- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਸ ਤੋਂ ਇਲਾਵਾ ਇਹ ਵੀ ਕਿਹਾ ਜਾ ਰਿਹਾ ਹੈ ਕਿ ਫਲੈਕਸ ਲਗਾ ਰਹੇ ਵਿਅਕਤੀਆਂ ਨਾਲ ਕੁੱਟਮਾਰ ਵੀ ਹੋਈ ਹੈ ਜੋ ਕਿ ਸਿਵਲ ਹਸਪਤਾਲ ਵਿਖੇ ਜੇਰੇ ਇਲਾਜ ਹਨ। ਦੱਸਣਾ ਬਣਦਾ ਹੈ ਕਿ ਸ੍ਰੀ ਮੁਕਤਸਰ ਸਾਹਿਬ ਵਿੱਚ ਬੀਤੇ ਦਿਨੀਂ ਕਾਂਗਰਸ ਦੇ ਟਕਸਾਲੀ ਵਰਕਰਾਂ ਵੱਲੋਂ ਅਤੇ ਸਾਬਕਾ ਵਿਧਾਇਕਾ ਵੀ ਕਰਨ ਕੌਰ ਬਰਾੜ ਵੱਲੋਂ ਰਾਜਾ ਵੜਿੰਗ ਦੀ ਪ੍ਰਧਾਨਗੀ ਨੂੰ ਨਾ-ਮਨਜ਼ੂਰ ਕੀਤਾ ਗਿਆ ਸੀ ।

ਭੰਵਰਾ, ਗਿੱਲ, ਸ੍ਰੀ ਮੁਕਤਸਰ ਸਾਹਿਬ: ਕਾਂਗਰਸ ਅੰਦਰ ਚੱਲ ਰਹੀ ਧੜੇਬੰਦੀ ਉਸ ਵੇਲੇ ਹੋਰ ਵੀ ਜੱਗ ਜ਼ਾਹਿਰ ਹੋਈ ਜਦ ਸ੍ਰੀ ਮੁਕਤਸਰ ਸਾਹਿਬ ਅੰਦਰ ਕਾਂਗਰਸ ਦੇ ਪੰਜਾਬ ਇੰਚਾਰਜ 'ਭੁਪੇਸ਼ ਬਘੇਲ ਗੋ ਬੈਕ' ਦੇ ਫਲੈਕਸ ਸ੍ਰੀ ਮੁਕਤਸਰ ਸਾਹਿਬ ਦੀਆਂ ਵੱਖ-ਵੱਖ ਸੜਕਾਂ ਅਤੇ ਬਾਜ਼ਾਰਾਂ ਅੰਦਰ ਲੱਗੇ ਦੇਖਣ ਨੂੰ ਮਿਲੇ। ਦੱਸਣਯੋਗ ਹੈ ਕਿ ਭੂਪੇਸ਼ ਬਗੇਲ ਨੇ ਅੱਜ ਕਾਂਗਰਸ ਆਗੂਆਂ ਅਤੇ ਵਰਕਰਾਂ ਨਾਲ ਬੈਠਕ ਕਰਨ ਲਈ ਸ੍ਰੀ ਮੁਕਤਸਰ ਸਾਹਿਬ ਪਹੁੰਚਣਾ ਸੀ। ਇਸ ਤੋਂ ਪਹਿਲਾਂ ਹੀ ਬੀਤੀ ਰਾਤ ਅਤੇ ਸਵੇਰ ਵੇਲੇ ਮੁਕਤਸਰ ਸਾਹਿਬ ਦੀਆਂ ਸੜਕਾਂ ਉੱਪਰ ਉਕਤ ਪੋਸਟਰ ਦੇਖਣ ਨੂੰ ਮਿਲੇ। ਸੂਤਰਾਂ ਅਨੁਸਾਰ ਪਤਾ ਲੱਗਣ ਤੋਂ ਬਾਅਦ ਇਹ ਫਲੈਕਸ ਉਤਾਰ ਦਿੱਤੇ ਗਏ ਜਦਕਿ ਇਕਾ-ਦੁਕਾ ਥਾਵਾਂ ਉੱਪਰ ਹਲੇ ਵੀ ਫਲੈਕਸ ਲੱਗੇ ਦੱਸੇ ਜਾ ਰਹੇ ਹਨ। ਉਧਰ ਦੱਸਿਆ ਜਾ ਰਿਹਾ ਹੈ ਕਿ ਉਕਤ ਫਲੈਕਸ ਲਗਾ ਰਿਹਾ ਇੱਕ ਛੋਟਾ ਹਾਥੀ ਕੁਝ ਆਗੂਆਂ ਵੱਲੋਂ ਫੜ ਕੇ ਥਾਣਾ ਸਦਰ ਨੂੰ ਸ਼ਿਕਾਇਤ ਦਿੱਤੀ ਗਈ ਹੈ ਅਤੇ ਇਹ ਛੋਟਾ ਹਾਥੀ ਥਾਣਾ ਸਦਰ ਵਿਖੇ ਖੜ੍ਹਾ ਹੈ। ਇਸ ਤੋਂ ਇਲਾਵਾ ਇਹ ਵੀ ਕਿਹਾ ਜਾ ਰਿਹਾ ਹੈ ਕਿ ਫਲੈਕਸ ਲਗਾ ਰਹੇ ਵਿਅਕਤੀਆਂ ਨਾਲ ਕੁੱਟਮਾਰ ਵੀ ਹੋਈ ਹੈ ਜੋ ਕਿ ਸਿਵਲ ਹਸਪਤਾਲ ਵਿਖੇ ਜੇਰੇ ਇਲਾਜ ਹਨ। ਦੱਸਣਾ ਬਣਦਾ ਹੈ ਕਿ ਸ੍ਰੀ ਮੁਕਤਸਰ ਸਾਹਿਬ ਵਿੱਚ ਬੀਤੇ ਦਿਨੀਂ ਕਾਂਗਰਸ ਦੇ ਟਕਸਾਲੀ ਵਰਕਰਾਂ ਵੱਲੋਂ ਅਤੇ ਸਾਬਕਾ ਵਿਧਾਇਕਾ ਵੀ ਕਰਨ ਕੌਰ ਬਰਾੜ ਵੱਲੋਂ ਰਾਜਾ ਵੜਿੰਗ ਦੀ ਪ੍ਰਧਾਨਗੀ ਨੂੰ ਨਾ-ਮਨਜ਼ੂਰ ਕੀਤਾ ਗਿਆ ਸੀ । ਉਧਰ ਫਿਲਹਾਲ ਅੱਜ ਭੁਪੇਸ਼ ਬਘੇਲ ਦੇ ਆਉਣ ਦਾ ਪ੍ਰੋਗਰਾਮ ਇੱਕ ਵਾਰ ਰੱਦ ਕਰ ਦਿੱਤਾ ਗਿਆ ਹੈ।