'ਮੈਡ ਸੰਧੂ ਸਮੇਤ ਦੋ ਇੰਫਲੂਐਂਸਰਾਂ ਦਾ ਕਰਨਾ ਹੈ ਕਤਲ', 8 ਮਹੀਨੇ ਪਹਿਲਾਂ ਸ਼ੂਟਰਾਂ ਨੇ ਮੁਹਾਲੀ ਪੁਲਿਸ ਸਾਹਮਣੇ ਖੋਲ੍ਹਿਆ ਸੀ ਵੱਡਾ ਰਾਜ਼
ਪੰਜਾਬੀ ਇੰਫਲੂਐਂਸਰ ਮੈਡ ਸੰਧੂ ਦੇ ਕਤਲ ਮਾਮਲੇ 'ਚ ਵੱਡਾ ਖੁਲਾਸਾ ਹੋਇਆ ਹੈ। ਮੈਡ ਸੰਧੂ ਅਤੇ ਇੱਕ ਹੋਰ ਪੰਜਾਬੀ ਇੰਫਲੂਐਂਸਰ ਕਈ ਮਹੀਨਿਆਂ ਤੋਂ ਗੈਂਗਸਟਰ ਗੋਲਡੀ ਢਿੱਲੋਂ ਦੇ ਨਿਸ਼ਾਨੇ 'ਤੇ ਸਨ। ਇਸ ਦੀ ਜਾਣਕਾਰੀ ਕਰੀਬ 8 ਮਹੀਨੇ ਪਹਿਲਾਂ ਹੀ ਮੁਹਾਲੀ ਪੁਲਿਸ ਦੀ ਪੁੱਛਗਿੱਛ ਦੌਰਾਨ ਸਾਹਮਣੇ ਆ ਗਈ ਸੀ। ਉਸ ਸਮੇਂ ਮੁਹਾਲੀ ਪੁਲਿਸ ਨੇ ਗੋਲਡੀ ਢਿੱਲੋਂ ਨਾਲ ਜੁੜੇ ਦੋ ਸ਼ੂਟਰਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਪੁੱਛਗਿੱਛ ਦੌਰਾਨ ਸ਼ੂਟਰਾਂ ਨੇ ਦੱਸਿਆ ਸੀ ਕਿ ਪੰਜਾਬ 'ਚ ਦੋ ਇੰਫਲੂਐਂਸਰਾਂ ਦੇ ਕਤਲ ਦੀ ਸਾਜ਼ਿਸ਼ ਰਚੀ ਜਾ ਰਹੀ ਸੀ। ਸੂਤਰਾਂ ਮੁਤਾਬਕ, ਸ਼ੂਟਰਾਂ ਨੇ ਪੁਲਿਸ ਨੂੰ ਦੱਸਿਆ ਸੀ ਕਿ ਮੈਡ ਸੰਧੂ ਅਤੇ ਦੂਜੇ ਇੰਫਲੂਐਂਸਰ ਨੂੰ ਨਿਸ਼ਾ
Publish Date: Mon, 05 Oct 2026 12:58 PM (IST)
Updated Date: Mon, 05 Oct 2026 01:00 PM (IST)
ਸੰਦੀਪ ਖਤਰੀ, ਮੁਹਾਲੀ - ਪੰਜਾਬੀ ਇੰਫਲੂਐਂਸਰ ਮੈਡ ਸੰਧੂ ਦੇ ਕਤਲ ਮਾਮਲੇ 'ਚ ਵੱਡਾ ਖੁਲਾਸਾ ਹੋਇਆ ਹੈ। ਮੈਡ ਸੰਧੂ ਅਤੇ ਇੱਕ ਹੋਰ ਪੰਜਾਬੀ ਇੰਫਲੂਐਂਸਰ ਕਈ ਮਹੀਨਿਆਂ ਤੋਂ ਗੈਂਗਸਟਰ ਗੋਲਡੀ ਢਿੱਲੋਂ ਦੇ ਨਿਸ਼ਾਨੇ 'ਤੇ ਸਨ। ਇਸ ਦੀ ਜਾਣਕਾਰੀ ਕਰੀਬ 8 ਮਹੀਨੇ ਪਹਿਲਾਂ ਹੀ ਮੁਹਾਲੀ ਪੁਲਿਸ ਦੀ ਪੁੱਛਗਿੱਛ ਦੌਰਾਨ ਸਾਹਮਣੇ ਆ ਗਈ ਸੀ। ਉਸ ਸਮੇਂ ਮੁਹਾਲੀ ਪੁਲਿਸ ਨੇ ਗੋਲਡੀ ਢਿੱਲੋਂ ਨਾਲ ਜੁੜੇ ਦੋ ਸ਼ੂਟਰਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਪੁੱਛਗਿੱਛ ਦੌਰਾਨ ਸ਼ੂਟਰਾਂ ਨੇ ਦੱਸਿਆ ਸੀ ਕਿ ਪੰਜਾਬ 'ਚ ਦੋ ਇੰਫਲੂਐਂਸਰਾਂ ਦੇ ਕਤਲ ਦੀ ਸਾਜ਼ਿਸ਼ ਰਚੀ ਜਾ ਰਹੀ ਸੀ। ਸੂਤਰਾਂ ਮੁਤਾਬਕ, ਸ਼ੂਟਰਾਂ ਨੇ ਪੁਲਿਸ ਨੂੰ ਦੱਸਿਆ ਸੀ ਕਿ ਮੈਡ ਸੰਧੂ ਅਤੇ ਦੂਜੇ ਇੰਫਲੂਐਂਸਰ ਨੂੰ ਨਿਸ਼ਾਨਾ ਬਣਾਉਣ ਦੀ ਜ਼ਿੰਮੇਵਾਰੀ ਗੋਲਡੀ ਢਿੱਲੋਂ ਦੇ ਇਸ਼ਾਰੇ 'ਤੇ ਤੈਅ ਕੀਤੀ ਗਈ ਸੀ।
ਸ਼ਨੀਵਾਰ ਨੂੰ ਅੰਮ੍ਰਿਤਸਰ 'ਚ ਮੈਡ ਸੰਧੂ ਨੂੰ ਮਾਰੀਆਂ ਗੋਲੀਆਂ ਸ਼ਨੀਵਾਰ ਨੂੰ ਅੰਮ੍ਰਿਤਸਰ 'ਚ ਮੈਡ ਸੰਧੂ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਸ ਕਤਲ ਦੀ ਜ਼ਿੰਮੇਵਾਰੀ ਗੈਂਗਸਟਰ ਗੋਲਡੀ ਢਿੱਲੋਂ ਨੇ ਲਈ ਹੈ। ਉਸ ਦੀ ਇੱਕ ਰਿਕਾਰਡਿੰਗ ਵੀ ਸਾਹਮਣੇ ਆਈ ਹੈ, ਜਿਸ ਦੀ ਪੁਲਿਸ ਪੱਧਰ 'ਤੇ ਜਾਂਚ ਕੀਤੀ ਜਾ ਰਹੀ ਹੈ। ਅਜਿਹੇ 'ਚ ਕਰੀਬ 8 ਮਹੀਨੇ ਪਹਿਲਾਂ ਮੁਹਾਲੀ ਪੁਲਿਸ ਦੀ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਇਹ ਇਨਪੁਟ ਹੁਣ ਇਸ ਕਤਲ ਮਾਮਲੇ ਦੀ ਜਾਂਚ 'ਚ ਇੱਕ ਅਹਿਮ ਕੜੀ ਬਣ ਗਿਆ ਹੈ।
ਉੱਠਣ ਲੱਗੇ ਸਵਾਲ, ਪੁਲਿਸ ਜੋੜ ਰਹੀ ਕੜੀਆਂ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਜਦੋਂ ਕਰੀਬ ਅੱਠ ਮਹੀਨੇ ਪਹਿਲਾਂ ਹੀ ਦੋ ਇੰਫਲੂਐਂਸਰਾਂ ਨੂੰ ਨਿਸ਼ਾਨਾ ਬਣਾਏ ਜਾਣ ਦੀ ਜਾਣਕਾਰੀ ਪੁਲਿਸ ਦੇ ਸਾਹਮਣੇ ਆ ਗਈ ਸੀ ਤਾਂ ਕੀ ਇਸ ਬਾਰੇ ਮੈਡ ਸੰਧੂ ਅਤੇ ਦੂਜੇ ਇੰਫਲੂਐਂਸਰ ਨੂੰ ਜਾਣਕਾਰੀ ਦਿੱਤੀ ਗਈ ਸੀ ? ਉਨ੍ਹਾਂ ਦੀ ਸੁਰੱਖਿਆ ਨੂੰ ਲੈ ਕੇ ਕੀ ਕਦਮ ਚੁੱਕੇ ਗਏ ਸਨ ? ਕੀ ਪੁਲਿਸ ਕੋਲ ਦੋਵਾਂ ਨੂੰ ਖ਼ਤਰੇ ਨਾਲ ਸਬੰਧਤ ਕੋਈ ਇਨਪੁਟ ਸੀ ਅਤੇ ਜੇਕਰ ਸੀ ਤਾਂ ਉਸ 'ਤੇ ਕੀ ਕਾਰਵਾਈ ਕੀਤੀ ਗਈ ?
ਇਨ੍ਹਾਂ ਸਵਾਲਾਂ ਦੇ ਜਵਾਬ ਹੁਣ ਜਾਂਚ ਦੌਰਾਨ ਸਾਹਮਣੇ ਆਉਣੇ ਬਾਕੀ ਹਨ। ਮੈਡ ਸੰਧੂ ਦੇ ਕਤਲ ਤੋਂ ਬਾਅਦ ਪੁਲਿਸ ਪੁਰਾਣੇ ਇਨਪੁਟ ਦੇ ਆਧਾਰ 'ਤੇ ਵੀ ਜਾਂਚ ਨੂੰ ਅੱਗੇ ਵਧਾ ਰਹੀ ਹੈ ਅਤੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਅੱਠ ਮਹੀਨੇ ਪਹਿਲਾਂ ਫੜੇ ਗਏ ਸ਼ੂਟਰਾਂ ਵੱਲੋਂ ਦਿੱਤੀ ਜਾਣਕਾਰੀ ਅਤੇ ਸ਼ਨੀਵਾਰ ਨੂੰ ਹੋਏ ਕਤਲ ਵਿਚਕਾਰ ਕੋਈ ਸਿੱਧਾ ਸਬੰਧ ਹੈ ਜਾਂ ਨਹੀਂ।