- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦੋ ਸਾਲ ਪਹਿਲਾਂ ਪੱਤਰਕਾਰਾਂ ਵੱਲੋਂ ਸਮਾਜਿਕ ਸੁਰੱਖਿਆ ਮੰਤਰੀ ਡਾ. ਬਲਜੀਤ ਕੌਰ ਕੋਲ ਮਾਮਲਾ ਉਠਾਉਣ ’ਤੇ ਉਨ੍ਹਾਂ ਜਲਦ ਬਿਲਡਿੰਗਾਂ ਬਣਾਉਣ ਦਾ ਭਰੋਸਾ ਦਿੱਤਾ ਸੀ। 15 ਸਤੰਬਰ ਨੂੰ ਪਿੰਡ ਉੜਾਂਗ ਪਹੁੰਚੀ ਮੰਤਰੀ ਕੋਲ ਮੁੜ ਮੁੱਦਾ ਉਠਿਆ ਤਾਂ ਉਨ੍ਹਾਂ ਨੇ ਜਲਦ ਬਿਲਡਿੰਗ ਬਣਾਉਣ ਅਤੇ ਵਰਕਰਾਂ ਦੀਆਂ ਮੰਗਾਂ ਮੁੱਖ ਮੰਤਰੀ ਦੇ ਧਿਆਨ ਵਿੱਚ ਲਿਆ ਕੇ ਹੱਲ ਕਰਵਾਉਣ ਦਾ ਭਰੋਸਾ ਦਿੱਤਾ। ਉਧਰ, ਸਰਪੰਚ ਦਿਲਬਾਗ ਸਿੰਘ ਨੇ ਕਿਹਾ ਕਿ ਮਾਮਲਾ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਧਿਆਨ ਵਿੱਚ ਲਿਆ ਕੇ ਫੰਡ ਮਨਜ਼ੂਰ ਕਰਵਾ ਕੇ ਨਵੀਂ ਬਿਲਡਿੰਗ ਬਣਵਾਈ ਜਾਵੇਗੀ।

ਬਲਕਰਨ ਜਟਾਣਾ, ਪੰਜਾਬੀ ਜਾਗਰਣ, ਮਲੋਟ : ਕਹਿਰ ਦੀ ਗਰਮੀ ਹੋਵੇ ਜਾਂ ਹੱਡ ਚੀਰਵੀਂ ਠੰਢ, ਆਂਗਣਵਾੜੀ ਵਰਕਰਾਂ ਬਿਨਾਂ ਛੱਤ ਤੋਂ ਸੈਂਟਰ ਚਲਾਉਣ ਲਈ ਮਜਬੂਰ ਹਨ। ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਪੰਨੀਵਾਲਾ ਫੱਤਾ ਵਿੱਚ ਚਾਰ ਆਂਗਣਵਾੜੀ ਸੈਂਟਰ ਹਨ, ਪਰ ਇੱਕ ਕੋਲ ਵੀ ਆਪਣੀ ਬਿਲਡਿੰਗ ਨਹੀਂ ਹੈ।
15 ਸਾਲ ਪਹਿਲਾਂ ਬਣੀ ਇਮਾਰਤ ਢਹੀ
ਤਕਰੀਬਨ 15 ਸਾਲ ਪਹਿਲਾਂ ਬਣੀ ਇਮਾਰਤ ਨੀਵੀਂ ਹੋਣ ਕਾਰਨ ਛੱਪੜ ਦੇ ਓਵਰਫਲੋ ਪਾਣੀ ਦੀ ਲਪੇਟ ਵਿੱਚ ਆ ਕੇ ਢਹਿ ਗਈ ਸੀ। ਇਸ ਨਾਲ ਸੈਂਟਰ ਦਾ ਖਾਣ-ਪੀਣ ਦਾ ਸਮਾਨ ਅਤੇ ਰਾਸ਼ਨ ਵੀ ਖਰਾਬ ਹੋ ਗਿਆ। ਇਸ ਤੋਂ ਬਾਅਦ ਵਰਕਰਾਂ ਨੇ ਸਰਕਾਰੀ ਪ੍ਰਾਇਮਰੀ ਸਕੂਲ ਤੋਂ ਇੱਕ ਕਮਰਾ ਲੈ ਕੇ ਕੰਮ ਚਲਾਇਆ, ਪਰ ਸਿੱਖਿਆ ਵਿਭਾਗ ਨੇ ਉਸ ਅਸੁਰੱਖਿਅਤ ਕਮਰੇ ਨੂੰ ਵੀ ਢਾਹ ਦਿੱਤਾ। ਹੁਣ ਗਰਭਵਤੀ ਔਰਤਾਂ ਅਤੇ ਬੱਚਿਆਂ ਲਈ ਆਉਂਦਾ ਸਮਾਨ ਰੱਖਣ ਲਈ ਵੀ ਜਗ੍ਹਾ ਨਹੀਂ ਹੈ।
ਮੌਸਮ ਦੀ ਮਾਰ ਝੱਲ ਰਹੀਆਂ ਵਰਕਰਾਂ
ਵਰਕਰਾਂ ਹਰਦਵਿੰਦਰ ਕੌਰ, ਕਮਲਜੀਤ ਕੌਰ, ਮਲਕੀਤ ਕੌਰ ਅਤੇ ਰੁਪਿੰਦਰ ਕੌਰ ਨੇ ਦੱਸਿਆ ਕਿ ਉਹ ਕਰੀਬ 12 ਸਾਲਾਂ ਤੋਂ ਇਸ ਸਮੱਸਿਆ ਨਾਲ ਜੂਝ ਰਹੀਆਂ ਹਨ। ਗਰਮੀ, ਮੀਂਹ, ਹਨੇਰੀ ਅਤੇ ਧੁੰਦ ਵਿੱਚ ਛੋਟੇ ਬੂਟਿਆਂ ਹੇਠ ਕੁਰਸੀਆਂ ਡਾਹ ਕੇ ਬੱਚਿਆਂ ਨੂੰ ਸੰਭਾਲਣਾ ਪੈਂਦਾ ਹੈ। ਖਰਾਬ ਮੌਸਮ ਕਾਰਨ ਉਹ ਅਕਸਰ ਬਿਮਾਰ ਵੀ ਹੋ ਜਾਂਦੀਆਂ ਹਨ।
ਵਾਅਦਿਆਂ ਤੋਂ ਬਾਅਦ ਵੀ ਨਹੀਂ ਬਣੀ ਬਿਲਡਿੰਗ
ਵਰਕਰਾਂ ਨੇ ਕਿਹਾ ਕਿ ਸਰਕਾਰ ਬਣਨ ਤੋਂ ਪਹਿਲਾਂ ਤਨਖਾਹਾਂ ਦੁੱਗਣੀਆਂ ਕਰਨ, ਸਰਕਾਰੀ ਅਧਿਆਪਕ ਦਾ ਦਰਜਾ ਦੇਣ ਅਤੇ ਵਧੀਆ ਬਿਲਡਿੰਗਾਂ ਬਣਾਉਣ ਦੇ ਵਾਅਦੇ ਕੀਤੇ ਗਏ ਸਨ। ਧਰਨਿਆਂ ਅਤੇ ਮੰਗ ਪੱਤਰਾਂ ਦੇ ਬਾਵਜੂਦ ਸਮੱਸਿਆ ਦਾ ਹੱਲ ਨਹੀਂ ਹੋਇਆ।