ ਗਏ। ਮੁਲਾਜ਼ਮਾਂ ਵੱਲੋਂ ਦੇਖਣ ਦਾ ਦਾਅਵਾ ਕੀਤਾ ਜਾ ਰਿਹਾ ਹੈ, ਪਰ ਇਹ ਸਪੱਸ਼ਟ ਤੌਰ ’ਤੇ ਗਲਤੀ ਹੈ ਕਿ ਬਜ਼ੁਰਗ ਔਰਤ ਅੰਦਰ ਹੀ ਰਹਿ ਗਏ।

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਲੋਟ : ਆਮ ਆਦਮੀ ਕਲੀਨਿਕ ਅਰਬਨ ਮਲੋਟ ’ਚ ਸਟਾਫ਼ ਦੀ ਵੱਡੀ ਲਾਪਰਵਾਹੀ ਕਰਕੇ ਇੱਕ 60 ਸਾਲਾ ਬਜ਼ੁਰਗ ਔਰਤ ਪੂਰੀ ਰਾਤ ਬਾਥਰੂਮ ਦੇ ਵਿੱਚ ਹੀ ਬੰਦ ਰਹੀ। ਦੁਪਹਿਰ 2 ਵਜੇ ਕਲੀਨਿਕ ਬੰਦ ਹੋਣ ਤੋਂ ਬਾਅਦ ਅਗਲੇ ਦਿਨ ਸਵੇਰੇ ਜਦੋਂ ਸਟਾਫ਼ ਆਇਆ, ਉਦੋਂ ਇਸ ਘਟਨਾ ਦਾ ਪਤਾ ਲੱਗਿਆ। ਇਸ ਪੂਰੇ ਮਾਮਲੇ ’ਤੇ ਸਿਵਲ ਸਰਜਨ ਨੇ ਗੰਭੀਰ ਨੋਟਿਸ ਲਿਆ ਹੈ। ਸਿਵਲ ਸਰਜਨ ਨੇ ਕਿਹਾ ਕਿ ਮੈਨੂੰ ਸਵੇਰੇ ਇਸ ਘਟਨਾ ਬਾਰੇ ਜਾਣਕਾਰੀ ਮਿਲੀ ਸੀ ਕਿ ਇੱਕ ਬਜ਼ੁਰਗ ਔਰਤ, ਜਿਨ੍ਹਾਂ ਦਾ ਨਾਂ ਕ੍ਰਿਸ਼ਨਾ ਉਮਰ ਲਗਭਗ 60 ਸਾਲ ਹੈ, ਉਹ ਅਰਬਨ ਆਮ ਆਦਮੀ ਕਲੀਨਿਕ ਦੇ ਬਾਥਰੂਮ ’ਚ ਬੰਦ ਰਹਿ ਗਏ ਸਨ। ਮੈਂ ਤੁਰੰਤ ਡਾਕਟਰ ਨਾਲ ਗੱਲ ਕੀਤੀ।
ਉਨ੍ਹਾਂ ਦੇ ਰਿਕਾਰਡ ’ਚ ਔਰਤ ਦੀ ਕੋਈ ਐਂਟਰੀ ਨਹੀਂ ਸੀ ਅਤੇ ਨਾ ਹੀ ਉਨ੍ਹਾਂ ਨੂੰ ਪਤਾ ਸੀ ਕਿ ਉਹ ਕਦੋਂ ਅੰਦਰ ਗਏ। ਮੁਲਾਜ਼ਮਾਂ ਵੱਲੋਂ ਦੇਖਣ ਦਾ ਦਾਅਵਾ ਕੀਤਾ ਜਾ ਰਿਹਾ ਹੈ, ਪਰ ਇਹ ਸਪੱਸ਼ਟ ਤੌਰ ’ਤੇ ਗਲਤੀ ਹੈ ਕਿ ਬਜ਼ੁਰਗ ਔਰਤ ਅੰਦਰ ਹੀ ਰਹਿ ਗਏ।
ਹਦਾਇਤਾਂ ਦਿੱਤੀਆਂ ਕਿ ਮਰੀਜ਼ ਦੀ ਸਿਹਤ ਨੂੰ ਪਹਿਲ ਦਿੱਤੀ ਜਾਵੇ। ਉਨ੍ਹਾਂ ਨੂੰ ਤੁਰੰਤ ਇੱਥੇ ਹਸਪਤਾਲ ਲਿਆ ਕੇ ਐਮਡੀ ਮੈਡੀਸਨ ਦੀ ਦੇਖ-ਰੇਖ ਹੇਠ ਐਮਰਜੈਂਸੀ ’ਚ ਭਰਤੀ ਕਰਵਾਇਆ ਗਿਆ। ਬੀਪੀ, ਸ਼ੂਗਰ ਅਤੇ ਬਲੱਡ ਟੈਸਟ ਕਰਵਾਏ ਗਏ ਹਨ, ਡ੍ਰਿਪ ਲਗਾਈ ਗਈ ਹੈ। ਫਿਲਹਾਲ ਮਰੀਜ਼ ਪੂਰੀ ਤਰ੍ਹਾਂ ਹੋਸ਼ ’ਚ ਹੈ ਅਤੇ ਉਨ੍ਹਾਂ ਦੀ ਹਾਲਤ ਸਥਿਰ ਹੈ। ਇਸ ਮਾਮਲੇ ’ਚ ਡਾਕਟਰ ਇੰਚਾਰਜ ਨੂੰ ਸਖ਼ਤ ਚਿੱਠੀ ਜਾਰੀ ਕੀਤੀ ਗਈ ਹੈ। ਓਪੀਡੀ ਤੋਂ ਬਾਅਦ ਸਾਰੇ ਸਟਾਫ਼ ਨੂੰ ਬੁਲਾ ਕੇ ਸਪੱਸ਼ਟੀਕਰਨ ਮੰਗਿਆ ਗਿਆ ਹੈ।
ਜੋ ਵੀ ਦੋਸ਼ੀ ਪਾਇਆ ਗਿਆ, ਉਸ ਵਿਰੁੱਧ ਬਣਦੀ ਸਖ਼ਤ ਕਾਰਵਾਈ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਕਲੀਨਿਕ ਦੀ ਓਪੀਡੀ ਦਾ ਸਮਾਂ ਸਵੇਰੇ 8 ਵਜੇ ਤੋਂ ਦੁਪਹਿਰ 2 ਵਜੇ ਤੱਕ ਹੁੰਦਾ ਹੈ। ਦੁਪਹਿਰ 2 ਵਜੇ ਤੋਂ ਬਾਅਦ ਅਗਲੇ ਦਿਨ ਸਵੇਰੇ ਤੱਕ ਬਜ਼ੁਰਗ ਔਰਤ ਅੰਦਰ ਹੀ ਫਸੀ ਰਹੀ। ਫਿਲਹਾਲ ਮਰੀਜ਼ ਦਾ ਇਲਾਜ ਚੱਲ ਰਿਹਾ ਹੈ ਅਤੇ ਸਿਹਤ ਵਿਭਾਗ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।