- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੂੰਮਕਲਾਂ ਬਲਾਕ ਅਧੀਨ ਪੈਂਦੇ ਪਿੰਡ ਫਤਿਹਗੜ ਗੁੱਜਰਾਂ ਦੇ ਵਸਨੀਕ ਇਸ ਯਾਤਰੀ ਦੇ ਲਾਪਤਾ ਹੋਣ ਦੀ ਜਾਣਕਾਰੀ ਦਿੰਦੇ ਹੋਏ ਪਰਿਵਾਰ ਦੇ ਨਜ਼ਦੀਕੀ ਬਲਾਕ ਸੰਮਤੀ ਮੈਂਬਰ ਬਿੰਦਰ ਫ਼ਤਹਿਗੜ੍ਹ ਨੇ ਦੱਸਿਆ ਕਿ ਪਿਛਲੇ ਦਿਨਾਂ ਤੋਂ ਬਜ਼ੁਰਗ ਦੀ ਭਾਲ ਕੀਤੀ ਜਾ ਰਹੀ ਹੈ ਪਰ ਅਜੇ ਤੱਕ ਉਸ ਦੀ ਕੋਈ ਜਾਣਕਾਰੀ ਨਹੀਂ ਮਿਲੀ ।

ਗੋਬਿੰਦ ਸ਼ਰਮਾ, ਪੰਜਾਬੀ ਜਾਗਰਣ, ਸ੍ਰੀ ਮਾਛੀਵਾੜਾ ਸਾਹਿਬ : ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਮੁੱਖ ਮੰਤਰੀ ਤੀਰਥ ਯਾਤਰਾ ਦੀ ਇਕ ਬੱਸ, ਜੋ ਕਿ 11 ਸਤੰਬਰ ਨੂੰ ਯਾਤਰੀ ਲੈ ਕੇ ਅੰਮ੍ਰਿਤਸਰ ਸ੍ਰੀ ਹਰਮੰਦਿਰ ਸਾਹਿਬ ਦੇ ਦਰਸ਼ਨਾਂ ਲਈ ਰਵਾਨਾ ਹੋਈ, ਜਿਸ ’ਚ ਨਜ਼ਦੀਕੀ ਪਿੰਡ ਫ਼ਤਹਿਗੜ੍ਹ ਗੁਜਰਾਂ ਤੋਂ ਵੀ ਯਾਤਰਾ ਲਈ ਸੰਗਤ ਬੱਸ ਰਾਹੀਂ ਦਰਸ਼ਨਾਂ ਲਈ ਗਈ ਪਰ ਹੈਰਾਨੀ ਉਦੋਂ ਹੋ ਗਈ ਜਦੋਂ ਇਸ ਬੱਸ ਰਾਹੀਂ ਯਾਤਰਾ ਲਈ ਗਿਆ ਫ਼ਤਹਿਗੜ੍ਹ ਵਾਸੀ ਬਜ਼ੁਰਗ ਯਾਤਰੀ ਚਮਨ ਲਾਲ (70) 11 ਸਤੰਬਰ ਨੂੰ ਸੰਗਤ ਨਾਲ ਸੀ ਜਦਕਿ 12 ਸਤੰਬਰ ਨੂੰ ਉਹ ਸੰਗਤ ਤੋਂ ਵੱਖ ਹੋ ਗਿਆ ਤੇ ਉਸ ਤੋਂ ਬਾਅਦ ਉਹ ਸੰਗਤ ਨੂੰ ਕਿਧਰੇ ਵੀ ਨਹੀਂ ਮਿਲਿਆ ਤੇ ਉੱਥੋਂ ਲਾਪਤਾ ਹੋ ਗਿਆ। ਕੂੰਮਕਲਾਂ ਬਲਾਕ ਅਧੀਨ ਪੈਂਦੇ ਪਿੰਡ ਫਤਿਹਗੜ ਗੁੱਜਰਾਂ ਦੇ ਵਸਨੀਕ ਇਸ ਯਾਤਰੀ ਦੇ ਲਾਪਤਾ ਹੋਣ ਦੀ ਜਾਣਕਾਰੀ ਦਿੰਦੇ ਹੋਏ ਪਰਿਵਾਰ ਦੇ ਨਜ਼ਦੀਕੀ ਬਲਾਕ ਸੰਮਤੀ ਮੈਂਬਰ ਬਿੰਦਰ ਫ਼ਤਹਿਗੜ੍ਹ ਨੇ ਦੱਸਿਆ ਕਿ ਪਿਛਲੇ ਦਿਨਾਂ ਤੋਂ ਬਜ਼ੁਰਗ ਦੀ ਭਾਲ ਕੀਤੀ ਜਾ ਰਹੀ ਹੈ ਪਰ ਅਜੇ ਤੱਕ ਉਸ ਦੀ ਕੋਈ ਜਾਣਕਾਰੀ ਨਹੀਂ ਮਿਲੀ । ਪਰਿਵਾਰਿਕ ਮੈਂਬਰਾਂ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਅਤੇ ਹੋਰ ਤੀਰਥ ਸਥਾਨਾਂ ਤੇ ਵੀ ਭਾਲ ਕੀਤੀ ਜਾ ਰਹੀ ਹੈ। ਪਰਿਵਾਰ ਵੱਲੋਂ ਤਾਂ ਕਰਕੇ ਸੰਗਤਾਂ ਨੂੰ ਅਪੀਲ ਵੀ ਕੀਤੀ ਗਈ ਹੈ ਕਿ ਜੇਕਰ ਚਮਨ ਲਾਲ ਵਾਸੀ ਫ਼ਤਹਿਗੜ੍ਹ ਗੁੱਜਰਾਂ ਦੀ ਕਿਸੇ ਨੂੰ ਕੋਈ ਸੂਹ ਮਿਲੇ ਤਾਂ ਉਹ ਪਰਿਵਾਰ ਨਾਲ ਰਾਬਤਾ ਕਰਕੇ ਦੱਸਣ ਦੀ ਕਿਰਪਾਲਤਾ ਜਰੂਰ ਕਰਨ।