- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਸਪਾਲ ਕੌਰ ਨੇ ਦੱਸਿਆ ਕਿ 24 ਅਕਤੂਬਰ ਦੀ ਰਾਤ ਕਰੀਬ 7:20 ਵਜੇ ਉਹ ਆਪਣੇ ਪਤੀ ਬਖਸ਼ੀਸ਼ ਸਿੰਘ, ਪੁੱਤਰ ਗੁਰਚਰਨ ਸਿੰਘ ਅਤੇ ਪੋਤਰੀ ਮਨਜੋਤ ਕੌਰ ਨਾਲ ਘਰ ਵਿਚ ਮੌਜੂਦ ਸੀ। ਉਸ ਦੀ ਨੂੰਹ ਕੁਝ ਦਿਨ ਪਹਿਲਾਂ ਗੁਰਚਰਨ ਨਾਲ ਝਗੜੇ ਤੋਂ ਬਾਅਦ ਪੇਕੇ ਗਈ ਹੋਈ ਸੀ।

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਗਿੱਦੜਬਾਹਾ : ਵਾਰਡ ਨੰਬਰ 19 ਵਿਖੇ ਬੀਤੀ ਰਾਤ ਇਕ ਵਿਅਕਤੀ ਨੇ ਆਪਣੇ ਹੀ ਪਿਤਾ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ ਗਿਆ ਸੀ। ਮ੍ਰਿਤਕ ਦੀ ਪਛਾਣ ਬਖਸ਼ੀਸ਼ ਸਿੰਘ ਵਜੋਂ ਹੋਈ ਹੈ। ਪੁਲਿਸ ਨੇ ਮੁਲਜ਼ਮ ਖ਼ਿਲਾਫ ਕੇਸ ਦਰਜ ਕਰ ਲਿਆ ਗਿਆ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ’ਚ ਮ੍ਰਿਤਕ ਬਖਸ਼ੀਸ਼ ਸਿੰਘ ਦੀ ਪਤਨੀ ਜਸਪਾਲ ਕੌਰ ਨੇ ਦੱਸਿਆ ਕਿ ਪਿਓ-ਪੁੱਤ ਵਿਚਕਾਰ ਨੂੰਹ ਨੂੰ ਉਸ ਦੇ ਪੇਕੇ ਘਰੋਂ ਵਾਪਸ ਲਿਆਉਣ ਦੀ ਗੱਲ ਨੂੰ ਲੈ ਕੇ ਤਕਰਾਰ ਹੋਈ ਸੀ, ਜਿਸ ਤੋਂ ਬਾਅਦ ਪੁੱਤ ਨੇ ਪਿਤਾ ’ਤੇ ਹਮਲਾ ਕਰ ਕੇ ਕਤਲ ਕਰ ਦਿੱਤਾ।
ਜਸਪਾਲ ਕੌਰ ਨੇ ਦੱਸਿਆ ਕਿ 24 ਅਕਤੂਬਰ ਦੀ ਰਾਤ ਕਰੀਬ 7:20 ਵਜੇ ਉਹ ਆਪਣੇ ਪਤੀ ਬਖਸ਼ੀਸ਼ ਸਿੰਘ, ਪੁੱਤਰ ਗੁਰਚਰਨ ਸਿੰਘ ਅਤੇ ਪੋਤਰੀ ਮਨਜੋਤ ਕੌਰ ਨਾਲ ਘਰ ਵਿਚ ਮੌਜੂਦ ਸੀ। ਉਸ ਦੀ ਨੂੰਹ ਕੁਝ ਦਿਨ ਪਹਿਲਾਂ ਗੁਰਚਰਨ ਨਾਲ ਝਗੜੇ ਤੋਂ ਬਾਅਦ ਪੇਕੇ ਗਈ ਹੋਈ ਸੀ। ਬਖਸ਼ੀਸ਼ ਸਿੰਘ ਨੇ ਗੁਰਚਰਨ ਸਿੰਘ ਨੂੰ ਉਸ ਨੂੰ ਵਾਪਸ ਘਰ ਲਿਆਉਣ ਲਈ ਗੱਲਬਾਤ ਕਰਨ ਵਾਸਤੇ ਕਹਿ ਰਿਹਾ ਸੀ। ਇਸੇ ਗੱਲ ਨੂੰ ਲੈ ਕੇ ਦੋਵਾਂ ਵਿਚਕਾਰ ਬਹਿਸ ਹੋ ਗਈ ਤੇ ਗੁਰਚਰਨ ਨੇ ਤੇਜ਼ਧਾਰ ਹਥਿਆਰ ਨਾਲ ਉਸ ’ਤੇ ਹਮਲਾ ਕਰ ਦਿੱਤਾ। ਇਸੇ ਦੌਰਾਨ ਉਸ ਦਾ ਭਤੀਜਾ ਸੁਖਦੀਪ ਸਿੰਘ ਵੀ ਮੌਕੇ ’ਤੇ ਪਹੁੰਚ ਗਿਆ। ਰੌਲਾ ਪੈਣ ’ਤੇ ਗੁਰਚਰਨ ਮੌਕੇ ਤੋਂ ਫ਼ਰਾਰ ਹੋ ਗਿਆ। ਪੁਲਿਸ ਨੇ ਗੁਰਚਰਨ ਸਿੰਘ ਖਿਲਾਫ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।