ਕਰਨਾਟਕ 'ਚ ਖੜ੍ਹੇ ਟਰੱਕ ਨਾਲ ਕਾਰ ਟਕਰਾਈ, ਪੰਜਾਬ ਦੇ ਸਾਫਟਵੇਅਰ ਇੰਜੀਨੀਅਰ ਸਮੇਤ ਤਿੰਨ ਦੀ ਮੌਤ
ਸਵੇਰੇ ਕਰੀਬ ਛੇ ਵਜੇ ਉਨ੍ਹਾਂ ਦੀ ਕਾਰ ਨੈਸ਼ਨਲ ਹਾਈਵੇਅ (NH 48) 'ਤੇ ਖੜ੍ਹੇ ਇੱਕ ਟਰੱਕ ਨਾਲ ਟਕਰਾ ਗਈ, ਜਿਸ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ। ਅਭੀ ਨਰੂਲਾ ਦਾ ਅੰਤਿਮ ਸੰਸਕਾਰ ਬੁੱਧਵਾਰ ਸਵੇਰੇ 11 ਵਜੇ ਰਾਮ ਬਾਗ, ਪਟੇਲ ਨਗਰ, ਮਲੋਟ ਵਿਖੇ ਹੋਵੇਗਾ।
Publish Date: Tue, 27 Jan 2026 01:12 PM (IST)
Updated Date: Tue, 27 Jan 2026 01:16 PM (IST)
ਸੰਵਾਦ ਸੂਤਰ, ਜਾਗਰਣ ਮਲੋਟ (ਸ੍ਰੀ ਮੁਕਤਸਰ ਸਾਹਿਬ) : ਮਲੋਟ ਦੇ ਇਕ ਨੌਜਵਾਨ ਦੀ ਕਰਨਾਟਕ 'ਚ ਹੋਏ ਸੜਕ ਹਾਦਸੇ 'ਚ ਮੌਤ ਹੋ ਗਈ ਹੈ। ਇਸ ਹਾਦਸੇ 'ਚ ਉਸ ਦੇ ਦੋ ਹੋਰ ਸਾਥੀ ਵੀ ਮਾਰੇ ਗਏ ਹਨ। ਮ੍ਰਿਤਕ ਦੀ ਪਛਾਣ ਪ੍ਰੋ. ਰਾਜੇਸ਼ ਨਰੂਲਾ ਦੇ ਪੁੱਤਰ ਅਭੀ ਨਰੂਲਾ (25) ਵਾਸੀ ਮਲੋਟ ਵਜੋਂ ਹੋਈ ਹੈ। ਇਹ ਹਾਦਸਾ ਕਰਨਾਟਕ ਦੇ ਤੁਮਕੁਰ ਜ਼ਿਲ੍ਹੇ 'ਚ ਵਾਪਰਿਆ। ਮ੍ਰਿਤਕ ਅਭੀ ਪੇਸ਼ੇ ਤੋਂ ਸਾਫਟਵੇਅਰ ਇੰਜੀਨੀਅਰ ਸੀ ਅਤੇ ਉਹ ਆਪਣੇ ਕੁਝ ਸਾਥੀਆਂ ਨਾਲ ਬੈਂਗਲੁਰੂ ਜਾ ਰਿਹਾ ਸੀ।
ਸੋਮਵਾਰ ਸਵੇਰੇ ਕਰੀਬ ਛੇ ਵਜੇ ਉਨ੍ਹਾਂ ਦੀ ਕਾਰ ਨੈਸ਼ਨਲ ਹਾਈਵੇਅ (NH 48) 'ਤੇ ਖੜ੍ਹੇ ਇੱਕ ਟਰੱਕ ਨਾਲ ਟਕਰਾ ਗਈ, ਜਿਸ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ। ਅਭੀ ਨਰੂਲਾ ਦਾ ਅੰਤਿਮ ਸੰਸਕਾਰ ਬੁੱਧਵਾਰ ਸਵੇਰੇ 11 ਵਜੇ ਰਾਮ ਬਾਗ, ਪਟੇਲ ਨਗਰ, ਮਲੋਟ ਵਿਖੇ ਹੋਵੇਗਾ।