ਹੱਥਾਂ 'ਚ ਤਿਰੰਗਾ, ਅੱਖਾਂ ’ਚ ਉਮੀਦ : 15 ਅਗਸਤ ਤੋਂ ਪਹਿਲਾਂ ਏਅਰਪੋਰਟ ਰੋਡ 'ਤੇ ਦੇਸ਼ ਭਗਤੀ ਦੇ ਰੰਗ 15 ਅਗਸਤ ਯਾਨੀ ਆਜ਼ਾਦੀ ਦਿਹਾੜੇ ਦੀ ਆਮਦ ਦੇ ਨਾਲ ਹੀ ਦੇਸ਼ ਭਰ ਵਿਚ ਦੇਸ਼ ਭਗਤੀ ਦਾ ਮਾਹੌਲ ਬਣਨਾ ਸ਼ੁਰੂ ਹੋ ਗਿਆ ਹੈ। ਮੁਹਾਲੀ ਦੀ ਏਅਰਪੋਰਟ ਰੋਡ ਦੇ ਕਿਨਾਰੇ ਦੀ ਇਕ ਤਿਰੰਗਾ ਵਿਕਰੇਤਾ ਹੱਥਾਂ ਵਿਚ ਰਾਸ਼ਟਰੀ ਝੰਡਾ ਲੈ ਕੇ ਵਾਹਨ ਚਾਲਕਾਂ ਅਤੇ ਲੰਘਣ ਵਾਲੇ ਲੋਕਾਂ ਨੂੰ ਤਿਰੰਗਾ ਵੇਚ ਰਿਹਾ ਹੈ।
Publish Date: Wed, 12 Aug 2026 01:08 PM (IST)
Updated Date: Wed, 12 Aug 2026 01:10 PM (IST)
ਅਮਰਜੀਤ ਸਿੰਘ, ਪੰਜਾਬੀ ਜਾਗਰਣ, ਮੁਹਾਲੀ : 15 ਅਗਸਤ ਯਾਨੀ ਆਜ਼ਾਦੀ ਦਿਹਾੜੇ ਦੀ ਆਮਦ ਦੇ ਨਾਲ ਹੀ ਦੇਸ਼ ਭਰ ਵਿਚ ਦੇਸ਼ ਭਗਤੀ ਦਾ ਮਾਹੌਲ ਬਣਨਾ ਸ਼ੁਰੂ ਹੋ ਗਿਆ ਹੈ। ਮੁਹਾਲੀ ਦੀ ਏਅਰਪੋਰਟ ਰੋਡ ਦੇ ਕਿਨਾਰੇ ਦੀ ਇਕ ਤਿਰੰਗਾ ਵਿਕਰੇਤਾ ਹੱਥਾਂ ਵਿਚ ਰਾਸ਼ਟਰੀ ਝੰਡਾ ਲੈ ਕੇ ਵਾਹਨ ਚਾਲਕਾਂ ਅਤੇ ਲੰਘਣ ਵਾਲੇ ਲੋਕਾਂ ਨੂੰ ਤਿਰੰਗਾ ਵੇਚ ਰਿਹਾ ਹੈ।
ਰੋਜ਼ੀ-ਰੋਟੀ ਅਤੇ ਦੇਸ਼ ਭਗਤੀ ਦਾ ਸੰਗਮ : ਆਜ਼ਾਦੀ ਦਿਹਾੜੇ ਤੋਂ ਕੁਝ ਦਿਨ ਪਹਿਲਾਂ ਸੜਕਾਂ ਦੇ ਕਿਨਾਰੇ ਤਿਰੰਗੇ, ਛੋਟੇ ਝੰਡੇ, ਅਤੇ ਗੱਡੀਆਂ 'ਤੇ ਲਗਾਉਣ ਵਾਲੇ ਸਟਿੱਕਰ ਵੇਚਣ ਵਾਲੇ ਵਿਕਰੇਤਾਵਾਂ ਦੀ ਆਮਦ ਵੱਧ ਜਾਂਦੀ ਹੈ। ਇਹ ਦਿਹਾੜਾ ਇਨ੍ਹਾਂ ਗਰੀਬ ਵਿਕਰੇਤਾਵਾਂ ਲਈ ਰੋਜ਼ੀ-ਰੋਟੀ ਕਮਾਉਣ ਦਾ ਇਕ ਵੱਡਾ ਜ਼ਰੀਆ ਵੀ ਬਣਦਾ ਹੈ।
ਹੱਥਾਂ ਵਿਚ ਤਿਰੰਗਾ ਫੜੀ ਖੜ੍ਹੇ ਵਿਕਰੇਤਾਵਾਂ ਦੀਆਂ ਅੱਖਾਂ ਵਿਚ ਜਿੱਥੇ ਇਕ ਪਾਸੇ ਦੇਸ਼ ਲਈ ਮਾਣ ਹੈ, ਉੱਥੇ ਹੀ ਦੂਜੇ ਪਾਸੇ ਆਪਣੇ ਪਰਿਵਾਰ ਲਈ ਦੋ ਡੰਗ ਦੀ ਰੋਟੀ ਦੀ ਉਮੀਦ ਵੀ ਸਾਫ਼ ਝਲਕਦੀ ਹੈ।
ਏਅਰਪੋਰਟ ਰੋਡ ਤੋਂ ਲੰਘਣ ਵਾਲੇ ਲੋਕ, ਖ਼ਾਸ ਕਰਕੇ ਬੱਚੇ ਅਤੇ ਨੌਜਵਾਨ, ਆਪਣੀਆਂ ਗੱਡੀਆਂ ਅਤੇ ਘਰਾਂ ਲਈ ਤਿਰੰਗੇ ਖ਼ਰੀਦ ਕੇ ਦੇਸ਼ ਭਗਤੀ ਦੇ ਇਸ ਜਸ਼ਨ ਵਿਚ ਸ਼ਾਮਲ ਹੋ ਰਹੇ ਹਨ। 15 ਅਗਸਤ ਦੇ ਇਸ ਰਾਸ਼ਟਰੀ ਤਿਉਹਾਰ 'ਤੇ ਇਹ ਤਸਵੀਰ ਸਾਨੂੰ ਯਾਦ ਦਿਵਾਉਂਦੀ ਹੈ ਕਿ ਸਾਡਾ ਤਿਰੰਗਾ ਨਾ ਸਿਰਫ਼ ਦੇਸ਼ ਦੀ ਆਨ, ਬਾਨ ਅਤੇ ਸ਼ਾਨ ਦਾ ਪ੍ਰਤੀਕ ਹੈ, ਸਗੋਂ ਇਹ ਲੱਖਾਂ ਲੋਕਾਂ ਦੀਆਂ ਉਮੀਦਾਂ ਅਤੇ ਰੁਜ਼ਗਾਰ ਨਾਲ ਵੀ ਜੁੜਿਆ ਹੋਇਆ ਹੈ।