ਆਦਰਸ਼ ਸਕੂਲ ਦੇ ਮੈਗਜ਼ੀਨ ‘ਆਦਰਸ਼ ਜੋਤ’ ਦਾ 6ਵਾਂ ਐਡੀਸ਼ਨ ਰਿਲੀਜ਼
ਆਦਰਸ਼ ਸਕੂਲ ਕੋਟਭਾਈ ਦੀ ਸਕੂਲ ਮੈਗਜ਼ੀਨ “ਆਦਰਸ਼ ਜੋਤ”ਦਾ 6ਵਾਂ ਐਡੀਸ਼ਨ ਜਾਰੀ
Publish Date: Sat, 18 Apr 2026 05:38 PM (IST)
Updated Date: Sat, 18 Apr 2026 05:42 PM (IST)

ਜਗਸੀਰ ਸਿੰਘ ਛੱਤਿਆਣਾ, ਪੰਜਾਬੀ ਜਾਗਰਣ ਗਿੱਦੜਬਾਹਾ : ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਕੋਟਭਾਈ ਦਾ ਮੈਗਜ਼ੀਨ ‘ਆਦਰਸ਼ ਜੋਤ’ ਦਾ 6ਵਾਂ ਐਡੀਸ਼ਨ ਰਿਲੀਜ਼ ਕੀਤਾ ਗਿਆ। ਸਕੂਲ ਪ੍ਰਿੰਸੀਪਲ ਡਾ. ਮਨੀਸ਼ਾ ਗੁਪਤਾ ਨੇ ਦੱਸਿਆ ਕਿ ਇਸ ਮੈਗਜ਼ੀਨ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਦੇ ਚੇਅਰਮੈਨ ਡਾ. ਅਮਰਪਾਲ ਸਿੰਘ ਵੱਲੋਂ ਰਿਲੀਜ਼ ਕੀਤਾ ਗਿਆ। ਡਾ. ਅਮਰਪਾਲ ਨੇ ਆਪਣੇ ਸੰਦੇਸ਼ ’ਚ ਕਿਹਾ ਕਿ ਸਕੂਲ ਮੈਗਜ਼ੀਨ ਵਿਦਿਆਰਥੀਆਂ ਦੀ ਲਿਖਣ ਸ਼ੈਲੀ, ਰਚਨਾਤਮਕ ਸੋਚ ਅਤੇ ਵਿਅਕਤਿਤਵ ਵਿਕਾਸ ਲਈ ਇੱਕ ਪ੍ਰਭਾਵਸ਼ਾਲੀ ਮੰਚ ਹੈ। ਮੈਗਜ਼ੀਨ ’ਚ ਵਿਦਿਆਰਥੀਆਂ ਦੀਆਂ ਕਵਿਤਾਵਾਂ, ਲੇਖ, ਕਹਾਣੀਆਂ, ਵਿਗਿਆਨਕ ਲੇਖਾਂ ਅਤੇ ਸਕੂਲ ਦੀਆਂ ਸਾਲ ਭਰ ਦੀਆਂ ਉਪਲਬਧੀਆਂ ਨੂੰ ਬਹੁਤ ਸੁੰਦਰ ਢੰਗ ਨਾਲ ਦਰਸਾਇਆ ਹੈ। ਇਸ ਮੈਗਜ਼ੀਨ ਨੂੰ ਤਿਆਰ ਕਰਨ ’ਚ ਸਕੂਲ ਦੀ ਪ੍ਰਿੰਸੀਪਲ ਡਾ ਮਨੀਸ਼ਾ ਗੁਪਤਾ ਦੇ ਦੂਰਦਰਸ਼ੀ ਨੇਤ੍ਰਿਤਵ, ਮਿਹਨਤ ਅਤੇ ਪ੍ਰੇਰਣਾਦਾਇਕ ਮਾਰਗਦਰਸ਼ਨ ਦਾ ਵਿਸ਼ੇਸ਼ ਯੋਗਦਾਨ ਰਿਹਾ। ਮੈਗਜ਼ੀਨ ਦੇ ਸੰਪਾਦਕੀ ਕਾਰਜ ਨੂੰ ਸਫਲ ਬਣਾਉਣ ਵਿੱਚ ਮਨਦੀਪ ਕੌਰ ਲੈਕਚਰਾਰ ਪੰਜਾਬੀ, ਕਮਲਪ੍ਰੀਤ ਲੈਕਚਰਾਰ ਫਿਜ਼ਿਕਸ, ਪੂਨਮ ਰਾਣੀ ਲੈਕਚਰਾਰ ਅੰਗਰੇਜ਼ੀ, ਸੋਨੀਆ ਰਾਣੀ ਲੈਕਚਰਾਰ ਕੈਮਿਸਟਰੀ ਅਤੇ ਸਵਾਤੀ ਬਵੇਜਾ ਲੈਕਚਰਾਰ ਕਾਮਰਸ ਨੇ ਸੰਪਾਦਕੀ ਭੂਮਿਕਾ ਨਿਭਾਈ ਅਤੇ ਹਰਪ੍ਰੀਤ ਕੌਰ ਬਰਾੜ ਲੈਕਚਰਾਰ ਗਣਿਤ, ਰਾਜਵੀਰ ਕੌਰ ਐਲ ਏ, ਅਤੇ ਸੁਖਦੀਪ ਕੌਰ ਦਾ ਵਿਸ਼ੇਸ਼ ਸਹਿਯੋਗ ਰਿਹਾ ਜਿਸ ਤੋਂ ਬਿਨਾਂ ਇਸ ਮੈਗਜ਼ੀਨ ਦਾ ਪ੍ਰਕਾਸ਼ਨ ਸੰਭਵ ਨਹੀਂ ਸੀ।