- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ੍ਰੀ ਮੁਕਤਸਰ ਸਾਹਿਬ ਵਿਖੇ ਦਿਵਿਆ ਜਯੋਤੀ ਜਾਗ੍ਰਿਤੀ ਸੰਸਥਾਨ ਵੱਲੋਂ ਦੂਸਰੀ ‘ਸੰਧਿਆ ਫੇਰੀ’ ਕੱਢੀ

ਪੰਜਾਬੀ ਜਾਗਰਣ ਰਿਪੋਰਟਰ, ਸ੍ਰੀ ਮੁਕਤਸਰ ਸਾਹਿਬ : ਦਿਵਿਆ ਜਯੋਤੀ ਜਾਗ੍ਰਿਤੀ ਸੰਸਥਾਨ ਵੱਲੋਂ ਕਰਵਾਈ ਜਾ ਰਹੀ ‘ਸ੍ਰੀ ਕ੍ਰਿਸ਼ਨ ਕਥਾ’ ਦੇ ਪ੍ਰਚਾਰ ਅਤੇ ਪਾਸਾਰ ਦੇ ਸਿਲਸਿਲੇ ’ਚ ਸ਼ਹਿਰ ਅੰਦਰ ਦੂਸਰੀ ‘ਸੰਧਿਆ ਫੇਰੀ’ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਕੱਢੀ ਗਈ। ਇਸ ਸੰਧਿਆ ਫੇਰੀ ਦੀ ਸ਼ੁਰੂਆਤ ਸਥਾਨਕ ਭਗਵਾਨ ਸ਼ਿਵ ਮੰਦਿਰ ਤੋਂ ਹੋਈ, ਜਿੱਥੇ ਮੰਦਿਰ ਦੇ ਮੁਖੀ ਵੱਲੋਂ ਭਗਵਾਨ ਦੀ ਵਿਸ਼ੇਸ਼ ਪੂਜਾ-ਅਰਚਨਾ ਕਰਨ ਅਤੇ ਨਾਰੀਅਲ ਤੋੜਨ ਦੀ ਰਸਮ ਨਿਭਾ ਕੇ ਫੇਰੀ ਨੂੰ ਰਵਾਨਾ ਕੀਤਾ ਗਿਆ। ਇਸ ਸ਼ੁਭ ਮੌਕੇ ਵੱਡੀ ਗਿਣਤੀ ’ਚ ਹਾਜ਼ਰ ਸ਼ਰਧਾਲੂਆਂ ਨੇ ਪ੍ਰਭੂ ਦੀ ਮਹਿਮਾ ਦਾ ਗਾਇਨ ਕੀਤਾ। ਇਸ ਮੌਕੇ ਸੰਸਥਾਨ ਦੀ ਸੇਵਿਕਾ ਸਾਧਵੀ ਸੁਨੀਤਾ ਭਾਰਤੀ ਨੇ ਦੱਸਿਆ ਕਿ ਸੰਧਿਆ ਫੇਰੀਆਂ ’ਚ ਸ਼ਹਿਰ ਦੀਆਂ ਵੱਖ-ਵੱਖ ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਨੇ ਵਧ-ਚੜ੍ਹ ਕੇ ਹਿੱਸਾ ਲਿਆ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਸਮਾਜ ਨੂੰ ਅਜਿਹੇ ਪ੍ਰੋਗਰਾਮਾਂ ਦੀ ਸਖ਼ਤ ਜ਼ਰੂਰਤ ਹੈ ਤਾਂ ਜੋ ਮਨੁੱਖ ਨੂੰ ਸਹੀ ਮਾਰਗ ਮਿਲ ਸਕੇ। ਸਾਧਵੀ ਨੇ ਅਫ਼ਸੋਸ ਪ੍ਰਗਟ ਕਰਦਿਆਂ ਕਿਹਾ ਕਿ ਅੱਜ-ਕੱਲ੍ਹ ਭਗਵਾਨ ਦੀਆਂ ਲੀਲਾਵਾਂ ਦੇ ਮੰਚਨ ਨੂੰ ਸਿਰਫ਼ ਮਨੋਰੰਜਨ ਦਾ ਸਾਧਨ ਬਣਾ ਦਿੱਤਾ ਗਿਆ ਹੈ, ਜਦਕਿ ਭਗਵਾਨ ਨੇ ਜਦੋਂ ਵੀ ਇਸ ਧਰਤੀ ’ਤੇ ਅਵਤਾਰ ਲਿਆ, ਆਪਣੀਆਂ ਲੀਲਾਵਾਂ ਰਾਹੀਂ ਮਾਨਵਤਾ ਨੂੰ ਗੂੜ੍ਹ ਅਧਿਆਤਮਿਕ ਸੰਦੇਸ਼ ਦਿੱਤੇ। ਉਨ੍ਹਾਂ ਅੱਗੇ ਕਿਹਾ ਕਿ ਭਗਵਾਨ ਸ੍ਰੀ ਕ੍ਰਿਸ਼ਨ ਨੂੰ ਧੇਨੂ ਚਰਈਆ, ਬੰਸੀ ਬਜਈਆ, ਨਟਵਰ ਨਾਗਰ, ਗਿਰਧਾਰੀ, ਮੱਖਣ ਚੋਰ, ਮਟਕੀ ਫੋੜ, ਨੰਦ ਨੰਦਨ ਅਤੇ ਕਾਨ੍ਹਾ ਵਰਗੇ ਅਨੇਕਾਂ ਨਾਮਾਂ ਨਾਲ ਜਾਣਿਆ ਜਾਂਦਾ ਹੈ ਅਤੇ ਉਨ੍ਹਾਂ ਦੇ ਹਰੇਕ ਨਾਮ ਅਤੇ ਲੀਲਾ ਪਿੱਛੇ ਡੂੰਘੇ ਅਧਿਆਤਮਿਕ ਭੇਦ ਛੁਪੇ ਹੋਏ ਹਨ। ਸਾਧਵੀ ਸੁਨੀਤਾ ਭਾਰਤੀ ਨੇ ਦੱਸਿਆ ਕਿ ਇਨ੍ਹਾਂ ਅਲੌਕਿਕ ਅਤੇ ਅਧਿਆਤਮਿਕ ਭੇਦਾਂ ਨੂੰ ਉਜਾਗਰ ਕਰਨ ਲਈ ਸੰਸਥਾਨ ਦੇ ਸੰਸਥਾਪਕ ਆਸ਼ੂਤੋਸ਼ ਮਹਾਰਾਜ ਦੀ ਸੇਵਿਕਾ ਅਤੇ ਕਥਾ ਵਿਆਸ ਸਾਧਵੀ ਸੋਮਿਆ ਭਾਰਤੀ ਜੀ ਆਪਣੀ ਪੂਰੀ ਟੀਮ ਸਮੇਤ ਆਗਾਮੀ 30 ਅਗਸਤ ਤੋਂ 3 ਸਤੰਬਰ ਤੱਕ ਸ੍ਰੀ ਮੁਕਤਸਰ ਸਾਹਿਬ ਵਿਖੇ