ਪੀੜਤ ਕਿਸਾਨਾਂ ਨਾਲ ਅਬੁਲ ਖੁਰਾਣਾ ਨੇ ਪ੍ਰਗਟਾਈ ਹਮਦਰਦੀ
ਪੀੜ੍ਹਤ ਕਿਸਾਨਾਂ ਕੋਲ ਪਹੁੰਚ ਕੇ ਕਾਂਗਰਸੀ ਆਗੂ ਜਗਪਾਲ ਸਿੰਘ ਅਬੁਲ ਖੁਰਾਣਾ ਨੇ ਜਿਤਾਈ ਹਮਦਰਦੀ
Publish Date: Sat, 18 Apr 2026 06:01 PM (IST)
Updated Date: Sat, 18 Apr 2026 06:03 PM (IST)
ਚੇਤਨ ਭੂਰਾ, ਪੰਜਾਬੀ ਜਾਗਰਣ ਲੰਬੀ : ਬੀਤੇ ਦਿਨ ਹਲਕਾ ਲੰਬੀ ਦੇ ਪਿੰਡਾਂ ਕਬਰਵਾਲਾ, ਗੁਰੂਸਰ, ਪੱਕੀ ਟਿੱਬੀ ਦੇ ਰਕਬੇ ’ਚ ਸੈਂਕੜੇ ਏਕੜ ਕਣਕ ਇਕਦਮ ਲੱਗੀ ਅੱਗ ਕਰਕੇ ਸੜਕੇ ਸੁਆਹ ਹੋ ਗਈ ਜਿਸ ਉਪਰੰਤ ਕੱਲ ਤੋਂ ਹੀ ਵੱਖ ਵੱਖ ਪਾਰਟੀਆਂ ਦੇ ਲੀਡਰਾਂ ਨੂੰ ਭਾਜੜਾਂ ਪਈਆਂ ਹੋਈਆਂ ਹਨ ਤੇ ਕਿਸਾਨਾਂ ਦੀ ਹਮਦਰਦੀ ਲੈਣ ਲਈ ਇੱਕ ਦੂਜੇ ਤੋਂ ਅੱਗੇ ਹੋ ਹੋ ਕਿਸਾਨਾਂ ਦੇ ਮੋਢਿਆਂ ’ਤੇ ਹੱਥ ਰੱਖਦੇ ਹੋਏ ਲੰਬੇ ਲੰਬੇ ਭਾਸ਼ਣ ਦੇ ਰਹੇ ਹਨ। ਇਕ ਪਾਸੇ ਜਿਨਾਂ ਕਿਸਾਨਾਂ ਦਾ ਭਾਰੀ ਨੁਕਸਾਨ ਹੋਇਆ ਹੈ ਉਨ੍ਹਾਂ ਦੇ ਮੂੰਹ ਤੋਂ ਮੱਖੀ ਨਹੀਂ ਉੱਡ ਰਹੀ ਅਤੇ ਬੋਲਿਆ ਤੱਕ ਨਹੀਂ ਜਾ ਰਿਹਾ ਪਰ ਦੂਜੇ ਪਾਸੇ ਲੀਡਰ ਬੋਲਣ ਲੱਗਿਆ ਸਾਹ ਵੀ ਨਹੀਂ ਲੈ ਰਹੇ ਪਰ ਅੱਜ ਵਿਧਾਨ ਸਭਾ ਹਲਕਾ ਲੰਬੀ ਦੇ ਹਲਕਾ ਇੰਚਾਰਜ ਤੇ ਉੱਘੇ ਕਾਂਗਰਸੀ ਆਗੂ ਜਗਪਾਲ ਸਿੰਘ ਅਬੁਲ ਖੁਰਾਣਾ ਨੇ ਕਿਸਾਨਾਂ ਨਾਲ ਹਮਦਰਦੀ ਪ੍ਰਗਟ ਕਰਦਿਆਂ ਕਿਹਾ ਕਿ ਉਹ ਕਾਂਗਰਸ ਪਾਰਟੀ ਵੱਲੋਂ ਵੀ ਇਨ੍ਹਾਂ ਪੀੜਿਤ ਕਿਸਾਨਾਂ ਦੀ ਮਦਦ ਕਰਨਗੇ ਅਤੇ ਇਸਤੋਂ ਇਲਾਵਾ ਨਿੱਜੀ ਤੌਰ ’ਤੇ ਵੀ ਯਤਨ ਕਰਨਗੇ ਕਿ ਇਨ੍ਹਾਂ ਕਿਸਾਨਾਂ ਦੀ ਸਹਾਇਤਾ ਕੀਤੀ ਜਾਵੇ। ਉਨ੍ਹਾਂ ਆਪ ਸਰਕਾਰ ਦੀ ਕਾਰਗੁਜ਼ਾਰੀ ਨੂੰ ਫੇਲ ਦੱਸਿਆ ਅਤੇ ਕਿਹਾ ਕਿ ਸਰਕਾਰ ਦੀ ਨਲਾਇਕੀ ਕਰਕੇ ਸੈਂਕੜੇ ਏਕੜ ਕਣਕ ਦਾ ਨੁਕਸਾਨ ਹੋਇਆ ਹੈ।