- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਓਧਰ ਹਲਕੇ ਦੀ ਵਿਧਾਇਕ ਤੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਇਸ ਸਬੰਧੀ ਕਿਹਾ ਕਿ ਉਹ ਇਸ ਸਬੰਧੀ ਸਕੂਲ ਦੇ ਅਧਿਆਪਕਾਂ ਨੂੰ ਮਿਲ ਕੇ ਵੀ ਆਏ ਹਨ। ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀਂ ਪੋਰਟਲ ’ਤੇ ਅਪਲਾਈ ਕਰਨ ਕਰ ਕੇ ਮੈਰਿਟ ਦੇ ਆਧਾਰ ਤੇ ਵੱਡੀ ਗਿਣਤੀ ’ਚ ਅਧਿਆਪਕਾਂ ਦੀਆਂ ਬਦਲੀਆਂ ਹੋਈਆਂ ਹਨ।

ਚੇਤਨ ਭੂਰਾ, ਪੰਜਾਬੀ ਜਾਗਰਣ , ਲੰਬੀ : ਬੇਸ਼ੱਕ ਪੰਜਾਬ ਸਰਕਾਰ ਨੇ ਪੰਜਾਬ ਵਿੱਚ ਸਿੱਖਿਆ ਨੀਤੀ ਨੂੰ ਹੋਰ ਮਜ਼ਬੂਤ ਕਰਨ ਦੇ ਦਾਅਵੇ ਕਰਦਿਆਂ ਇਸ ਪਾਸੇ ਵੱਲ ਚੰਗੇ ਕਦਮ ਵੀ ਪੁੱਟੇ ਹਨ ਪਰ ਹਾਲੇ ਵੀ ਸਕੂਲਾਂ ’ਚ ਅਧਿਆਪਕਾਂ ਦੀ ਵੱਡੀ ਘਾਟ ਕਰ ਕੇ ਜਿੱਥੇ ਖੁਦ ਅਧਿਆਪਕ ਹੀ ਮੁਸ਼ਕਲ ਵਿੱਚ ਜਾਪਦੇ ਹਨ, ਉਥੇ ਵਿਦਿਆਰਥੀਆਂ ਦਾ ਸੁਨਹਿਰੀ ਭਵਿੱਖ ਨਹੀਂ ਕਿਹਾ ਜਾ ਸਕਦਾ। ਇਸੇ ਤਰ੍ਹਾਂ ਅਧਿਆਪਕਾਂ ਦੀ ਘਾਟ ਝੱਲ ਰਹੇ ਸਕੂਲ ਆਫ ਐਮੀਨੈਂਸ ਫਾਰ ਗਰਲਜ਼ ਅਬੂਲ ਖੁਰਾਣਾ ਦੇ ਪੰਜਾਬੀ ਲੈਕਚਰਾਰ ਖੁਸ਼ਵਿੰਦਰ ਸਿੰਘ ਨੇ ਦੱਸਿਆ ਕਿ ਉੱਥੇ 19 ਅਧਿਆਪਕ ਹੋਰ ਚਾਹੀਦੇ ਹਨ। ਉਨ੍ਹਾਂ ਦੱਸਿਆ ਕਿ ਸਕੂਲ ਆਫ ਐਮੀਨੈਂਸ ਫਾਰ ਗਰਲਜ਼ ਅਬੂਲਖੁਰਾਣਾ ਇਲਾਕੇ ਦਾ ਨਾਮਵਰ ਸਕੂਲ ਹੈ ਤੇ ਇੱਥੇ 30,35 ਪਿੰਡਾਂ ਦੀਆਂ ਲੜਕੀਆਂ ਛੇਵੀਂ ਤੋਂ ਲੈ ਕੇ ਬਾਰ੍ਹਵੀਂ ਜਮਾਤ ਤੱਕ ਵਿੱਦਿਆ ਪ੍ਰਾਪਤ ਕਰਦੀਆਂ ਹਨ। ਸਕੂਲ ਦਾ ਇਲਾਕੇ ਵਿੱਚ ਵੱਡਾ ਨਾਂ ਹੈ ਪਰ ਹੁਣ ਇਨ੍ਹੀਂ ਦਿਨੀ ਅਧਿਆਪਕਾਂ ਦੀ ਵੱਡੀ ਘਾਟ ਕਾਰਨ ਸਕੂਲ ਦੇ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ 800 ਤੋਂ ਵੱਧ ਵਿਦਿਆਰਥਣਾਂ ਸਕੂਲ ’ਚ ਵਿੱਦਿਆ ਪ੍ਰਾਪਤ ਕਰ ਰਹੀਆਂ ਹਨ ਅਤੇ ਮੁੱਖ ਸਟਰੀਮ ਮੈਡੀਕਲ, ਨਾਨਜ-ਮੈਡੀਕਲ, ਕਾਮਰਸ ਤੋਂ ਇਲਾਵਾ ਹੋਰ ਵੀ ਲਗਪਗ ਸਾਰੇ ਹੀ ਸਟਰੀਮਾਂ ’ਚ ਪੜ੍ਹਾਈ ਕਰਵਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸਕੂਲ ’ਚ ਪ੍ਰਿੰਸੀਪਲ ਹੀ ਨਹੀਂ ਹੈ। ਅਜਿਹੇ ਵੱਡੇ ਸਕੂਲ ’ਚ ਪ੍ਰਿੰਸੀਪਲ ਦਾ ਨਾ ਹੋਣਾ ਚੰਗੀ ਵਿੱਦਿਆ ਲਈ ਸ਼ੁੱਭ ਸੰਕੇਤ ਨਹੀਂ ਹੈ, 19 ਪੋਸਟਾਂ ’ਚ ਲੈਕਚਰਾਰ ਪੰਜਾਬੀ ਇੰਗਲਿਸ਼ ਦੇ ਦੋ ਲੈਕਚਰਾਰ, ਕੈਮਿਸਟਰੀ ਦੇ ਦੋ ਲੈਕਚਰਾਰ, ਮਾਸਟਰ ਕਾਡਰ ਵਿੱਚ ਦੋ ਸਾਇੰਸ, ਦੋ ਮੈਥ, ਐੱਸਐੱਸਟੀ, ਡੀਪੀਈ, ਪੀਟੀਏ, ਆਰਟ ਕਰਾਫਟ ਟੀਚਰਾਂ ਤੋਂ ਇਲਾਵਾ ਨਾਨ ਟੀਚਰ ਸਟਾਫ ਦੀਆਂ ਪੋਸਟਾਂ ਵੀ ਖਾਲੀ ਹਨ। ਇਸ ਕਰਕੇ ਪੜ੍ਹਾਈ ’ਤੇ ਬੁਰਾ ਅਸਰ ਪੈਣਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਆਨਲਾਈਨ ਟੀਚਰਾਂ ਦੀ ਬਦਲੀ ਹੋਣ ਕਰ ਕੇ ਇਕਦਮ ਵੱਡੀ ਗਿਣਤੀ ’ਚ ਅਧਿਆਪਕਾਂ ਦੀ ਬਦਲੀ ਹੋ ਗਈ ਪਰ ਓਧਰ ਇਮਤਿਹਾਨ ਸਿਰ ’ਤੇ ਹੋਣ ਕਰ ਕੇ ਅਧਿਆਪਕਾਂ ਦੀ ਘਾਟ ਵੱਡੀ ਸਮੱਸਿਆ ਬਣੀ ਹੋਈ ਹੈ ਪਰ ਫਿਰ ਵੀ ਜਿੰਨੇ ਕੁ ਅਧਿਆਪਕ ਹਨ, ਉਹ ਖੁਦ ਸਮੇਂ ਦੀ ਵੰਡ ਕਰ ਕੇ ਬੱਚਿਆਂ ਨੂੰ ਪੜ੍ਹਾਉਣ ਦੇ ਯਤਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ 90 ਫੀਸਦੀ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੀਆਂ ਵਿਦਿਆਰਥਣਾਂ ਦੀ ਗਿਣਤੀ ਕਾਫੀ ਹੈ।
ਓਧਰ ਹਲਕੇ ਦੀ ਵਿਧਾਇਕ ਤੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਇਸ ਸਬੰਧੀ ਕਿਹਾ ਕਿ ਉਹ ਇਸ ਸਬੰਧੀ ਸਕੂਲ ਦੇ ਅਧਿਆਪਕਾਂ ਨੂੰ ਮਿਲ ਕੇ ਵੀ ਆਏ ਹਨ। ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀਂ ਪੋਰਟਲ ’ਤੇ ਅਪਲਾਈ ਕਰਨ ਕਰ ਕੇ ਮੈਰਿਟ ਦੇ ਆਧਾਰ ਤੇ ਵੱਡੀ ਗਿਣਤੀ ’ਚ ਅਧਿਆਪਕਾਂ ਦੀਆਂ ਬਦਲੀਆਂ ਹੋਈਆਂ ਹਨ। ਇਸ ਕਰ ਕੇ ਇਸ ਸਕੂਲ ਵਿੱਚੋਂ ਇਕਦਮ ਅਧਿਆਪਕ ਬਦਲੀ ਕਰਵਾ ਗਏ ਪਰ ਫਿਰ ਵੀ ਇਸ ਸਕੂਲ ਵਿੱਚ ਅਧਿਆਪਕਾਂ ਦੀ ਗਿਣਤੀ ਨੂੰ ਪੂਰਾ ਕਰ ਕੇ ਵਿਦਿਆਰਥਣਾਂ ਦੀ ਪੜ੍ਹਾਈ ਦਾ ਪੂਰਾ ਖਿਆਲ ਰੱਖਿਆ ਜਾਵੇਗਾ ਤੇ ਜਲਦ ਹੀ ਅਧਿਆਪਕਾਂ ਦੀ ਗਿਣਤੀ ਪੂਰੀ ਹੋ ਜਾਵੇਗੀ।