ਕਣਕ ਨੂੰ ਲੱਗੀ ਅੱਗ ਦਾ ਜਾਇਜ਼ਾ ਲੈਣ ਪੁੱਜੇ ਫਤਿਹ ਸਿੰਘ ਬਾਦਲ
ਮਲੋਟ ਨੇੜਲੇ ਪਿੰਡਾਂ ’ਚ ਕਣਕ ਨੂੰ ਲੱਗੀ ਅੱਗ ਦਾ ਜਾਇਜਾ ਲੈਣ ਲਈ ਫਤਿਹ ਸਿੰਘ ਬਾਦਲ ਪਿੰਡਾਂ ’ਚ ਪਹੁੰਚੇ
Publish Date: Sat, 18 Apr 2026 05:40 PM (IST)
Updated Date: Sat, 18 Apr 2026 05:42 PM (IST)

ਬਲਕਰਨ ਜਟਾਣਾ, ਪੰਜਾਬੀ ਜਾਗਰਣ ਮਲੋਟ : ਮਲੋਟ ਤਹਿਸੀਲ ਦੇ ਨਾਲ ਲੱਗਦੇ ਲੰਬੀ ਹਲਕੇ ਦੇ ਪਿੰਡ ਕਬਰਵਾਲਾ, ਗੁਰੂਸਰ ਯੋਧਾ, ਪੱਕੀ ਟਿੱਬੀ ’ਚ ਕਣਕ ਨੂੰ ਲੱਗੀ ਅੱਗ ਦਾ ਜਾਇਜ਼ਾ ਲੈਣ ਲਈ ਫਤਿਹ ਸਿੰਘ ਬਾਦਲ ਕਾਂਗਰਸੀ ਆਗੂ ਪਹੁੰਚੇ। ਉਨਾਂ ਨੇ ਪੀੜ੍ਹਤ ਕਿਸਾਨਾਂ ਨਾਲ ਗੱਲਬਾਤ ਕੀਤੀ ਅਤੇ ਲੱਗੀ ਅੱਗ ਦਾ ਮੁਲਾਂਕਣ ਕੀਤਾ। ਦੱਸ ਦਈਏ ਕਿ ਕਬਰਵਾਲਾ ਪਿੰਡ ’ਚ 11 ਹਜ਼ਾਰ ਵੋਲਟ ਵਾਲੀ ਲਾਈਨ ਲੰਘ ਰਹੀ ਸੀ ਅਤੇ ਤਾਰਾਂ ਦਰੱਖਤਾਂ ਨਾਲ ਟਕਰਾ ਰਹੀਆਂ ਸਨ। ਜਿਸ ਕਰਕੇ ਸ਼ਾਟ ਸਰਕਟ ਹੋਣ ਕਾਰਨ ਕਣਕ ਨੂੰ ਅੱਗ ਲੱਗ ਗਈ। ਸ. ਬਾਦਲ ਨੇ ਐਕਸੀਐਨ ਮਲੋਟ ਨੂੰ ਫੋਨ ਲਾ ਕੇ ਪੁੱਛਿਆ ਤਾਂ ਐਕਸੀਅਨ ਸਾਹਿਬ ਨੇ ਦੱਸਿਆ ਕਿ 11 ਵਜੇ ਤੱਕ ਲਾਈਟ ਚਾਲੂ ਸੀ ਅਤੇ 11 ਵਜੇ ਪਾਵਰ ਕੱਟ ਲਗਾਇਆ ਗਿਆ ਪਰ ਲੋਕਾਂ ਦਾ ਮੰਨਣਾ ਹੈ ਕਿ ਪੌਣੇ 11 ਵਜੇ ਕਣਕ ਨੂੰ ਅੱਗ ਲੱਗ ਗਈ। ਸਰਦਾਰ ਬਾਦਲ ਨੇ ਮਾਲ ਮਹਿਕਮੇ ਨੂੰ ਵੀ ਜਲਦੀ ਗਿਰਦਾਵਰੀ ਕਰਨ ਦੀ ਬੇਨਤੀ ਕੀਤੀ ਤਾਂ ਪਿੰਡਾਂ ਦੇ ਪਟਵਾਰੀ ਜੋ ਮੌਕੇ ਤੇ ਮੌਜੂਦ ਸਨ, ਉਨ੍ਹਾਂ ਨੇ ਦੱਸਿਆ ਕਿ ਅਸੀਂ ਗਿਰਦਾਵਰੀ ਕਰ ਰਹੇ ਹਾਂ। ਇਸ ਮੌਕੇ ਸਰਦਾਰ ਫਤਿਹ ਸਿੰਘ ਬਾਦਲ ਦੇ ਨਾਲ ਅਮਿਤਾਜ ਸਿੰਘ ਜਟਾਣਾ ਯੂਥ ਕਾਂਗਰਸ ਆਗੂ, ਜੁਗਰਾਜ ਸਿੰਘ ਰੰਧਾਵਾ ਕਿਸਾਨ ਯੂਨੀਅਨ ਆਗੂ, ਬਲਜਿੰਦਰ ਸਿੰਘ ਕੱਟਿਆਂ ਵਾਲੀ, ਬਲਰਾਜ ਸਿੰਘ ਕਬਰ ਵਾਲਾ, ਉਹਦੇ ਪਾਲ ਸਿੰਘ ਕਬਰ ਵਾਲਾ, ਜਰਨੈਲ ਸਿੰਘ ਕਬਰਵਾਲਾ, ਪਲਵਿੰਦਰ ਸਿੰਘ ਪੱਕੀ ਟਿੱਬੀ, ਬਗੀਚਾ ਸਿੰਘ ਪੱਕੀ ਟਿੱਬੀ, ਬਲਜੀਤ ਸਿੰਘ ਕਬਰਵਾਲਾ, ਦਵਿੰਦਰ ਸਿੰਘ ਪੱਕੀ ਟਿੱਬੀ, ਸੁਖਚੈਨ ਸਿੰਘ ਪੱਕੀ ਟਿੱਬੀ ਅਤੇ ਹੋਰ ਕਿਸਾਨ ਹਾਜ਼ਰ ਸਨ।