ਜ਼ੀਰਕਪੁਰ : ਤੇਜ਼ ਰਫ਼ਤਾਰ ਵਾਹਨ ਦੀ ਫੇਟ ਨਾਲ ਕੁਰੂਕਸ਼ੇਤਰ ਦੇ ਨੌਜਵਾਨ ਦੀ ਮੌਤ, ਸਾਥੀ ਗੰਭੀਰ ਜ਼ਖ਼ਮੀ
ਹਰਿਆਣਾ ਤੋਂ ਰੋਜ਼ੀ-ਰੋਟੀ ਕਮਾਉਣ ਆਏ ਇਕ ਨੌਜਵਾਨ ਦੀ ਜ਼ੀਰਕਪੁਰ ਵਿਚ ਵਾਪਰੇ ਸੜਕ ਹਾਦਸੇ ਵਿਚ ਮੌਤ ਹੋ ਗਈ, ਜਦਕਿ ਉਸ ਦਾ ਸਾਥੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਉਸ ਦਾ ਚੰਡੀਗੜ੍ਹ ਦੇ ਸੈਕਟਰ-32 ਸਥਿਤ ਮੈਡੀਕਲ ਕਾਲਜ ਵਿਚ ਇਲਾਜ ਚੱਲ ਰਹਾ ਹੈ।
Publish Date: Tue, 28 Jul 2026 10:37 AM (IST)
Updated Date: Tue, 28 Jul 2026 10:38 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜ਼ੀਰਕਪੁਰ : ਹਰਿਆਣਾ ਤੋਂ ਰੋਜ਼ੀ-ਰੋਟੀ ਕਮਾਉਣ ਆਏ ਇਕ ਨੌਜਵਾਨ ਦੀ ਜ਼ੀਰਕਪੁਰ ਵਿਚ ਵਾਪਰੇ ਸੜਕ ਹਾਦਸੇ ਵਿਚ ਮੌਤ ਹੋ ਗਈ, ਜਦਕਿ ਉਸ ਦਾ ਸਾਥੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਉਸ ਦਾ ਚੰਡੀਗੜ੍ਹ ਦੇ ਸੈਕਟਰ-32 ਸਥਿਤ ਮੈਡੀਕਲ ਕਾਲਜ ਵਿਚ ਇਲਾਜ ਚੱਲ ਰਹਾ ਹੈ।
ਇਹ ਹਾਦਸਾ ਦੇਰ ਰਾਤ ਵੀਆਈਪੀ ਰੋਡ 'ਤੇ ਮੈਟਰੋ ਟਾਵਰ ਦੇ ਸਾਹਮਣੇ ਸਲਿੱਪ ਰੋਡ 'ਤੇ ਵਾਪਰਿਆ। ਹਾਦਸੇ ਵਿਚ ਜਾਨ ਗਵਾਉਣ ਵਾਲਾ ਕੁਰੂਕਸ਼ੇਤਰ ਦਾ ਨਿਵਾਸੀ 25 ਸਾਲਾ ਮਲਕੀਤ ਸਿੰਘ ਆਪਣੇ ਸਾਥੀ ਲਵਕੇਸ਼ ਨਾਲ ਬਾਈਕ 'ਤੇ ਜਾ ਰਿਹਾ ਸੀ। ਇਸ ਦੌਰਾਨ ਕਿਸੇ ਤੇਜ਼ ਰਫ਼ਤਾਰ ਅਣਪਛਾਤੇ ਵਾਹਨ ਨੇ ਬਾਈਕ ਨੂੰ ਟੱਕਰ ਮਾਰ ਦਿੱਤੀ।
ਟੱਕਰ ਤੋਂ ਬਾਅਦ ਮਲਕੀਤ ਅਤੇ ਲਵਕੇਸ਼ ਸੜਕ 'ਤੇ ਡਿੱਗ ਗਏ, ਜਦਕਿ ਵਾਹਨ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਲੋਕਾਂ ਨੇ ਦੋਵਾਂ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਮਲਕੀਤ ਨੂੰ ਮ੍ਰਿਤਕ ਐਲਾਨ ਦਿੱਤਾ। ਜ਼ੀਰਕਪੁਰ ਥਾਣਾ ਪੁਲਿਸ ਨੇ ਅਣਪਛਾਤੇ ਵਾਹਨ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।